*ਕਿਰਾਏਦਾਰਾਂ ਵੱਲੋਂ ਮਕਾਨ ਖਾਲ੍ਹੀ ਕਰਵਾਉਣ ਤੇ ਮਕਾਨ ਮਾਲਕ ਨੂੰ ਗੋਲੀ ਮਾਰ ਕੇ ਕੀਤੀ ਹੱਤਿਆ*

0
205

ਬਰੇਟਾ 26ਜੂਨ(ਸਾਰਾ ਯਹਾਂ/ਬੀਰਬਲ ਧਾਲੀਵਾਲ) ਕਿਰਾਏਦਾਰਾਂ ਤੋਂ ਮਕਾਨ ਖਾਲ੍ਹੀ ਕਰਵਾਉਣ ਅਤੇ ਪੈਸਿਆਂ ਦੇ ਲੇਣ ਦੇਣ ਦੀ ਰੰਜਿਸ਼ ਵਿੱਚ 2 ਕਿਰਾਏਦਾਰਾਂ ਸਮੇਤ 4 ਵਿਅਕਤੀਆਂ ਵੱਲੋਂ ਘਰ ਅੰਦਰ ਘੁਸ ਕੇ ਮਕਾਨ ਮਾਲਕ ਨੂੰ ਗੋਲੀ ਮਾਰਨ ਦਾ ਸਮਾਚਾਰ ਮਿਲਿਆ ਹੈ। ਇਸ ਸੰਬੰਧੀ ਥਾਣਾ ਮੁੱਖੀ ਬੂਟਾ ਸਿੰਘ ਨੇ ਦੱਸਿਆ ਕਿ ਵਾਰਡ ਨੰ. 3 ਮੁਹੱਲਾ ਟੋਹਾਣਾ ਬਸਤੀ ਦੇ ਮ੍ਰਿਤਕ ਪ੍ਰੇਮ ਕੁਮਾਰ ਦੀ ਪਤਨੀ ਚੀਨਾ ਰਾਣੀ ਨੇ ਦੱਸਿਆ ਕਿ ਉਨ੍ਹਾਂ ਦੇ ਕਿਰਾਏਦਾਰ ਸੁਰੇਸ਼ ਕੁਮਾਰ ਅਤੇ ਜਗਦੀਸ਼ ਜੋ ਪਿੰਡ ਜੂਲੋ ਫਤਿਹਾਬਾਦ ਦੇ ਰਹਿਣ ਵਾਲੇ ਸਨ ਜਿਨ੍ਹਾਂ ਤੋਂ ਉਨ੍ਹਾਂ ਨੇ ਆਪਣਾ ਘਰ ਖਾਲ੍ਹੀ ਕਰਵਾ ਕੇ ਕੁਝ ਪੈਸਿਆਂ ਦਾ ਲੇਣ ਦੇਣ ਬਾਕੀ ਰਹਿੰਦਾ ਸੀ। ਬੀਤੀ ਰਾਤ ਦੋ ਮੋਟਰ ਸਾਈਕਲ ਸਵਾਰ 2 ਕਿਰਾਏਦਾਰਾਂ ਸਮੇਤ 4 ਵਿਅਕਤੀਆਂ ਨੇ ਦਰਵਾਜਾ ਖੁਲਵਾਉਣ ਤੋਂ ਬਾਅਦ ਘਰ ਵਿੱਚ ਜਾ ਕੇ ਫਾਈਰਿੰਗ ਸ਼ੁਰੂ ਕਰ ਦਿੱਤੀ ਤੇ ਇੱਕ ਗੋਲੀ ਪ੍ਰੇਮ ਕੁਮਾਰ ਦੇ ਲੱਗਣ ਕਾਰਨ ਉਹ ਗੰਭੀਰ ਜਖਮੀ ਹੋ ਗਿਆ ਅਤੇ ਹਮਲਾਕਾਰੀ ਮੌਕੇ ਤੋਂ ਫਰਾਰ ਹੋ ਗਏ। ਜਖਮੀ ਪ੍ਰੇਮ ਕੁਮਾਰ ਨੂੰ ਸਿਵਲ ਹਸਪਤਾਲ ਬੁਢਲਡਾਾ ਵਿਖੇ ਲਿਆਂਦਾ ਗਿਆ ਜਿੱਥੇ ਉਸਦੀ ਮੌਤ ਹੋ ਗਈ। ਉਸਦੀ ਪਤਨੀ ਨੇ ਦੱਸਿਆ ਐਤਵਾਰ ਨੂੰ ਉਸਦੀ ਛੋਟੀ ਪੁੱਤਰੀ ਦਾ ਸ਼ਗਨ ਹੋਣਾ ਸੀ। ਜਿਸ ਕਾਰਨ ਉਨ੍ਹਾਂ ਨੇ ਆਪਣਾ ਮਕਾਨ 10 ਦਿਨ ਪਹਿਲਾ ਹੀ ਖਾਲ੍ਹੀ ਕਰਵਾਇਆ ਸੀ। ਇਸ ਤੋਂ ਬਿਨ੍ਹਾਂ ਸਾਡੀ ਉਨ੍ਹਾਂ ਨਾਲ ਕੋਈ ਰੰਜਿਸ਼ ਨਹੀਂ ਸੀ। ਇਸ ਘਟਨਾ ਕਾਰਨ ਮੁਹੱਲੇ ਅੰਦਰ ਡਰ ਦਾ ਮਾਹੌਲ ਪੈਦਾ ਹੋਇਆ। ਪੁਲਿਸ ਨੇ ਮ੍ਰਿਤਕ ਦੀ ਪਤਨੀ ਦੇ ਬਿਆਨ ਤੇ ਕੱਤਲ ਦੀ ਧਾਰਾ ਤਹਿਤ 2 ਕਿਰਾਏਦਾਰਾਂ, 2 ਅਣਪਤਾਛੇ ਵਿਅਕਤੀਆਂ ਸਮੇਤ 4 ਖਿਲਾਫ ਮੁਕੱਦਮਾ ਦਰਜ ਕਰਕੇ ਕਾਰਵਾਈ ਅਮਲ ਵਿੱਚ ਲਿਆਂਦੀ ਹੈ ਮੌਕੇ ਵਾਲੀ ਜਗਾ ਤੇ ਪੁੱਜ ਕੇ ਜਾਇਜਾਂ ਲਿਆ ਗਿਆ। ਪੁਲਿਸ ਨੇ ਦੱਸਿਆ ਕਿ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ। ਮ੍ਰਿਤਕ ਸਰਕਾਰੀ ਸਕੂਲ ਵਿੱਚ ਸੇਵਾਦਾਰ ਦੀ ਡਿਉਟੀ ਤੋਂ ਸੇਵਾ ਮੁਕਤ ਹੋਇਆ ਸੀ।ਫਾਇਲ ਫੋਟੋ : ਮ੍ਰਿਤਕ ਪ੍ਰੇਮ ਕੁਮਾਰ।

NO COMMENTS