ਕਿਸਾਨਾਂ ਤੇ ਪਰਚਿਆਂ ਦੀ ਝੜੀ, ਧਾਰਾ 144, ਸਰਕਾਰੀ ਕੰਮ ‘ਚ ਰੁਕਾਵਟ ਸਮੇਤ ਕਈ ਹੋਰ ਮਾਮਲਿਆਂ ਤਹਿਤ ਕੇਸ ਦਰਜ

0
44

ਚੰਡੀਗੜ੍ਹ 28 ਨਵੰਬਰ (ਸਾਰਾ ਯਹਾ /ਬਿਓਰੋ ਰਿਪੋਰਟ): ਹਰਿਆਣਾ ਪੁਲਿਸ ਨੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਦੀ ਨਾਕਾਮ ਕੋਸ਼ਿਸ਼ ਮਗਰੋਂ ਪਰਚਿਆਂ ਦੀ ਝੜੀ ਲਾ ਦਿੱਤੀ ਹੈ।ਹਰਿਆਣਾ ਪੁਲਿਸ ਨੇ ਕਿਸਾਨ ਲੀਡਰਾਂ ਖਿਲਾਫ ਮਾਮਲੇ ਦਰਜ ਕਰਨੇ ਸ਼ੁਰੂ ਕਰ ਦਿੱਤੇ ਹਨ।ਇਸ ਦੇ ਨਾਲ ਨਾਲ ਪੁਲਿਸ ਨੇ ਕਈ ਅਣਪਛਾਤਿਆਂ ਖਿਲਾਫ ਵੀ ਮਾਮਲੇ ਦਰਜ ਕੀਤੇ ਹਨ।

ਰੋਹਤਕ ‘ਚ 900 ਦੇ ਖਿਲਾਫ ਕੇਸ ਦਰਜ
ਕਿਸਾਨ ਜੱਥੇਬੰਦੀਆਂ ਦੇ ਸੱਦੇ ‘ਤੇ, ਦਿੱਲੀ ਜਾ ਰਹੇ ਕਿਸਾਨਾਂ ਨੇ ਰੋਹਤਕ ਦੀ ਸਰਹੱਦ’ ਤੇ ਪੁਲਿਸ ਦੇ ਬੈਰੀਕੇਡ ਤੋੜੇ ਅਤੇ ਅੱਗੇ ਵੱਧ ਗਏ।ਇਸ ਕਾਰਨ ਡਿਊਟੀ ਮੈਜਿਸਟਰੇਟ ਅਤੇ ਪੁਲਿਸ ਨੇ ਥਾਣਾ ਮਹਿਮ ਨੂੰ ਸ਼ਿਕਾਇਤ ਦਿੱਤੀ ਹੈ। ਸ਼ਿਕਾਇਤ ਦੇ ਅਧਾਰ ‘ਤੇ ਪੁਲਿਸ ਨੇ ਵੱਖ-ਵੱਖ ਮਾਮਲਿਆਂ ਵਿੱਚ 900 ਕਿਸਾਨਾਂ ਤੇ ਧਾਰਾ 147, 148, 186, 353 ਅਤੇ ਕੋਰੋਨਾ ਐਪੀਡੈਮਿਕ ਐਕਟ 2019 ਦੇ ਤਹਿਤ ਕੇਸ ਦਰਜ ਕੀਤੇ ਹਨ।

ਗੁਰਨਾਮ ਸਿੰਘ ਚੜੂਨੀ ਅਤੇ ਕਈ ਕਿਸਾਨਾਂ ਖ਼ਿਲਾਫ਼ ਕੇਸ ਦਰਜ
ਕਰਨਾਲ ਸਦਰ ਥਾਣਾ ਪੁਲਿਸ ਨੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਦਿੱਲੀ ਕੂਚ ਦੌਰਾਨ ਪੁਲਿਸ ਅਤੇ ਕਿਸਾਨਾਂ ਦੇ ਟਕਰਾਅ ਦੇ ਮਾਮਲੇ ਵਿੱਚ BKU ਦੇ ਸੂਬਾ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਸਣੇ ਸੈਂਕੜੇ ਕਿਸਾਨਾਂ ਖ਼ਿਲਾਫ਼ ਵੱਖਰੇ ਤੌਰ ’ਤੇ ਦੋ ਕੇਸ ਦਰਜ ਕੀਤੇ ਹਨ। ਇਸ ਵਿੱਚ ਆਈਪੀਸੀ ਦੀ ਧਾਰਾ 186, 188 ਅਤੇ ਤਿੰਨ ਪੀਡੀਪੀ ਐਕਟ ਲਗਾਏ ਗਏ ਹਨ।

ਸੋਨੀਪਤ ਵਿੱਚ ਕੇਸ ਦਰਜ
ਸੋਨੀਪਤ ਵਿੱਚ, ਰਾਏ ਥਾਣੇ ਦੇ ਇੰਚਾਰਜ ਨੇ ਸ਼ਿਕਾਇਤ ਕੀਤੀ ਹੈ ਕਿ ਸਵੇਰੇ 10 ਵਜੇ ਸੈਂਕੜੇ ਲੋਕਾਂ ਨੇ ਧਾਰਾ 144 ਦੀ ਉਲੰਘਣਾ ਦੇ ਨਾਲ ਕੋਰੋਨਾ ਦੀ ਲਾਗ ਦੇ ਲਾਗੂ ਨਿਯਮਾਂ ਦੀ ਉਲੰਘਣਾ ਕੀਤੀ ਹੈ। ਰਾਏ ਥਾਣਾ ਇੰਚਾਰਜ ਦੇ ਬਿਆਨ ‘ਤੇ ਅਣਪਛਾਤੇ ਲੋਕਾਂ ਖਿਲਾਫ ਸਰਕਾਰੀ ਕੰਮ ਵਿੱਚ ਰੁਕਾਵਟ ਪਾਉਣ ਸਮੇਤ ਕੇਸ ਦਰਜ ਕੀਤਾ ਗਿਆ ਹੈ।

NO COMMENTS