ਕਿਸਾਨਾਂ ‘ਤੇ ਫਿਰ ਕੁਦਰਤ ਦਾ ਕਹਿਰ, ਬਾਰਸ਼ ਤੇ ਗੜਿਆਂ ਨੇ ਪੰਜਾਬ ਨੂੰ ਝੰਬਿਆ

0
64

ਚੰਡੀਗੜ੍ਹ: ਸੂਬੇ ਦੇ ਨਾਲ-ਨਾਲ ਦੇਸ਼ ‘ਚ ਕਣਕ ਪੱਕ ਗਈ ਹੈ ਤੇ ਮੰਡੀਆਂ ‘ਚ ਆਉਣੀ ਸ਼ੁਰੂ ਹੋ ਚੁੱਕੀ ਹੈ। ਇਸ ਦੇ ਨਾਲ ਹੀ ਅੱਜ ਫਿਰ ਕਿਸਾਨਾਂ ‘ਤੇ ਕੁਦਰਤ ਦਾ ਕਹਿਰ ਵਰ੍ਹਿਆ। ਬਾਰਸ਼ ਨੇ ਗੜਿਆਂ ਨੇ ਫਸਲਾਂ ਦਾ ਕਾਫੀ ਨੁਕਸਾਨ ਕੀਤਾ। ਸੂਬੇ ਦਾ ਕਿਸਾਨ ਪਹਿਲਾਂ ਹੀ ਕੋਰੋਨਾਵਾਇਰਸ ਕਰਕੇ ਆਈਆਂ ਮੁਸ਼ਕਲਾਂ ਦਾ ਸਾਹਮਣਾ ਕਰ ਰਿਹਾ ਹੈ। ਇਸ ਦੇ ਨਾਲ ਹੀ ਕਿਸਾਨ ‘ਤੇ ਮੌਸਮ ਦੀ ਮਾਰ ਵੀ ਪੈ ਰਹੀ ਹੈ।

ਸ਼ਨੀਵਾਰ ਨੂੰ ਸੂਬੇ ‘ਚ ਕਈ ਥਾਂਵਾਂ ‘ਤੇ ਤੇਜ਼ ਬਾਰਸ਼ ਤੇ ਗੜ੍ਹੇਮਾਰੀ ਨੇ ਕਿਸਾਨਾਂ ਦੀ ਖੇਤਾਂ ‘ਚ ਪੱਕੀ ਕਣਕ ਤੇ ਮੰਡੀਆਂ ‘ਚ ਪਈ ਫਸਲ ਦਾ ਨੁਕਸਾਨ ਕੀਤਾ ਸੀ। ਇਸ ਦੇ ਨਾਲ ਹੀ ਸੋਮਵਾਰ ਨੂੰ ਵੀ ਸੂਬੇ ‘ਚ ਭਾਰੀ ਬਾਰਸ਼ ਹੋ ਰਹੀ ਹੈ ਜਿਸ ਨੇ ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਹੋਰ ਵਧਾ ਦਿੱਤਾ ਹੈ।

ਖੇਤਾਂ ‘ਚ ਕਣਕ ਦੀ ਫਸਲ ਡਿੱਗਣ ਨਾਲ ਝਾੜ ਵੀ ਘੱਟ ਆਵੇਗਾ। ਫਸਲ ਦੀ ਵਾਢੀ ਕਰਨ ਵਾਲੇ ਕੰਬਾਈਨ ਮਾਲਕ ਵੀ ਕਿਸਾਨਾਂ ਤੋਂ ਵਧੇਰੇ ਪੈਸੇ ਵਸੂਲਣਗੇ। ਉਧਰ ਮੰਡੀਆਂ ‘ਚ ਕਿਸਾਨ ਬੁਰੀ ਹਾਲਤ ਹੈ। ਉਨ੍ਹਾਂ ਨੂੰ ਟੋਕਨ ਲਈ ਮੰਡੀਆਂ ‘ਚ ਵਧੇਰੇ ਸਮਾਂ ਬਤੀਤ ਕਰਨਾ ਪੈ ਰਿਹਾ ਹੈ।

NO COMMENTS