ਕਿਸਾਨਾਂ ਦਾ ਐਲਾਨ, ਬੁੱਧਵਾਰ ਕਰਨਗੇ ਆਖਰੀ ਫੈਸਲਾ, ਦੱਸੀ ਅਗਲੀ ਰਣਨੀਤੀ

0
59

ਨਵੀਂ ਦਿੱਲੀ22,ਦਸੰਬਰ (ਸਾਰਾ ਯਹਾ /ਬਿਓਰੋ ਰਿਪੋਰਟ): ਦਿੱਲੀ ਦੀਆਂ ਸਰਹੱਦਾਂ ‘ਤੇ ਕਿਸਾਨ ਅੰਦੋਲਨ ਅੱਜ 27ਵੇਂ ਦਿਨ ਵੀ ਜਾਰੀ ਹੈ। ਇਸ ਦੌਰਾਨ ਕਿਸਾਨ ਆਗੂਆਂ ਨੇ ਕਿਹਾ ਹੈ ਕਿ ਗੱਲਬਾਤ ਲਈ ਕੇਂਦਰ ਦੇ ਪੱਤਰ ‘ਤੇ ਫੈਸਲਾ ਬੁੱਧਵਾਰ ਨੂੰ ਲਿਆ ਜਾਵੇਗਾ। ਹਾਲ ਹੀ ਵਿੱਚ ਕੇਂਦਰ ਨੇ ਕਿਸਾਨਾਂ ਨੂੰ ਗੱਲਬਾਤ ਲਈ ਇੱਕ ਪ੍ਰਸਤਾਵ ਭੇਜਿਆ ਸੀ ਅਤੇ ਸਮਾਂ ਨਿਰਧਾਰਤ ਕਰਨ ਲਈ ਕਿਹਾ ਸੀ।
ਕਿਸਾਨ ਲੀਡਰਾਂ ਨੇ ਅੰਦੋਲਨ ਨੂੰ ਹੋਰ ਤੇਜ਼ ਕਰਨ ਦੀ ਗੱਲ ਕਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਪੀਐਮ ਮੋਦੀ 27 ਦਸੰਬਰ ਨੂੰ ਆਪਣੇ ਮਨ ਕੀ ਬਾਤ ਕਰਨਗੇ ਤਾਂ ਅਸੀਂ ਥਾਲੀਆਂ ਬਜਾਵਾਂਗੇ। ਉਨ੍ਹਾਂ ਕਿਹਾ ਕਿ ਸਰਕਾਰ ਕਹਿੰਦੀ ਹੈ ਕਿ ਇਹ ਪੰਜਾਬ ਹਰਿਆਣਾ ਦੀ ਲਹਿਰ ਹੈ ਪਰ ਦੇਸ਼ ਵਿਦੇਸ਼ ਵਿੱਚ ਫੈਲ ਗਿਆ ਹੈ।

ਕਿਸਾਨਾਂ ਨੇ ਕਿਹਾ, “ਕਿਸਾਨ ਕਾਨੂੰਨ ਰੱਦ ਕੀਤੇ ਬਿਨਾਂ ਘਰ ਵਾਪਸ ਨਹੀਂ ਜਾਣਗੇ। ਕੇਂਦਰ ਸਰਕਾਰ ਅੰਦੋਲਨ ਵਿਰੁੱਧ ਪ੍ਰਚਾਰ ਕਰ ਰਹੀ ਹੈ, ਇਸ ਦੇ ਵਿਰੁੱਧ ਦੇਸ਼ ਭਰ ‘ਚ 25 ਲੱਖ ਪੈਂਫਲਿਟ ਵੰਡੇ ਜਾਣਗੇ। ਪੈਂਫਲਿਟ ਤਿੰਨ ਭਾਸ਼ਾਵਾਂ ‘ਚ ਛਾਪੇ ਜਾਣਗੇ।” ਉਨ੍ਹਾਂ ਕਿਹਾ ਕਿ ਖੇਤੀਬਾੜੀ ਮੰਤਰੀ ਨਰੇਂਦਰ ਤੋਮਰ ਨੇ ਕਿਹਾ ਹੈ ਕਿ ਸਾਡੇ ਤੋਂ ਵਹੁੱਲ ਹੋਈ ਹੈ ਇਹ ਕਿਸਾਨਾਂ ਦੀ ਜਿੱਤ ਹੈ।

ਕਿਸਾਨ ਏਕਤਾ ਮੋਰਚਾ ਨਾਮ ਦਾ ਇੱਕ ਆਈ ਟੀ ਸੈਲ ਸਿੰਘੂ ਸਰਹੱਦ ‘ਤੇ ਬਣਾਇਆ ਗਿਆ ਹੈ, 24 ਦਸੰਬਰ ਨੂੰ ਦੁਪਹਿਰ 12 ਵਜੇ ਪੰਜ ਕਿਸਾਨ ਵੈਬਿਨਾਰ ‘ਤੇ ਹਰ ਪ੍ਰਸ਼ਨ ਦਾ ਉੱਤਰ ਦੇਣਗੇ, ਕੋਈ ਵੀ ਚਾਹੇ ਸਵਾਲ ਪੁੱਛ ਸਕਦਾ ਹੈ। ਕੰਗਨਾ ਰਨੌਤ ਅਤੇ ਮੁਕੇਸ਼ ਖੰਨਾ ਸਮੇਤ ਸਾਰੇ ਬਾਲੀਵੁੱਡ ਸਿਤਾਰਿਆਂ ਨੂੰ ਸਵਾਲ ਪੁੱਛਣ ਲਈ ਸੱਦਾ ਦਿੱਤਾ ਗਿਆ ਹੈ। ਜ਼ੂਮ ਲਿੰਕ ਨਾਲ 10 ਹਜ਼ਾਰ ਲੋਕ ਫਾਰਮਰਜ਼ ਆਈਟੀ ਸੈੱਲ ‘ਚ ਸ਼ਾਮਲ ਹੋ ਸਕਦੇ ਹਨ। ਜ਼ੂਮ ਲਿੰਕ ਬੁੱਧਵਾਰ ਨੂੰ ਜਾਰੀ ਕੀਤਾ ਜਾਵੇਗਾ। ਇਹ ਕਿਸੇ ਰਾਜਨੀਤਿਕ ਪਾਰਟੀ ਦੀ ਨਹੀਂ ਬਲਕਿ ਆਮ ਲੋਕਾਂ ਦੀ ਲਹਿਰ ਹੈ।

NO COMMENTS