ਕਿਸਾਨਾਂ ਦਾ ਰਿਲਾਇੰਸ ਪੈਟਰੋਲ ਪੰਪ ‘ਤੇ ਲਾਇਆ ਮੋਰਚਾ 33 ਵੇਂ ਵਿੱਚ ਦਾਖਲ

0
12

ਬੁਢਲਾਡਾ – ,04 ਨਵੰਬਰ (ਸਾਰਾ ਯਹਾ /ਅਮਨ ਮਹਿਤਾ ) – ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਕਾਲੇ ਕਾਨੂੰਨਾਂ ਖਿਲਾਫ਼ ਆਰੰਭੇ ਸੰਘਰਸ਼ ਤਹਿਤ ਰਿਲਾਇੰਸ ਪੈਟਰੋਲ ਪੰਪ ‘ਤੇ ਦਿਨ-ਰਾਤ ਦਾ ਧਰਨਾ ਅੱਜ 33 ਵੇਂ ਦਿਨ ਦਾਖਲ ਹੋ ਗਿਆ ਹੈ। ਆਗੂਆ ਨੇ ਦੋਸ਼ ਲਾਇਆ ਕਿ ਮੋਦੀ ਸਰਕਾਰ ਦੇ ਤੁਗਲਕੀ ਫੈਸਲੇ ਦੇਸ਼ ਅਤੇ ਸਾਰੇ ਵਰਗਾਂ ਦੇ ਲੋਕਾਂ ਨੂੰ ਬਰਬਾਦ ਕਰ ਦੇਣਗੇ। ਉਨ੍ਹਾਂ ਕਿਹਾ ਕਿ ਲੋਕਤੰਤਰੀ ਪ੍ਰਬੰਧ ਵਿੱਚ ਤਾਨਾਸ਼ਾਹੀ ਰਵੱਈਏ ਨੂੰ ਆਵਾਮ ਬਰਦਾਸ਼ਤ ਨਹੀਂ ਕਰਦਾ ਅਤੇ ਤਾਨਾਸਾਹਾਂ ਦਾ ਹਸ਼ਰ ਹਮੇਸ਼ਾ ਮਾੜਾ ਹੀ ਹੋਇਆ ਹੈ। ਇਸ ਮੌਕੇ ਆਲ ਇੰਡੀਆ ਕਿਸਾਨ ਸਭਾ ਦੇ ਆਗੂ ਐਡਵੋਕੇਟ ਸਵਰਨਜੀਤ ਸਿੰਘ ਦਲਿਓ , ਭਾਰਤੀ ਕਿਸਾਨ ਯੂਨੀਅਨ ( ਡਕੌਂਦਾ ) ਦੇ ਆਗੂ ਮਹਿੰਦਰ ਸਿੰਘ ਦਿਆਲਪੁਰਾ , ਕੁਲ ਹਿੰਦ ਕਿਸਾਨ ਸਭਾ ਦੇ ਆਗੂ ਭੁਪਿੰਦਰ ਸਿੰਘ ਗੁਰਨੇ , ਪੰਜਾਬ ਕਿਸਾਨ ਯੂਨੀਅਨ ਦੇ ਆਗੂ ਸਵਰਨ ਸਿੰਘ ਬੋੜਾਵਾਲ ਅਤੇ ਭਾਰਤੀ ਕਿਸਾਨ ਯੂਨੀਅਨ ( ਲੱਖੋਵਾਲ ) ਦੇ ਆਗੂ ਜਸਕਰਨ ਸਿੰਘ ਸ਼ੇਰਖਾਂ ਵਾਲਾ ਨੇ ਸੰਬੋਧਨ ਕਰਦਿਆਂ
 ਧਰਨੇ ਨੂੰ ਸਤਪਾਲ ਸਿੰਘ ਬਰੇ , ਦਰਸ਼ਨ ਸਿੰਘ ਗੁਰਨੇ ਕਲਾਂ , ਹਰਿੰਦਰ ਸਿੰਘ ਸੋਢੀ , ਅਮਰੀਕ ਸਿੰਘ ਮੰਦਰਾਂ , ਸਾਹਿਬ ਸਿੰਘ ਉੱਡਤ , ਸਾਹਿਬ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ। ਕਿਸਾਨ ਆਗੂਆਂ ਨੇ ਅਪੀਲ ਕੀਤੀ ਕਿ ਇਲਾਕੇ ਕਿਸਾਨ ਮਰਦ- ਔਰਤਾਂ ਅਤੇ ਨੌਜਵਾਨ 5 ਨਵੰਬਰ ਨੂੰ ਆਈ ਟੀ ਆਈ ਚੌਕ ਬੁਢਲਾਡਾ ਵਿੱਚ ਦੁਪਿਹਰ 12 ਵਜੇ ਤੋਂ ਆਰੰਭ ਚੱਕਾ ਜਾਮ ਵਿੱਚ ਵਧ ਚੜਕੇ ਪਹੁੰਚਣ ।

NO COMMENTS