ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਐਸਡੀਐਮ ਦਫ਼ਤਰ ਵਿਖੇ ਦਿੱਤਾ ਧਰਨਾ

0
17

ਬੁਢਲਾਡਾ 27 ਮਈ( (ਸਾਰਾ ਯਹਾ/ ਅਮਨ ਮਹਿਤਾ): ਕਿਸਾਨ ਅਤੇ ਦੇਸ਼ ਵਿਰੋਧੀ ਬਿਜਲੀ ਸੋਧ ਬਿੱਲ 2020 ਰੱਦ ਕੀਤਾ ਜਾਵੇ ਸਮੇਤ ਕਿਸਾਨੀ ਕਿਸਾਨੀ ਮੰਗਾਂ ਨੂੰ ਲੈ ਕੇ ਕੁੱਲ ਹਿੰਦ ਸ਼ੰਘਰਸ ਤਾਲਮੇਲ ਕਮੇਟੀ ਦੇ ਸੱਦੇ ਤੇ ਵੱਖ –ਵੱਖ ਜਥੇਬੰਦੀਆਂ ਵੱਲੋਂ ‘ਕਿਸਾਨ  ਬਚਾਉ, ਦੇਸ਼ ਬਚਾਓ’ ਮੋਕੇ ਐਸ.ਡੀ.ਐਮ. ਦਫਤਰ  ਅੱਗੇ ਰੋਸ ਧਰਨਾ ਦਿੱਤਾ ਗਿਆ ਅਤੇ ਸਰਕਾਰ ਖਿਲਾਫ ਨਾਅਰੇਬਾਜੀ ਵੀ ਕੀਤੀ ਗਈ। ਇਸ ਮੌਕੇ ਮੰਗ ਪੱਤਰ ਵੀ ਦਿੱਤਾ ਗਿਆ। ਧਰਨੇ ਨੂੰ ਭਾਰਤੀ ਕਿਸਾਨ ਯੂਨੀਅਨ ( ਡਕੌਦਾਂ ) ਦੇ ਬਲਾਕ ਸਕੱਤਰ ਤਾਰਾ ਚੰਦ ਬਰੇਟਾ, ਕੁਲ ਹਿੰਦ ਕਿਸਾਨ ਸਭਾ ਦੇ ਜਿਲ੍ਹਾਂ ਆਗੂ ਐਡਵੋਕੇਟ ਸਵਰਨਜੀਤ ਸਿੰਘ ਦਲਿੳ ਸਮੇਤ ਬੁਲਾਰਿਆਂ ਨੇ ਮੰਗ ਕੀਤੀ ਕਿ ਕਿਸਾਨ ਅਤੇ ਦੇਸ਼ ਵਿਰੋਧੀ ਬਿਜਲੀ ਸੋਧ ਬਿੱਲ 2020 ਰੱਦ ਕੀਤਾ ਜਾਵੇ, 10 ਏਕੜ ਤੱਕ ਦੇ ਕਿਸਾਨਾਂ ਅਤੇ ਬੇਜਮੀਨੇ ਕਾਸਤਕਾਰਾਂ ਤੇ ਮਜਦੂਰਾਂ ਦੇ ਖਾਤਿਆਂ ਵਿੱਚ ਪ੍ਰਤੀ ਮਹੀਨਾ 10 ਹਜਾਰ ਰੁਪਏ ਛੇ ਮਹੀਨੇ ਲਈ ਪਾਏ ਜਾਣ। ਪੀ.ਐਮ.ਕਿਸਾਨ ਯੋਜਨਾ ਤਹਿਤ’ ਕਿਸਾਨਾਂ ਨੂੰ ਮਿਲਦੇ 6 ਹਜਾਰ ਰੁਪਏ ਤੌਂ ਵਧਾ ਕੇ 18000 ਰੁਪਏ ਕੀਤੇ ਜਾਣ। ਕਰੋਨਾ ਮਹਾਂਮਾਰੀ ਦੇ ਚਲਦਿਆਂ ਕਿਸਾਨ-ਮਜਦੂਰ ਨੂੰ ਮੌੰਤ ਹੋਣ ਦੀ ਸੂਰਤ ਵਿੱਚ 20 ਲੱਖ ਰੁਪਏ ਮੁਆਵਜਾ ਦਿੱਤਾ ਜਾਵੇ, ਕਿਸਾਨਾਂ ਨੂੰ ਖੇਤੀ ਸੈਕਟਰ ਲਈ ਜਹਾਜਾਂ ਦੀ ਤਰਜ ਤੇ 22 ਰੁਪਏ ਲੀਟਰ ਡੀਜਲ ਸਬਸਿਡੀ ‘ਤੇ ਦਿੱਤਾ ਜਾਵੇ, ਮਜਦੂਰਾਂ ਕਿਸਾਨਾਂ ਦੇ ਕਰਜਿਆਂ ਤੇ ਲੀਕ ਮਾਰੀ ਜਾਵੇ, ਅਵਾਰਾਂ ਪਸ਼ੂਆਂ ਅਤੇ ਕੁੱਤਿਆਂ ਦਾ ਸਥਾਈ ਹੱਲ ਕੀਤਾ ਜਾਵੇ, ਝੋਨੇ ਦੇ ਸੀਜਨ ‘ਚ 16 ਘੰਟੇ ਬਿਜਲੀ ਸਪਲਾਈ ਨਿਰਵਿੰਘਨ ਕੀਤੀ ਜਾਵੇ।ਆਗੂਆਂ ਨੇ ਮੰਗ ਕੀਤੀ ਕਿ ਇਨ੍ਹਾਂ ਮੰਗਾਂ ਨੂੰ ਸਰਕਾਰ ਜਲਦੀ ਤੋਂ ਜਲਦੀ ਪੂਰਾ ਕਰੇ ਨਹੀਂ ਸੰਘਰਸ਼ ਵਿੱਢਿਆ ਜਾਵੇਗਾ। ਧਰਨੇ ਨੂੰਂ ਹੋਰਨਾਂ ਤੌਂ ਇਲਾਵਾਂ  ਪੰਜਾਬ ਕਿਸਾਨ ਯੂਨੀਅਨ ਦੇ ਜਿਲ੍ਹਾਂ ਆਗੂ ਰਾਮਫਲ ਸਿੰਘ ਚੱਕ ਅਲੀਸ਼ੇਰ, ਜਮਹੂਰੀ ਕਿਸਾਨ ਸਭਾ ਦੇ ਜਿਲ੍ਹਾਂ ਆਗੂ ਅਮਰੀਕ ਸਿੰਘ ਫਫੜੇ, ਆਲ ਇੰਡੀਆਂ ਕਿਸਾਨ ਸਭਾ ਦੇ ਜਿਲ੍ਹਾਂ ਆਗੂ ਮਲਕੀਤ ਸਿੰਘ ਮੰਦਰਾਂ, ਸਵਰਨ ਸਿੰਘ ਬੋੜਾਵਾਲ, ਭੁਪਿੰਦਰ ਸਿੰਘ ਗੁਰਨੇਂ, ਗੁਰਤੇਜ ਸਿੰਘ ਬਰ੍ਹੇ, ਰਾਮਫਲ ਸਿੰਘ ਬਹਾਦਰਪੁਰ, ਦਸ਼ੋਧਾਂ ਸਿੰਘ ਬਹਾਦਰਪੁਰ, ਧੰਨਾ ਸਿੰਘ ਟਾਹਲੀਆਂ, ਬਲਾਕ ਪ੍ਰਧਾਨ ਸੱਤਪਲ ਸਿੰਘ ਬਰ੍ਹੇ ਆਦਿ ਨੇ ਹਾਜਰ ਸਨ।

NO COMMENTS