ਕਿਸਾਨਾਂ ਦਾ ਰੇਲ ਲਾਇਨਾ ਤੇ ਧਰਨਾ ਤੀਸਰੇ ਦਿਨ ਵੀ ਰਿਹਾ ਜਾਰੀਸਾਬਕਾ ਸੈਨਿਕ ਵੀ ਆਏ ਕਿਸਾਨਾਂ ਦੇ ਸਮਰਥਨ *ਚ : ਸੂਬੇਦਾਰ ਯਾਦਵਿੰਦਰ ਸਿੰਘ ਬਰ੍ਹੇ

0
42

ਬੁਢਲਾਡਾ 3 ਅਕਤੂਬਰ (ਸਾਰਾ ਯਹਾ/ਅਮਨ ਮਹਿਤਾ): ਕਿਸਾਨ ਵਿਰੋਧੀ ਖੇਤੀ ਆਰਡੀਨੈਂਸ ਦੇ ਖਿਲਾਫ ਕਿਸਾਨ ਜੱਥੇਬੰਦੀਆਂ ਵੱਲੋਂ ਸ਼ੁਰੂ ਕੀਤੇ ਗਏ ਰੇਲ ਰੋਕੋ ਸੰਘਰਸ਼ ਅਧੀਨ ਅੱਜ ਤੀਸਰੇ ਦਿਨ ਕਿਸਾਨਾਂ ਦਾ ਧਰਨਾ ਜਾਰੀ ਰਿਹਾ ਅਤੇ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੋਕੇ ਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਜਿਲ੍ਹਾ ਮੀਤ ਪ੍ਰਧਾਨ ਜ਼ੋਗਿੰਦਰ ਸਿੰਘ ਦਿਆਲਪੁਰਾ ਆਦਿ ਨੇਤਾਵਾਂ ਨੇ ਇਸ ਕਾਨੂੰਨ ਨੂੰ ਰੱਦ ਕਰਵਾਉਣ ਲਈ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤ਼ਾ ਗਿਆ। ਧਰਨੇ ਦੀ ਹਮਾਇਤ ਕਰਦਿਆਂ ਵੱਡੀ ਗਿਣਤੀ ਵਿੱਚ ਸਾਬਕਾ ਫੋਜ਼ੀਆਂ ਨੇ ਵੀ ਭਾਗ ਲਿਆ। ਇਸ ਮੌਕੇ ਤੇ ਬੋਲਦਿਆਂ ਸੂਬੇਦਾਰ ਯਾਦਵਿੰਦਰ ਸਿੰਘ ਬਰ੍ਹੇ ਨੇ ਕਿਹਾ ਕਿ ਸਾਨੂੰ ਸਭ ਨੂੰ ਮਿਲਕੇ ਸੰਘਰਸ਼ ਕਰਨ ਦੀ ਜ਼ਰੂਰਤ ਹੈ ਇਸ ਨੂੰ ਸਿਰਫ ਕਿਸਾਨਾਂ ਦੀ ਸੰਘਰਸ਼ ਨਾ ਸਮਝਦੇ ਹੋਏ ਕਿਸਾਨਾਂ, ਮਜਦੂਰਾ, ਆੜਤੀਆਂ, ਦੁਕਾਨਦਾਰਾਂ ਆਦਿ ਦਾ ਵੀ ਸੰਘਰਸ਼ ਹੈ। ਇਸ ਸੰਘਰਸ਼ ਦੀ ਅਸੀਂ ਸਾਬਕਾ ਫੋਜੀ ਵੀ ਹਮਾਇਤ ਕਰਦੇ ਹਾਂ। ਇਸ ਮੌਕੇ ਬਲਾਕ ਆਗੂ ਸੁਖਪਾਲ ਸਿੰਘ ਕੁਲਾਣਾ, ਜਗਸੀਰ ਸਿੰਘ ਦੋਦੜਾ ਆਦਿ ਹਾਜ਼ਰ ਸਨ। ਫੋਟੋ: ਬੁਢਲਾਡਾ: ਰੇਲਵੇ ਲਾਇਨ ਤੇ ਧਰਨੇ ਤੇ ਬੈਠੇ ਨਾਅਰੇਬਾਜ਼ੀ ਕਰਦੇ ਹੋਏ ਕਿਸਾਨ ਅਤੇ ਸਾਬਕਾ ਫੋਜੀ।

NO COMMENTS