*ਕਿਰਤ ਤੇ ਕਿਰਤੀ ਨੂੰ ਬਚਾਉਣ ਲਈ ਭਾਜਪਾ ਨੂੰ ਹਰਾਉਣਾ ਜ਼ਰੂਰੀ:ਢਿੱਲੋ/ਭੀਖੀ*

0
27

ਭੀਖੀ 1/5/24 (ਸਾਰਾ ਯਹਾਂ/ਮੁੱਖ ਸੰਪਾਦਕ) ਮਜਦੂਰ ਜਮਾਤ ਦੁਆਰਾ ਖੂਨ ਡੋਲ ਕੇ ਪ੍ਰਾਪਤ ਕੀਤੇ ਅਧਿਕਾਰਾ ਨੂੰ ਸਮੇ ਦੇ ਹਾਕਮ ਕਾਰਪੋਰੇਟ ਘਰਾਣਿਆ ਦੇ ਇਸਾਰਿਆ ਤੇ ਖੋਹਣ ਦੇ ਰਸਤੇ ਤੇ ਚੱਲ ਪਏ ਹਨ , ਮੋਦੀ ਹਕੂਮਤ ਦੁਆਰਾ ਮਜਦੂਰ ਪੱਖੀ 44 ਲੇਬਰ ਕਾਨੂੰਨ ਦਾ ਭੋਗ ਪਾ ਕੇ ਮਜਦੂਰ ਵਿਰੋਧੀ ਚਾਰ ਲੇਬਰ ਕੋਡ ਬਣਾ ਕੇ ਕੰਮ ਦੇ ਘੰਟੇ 8 ਤੋ 12 ਕਰ ਦਿੱਤੇ ਤੇ ਜੱਥੇਬੰਦ ਹੋਣ ਦਾ ਹੱਕ ਵੀ ਮਜਦੂਰਾ ਤੋ ਖੋਹ ਲਿਆ , ਇਨ੍ਹਾ ਵਿਚਾਰਾ ਦਾ ਪ੍ਰਗਟਾਵਾ ਸਥਾਨਿਕ ਸੀਪੀਆਈ ਦੇ ਸਬ ਡਵੀਜ਼ਨ ਸਕੱਤਰ ਸਾਥੀ ਰੂਪ ਸਿੰਘ ਢਿੱਲੋਂ ਤੇ ਏਟਕ ਆਗੂ ਕਰਨੈਲ ਸਿੰਘ ਭੀਖੀ ਤੇ ਹਰਭਗਵਾਨ ਭੀਖੀ ਨੇ ਆਯੋਜਿਤ ਕੀਤੇ ਮਈ ਦਿਵਸ ਨੂੰ ਸਮਰਪਿਤ ਪ੍ਰਭਾਵਸਾਲੀ ਸਮਾਗਮ ਨੂੰ ਸੰਬੋਧਨ ਕਰਦਿਆ ਕੀਤਾ । ਆਗੂਆਂ ਨੇ ਸੰਬੋਧਨ ਕਰਦਿਆ ਕਿਹਾ ਕਿ ਆਉਣ ਵਾਲੀਆ ਆਮ ਚੌਣਾ ਵਿੱਚ ਕਿਰਤ ਅਤੇ ਕਿਰਤੀ ਨੂੰ ਬਚਾਉਣ,ਫਿਰਕੂ ਫਾਸੀਵਾਦੀ ਤਾਕਤਾਂ ਨੂੰ ਹਰਾਉਣਾ ਮਈ ਦਿਵਸ ਦੇ ਸਹੀਦਾ ਨੂੰ ਸੱਚੀ ਸਰਧਾਜਲੀ ਹੋਵੇਗੀ , ਉਨ੍ਹਾਂ ਕਿਹਾ ਕਿ ਮੋਦੀ ਦੀ ਅਗਵਾਈ ਹੇਠ ਫਿਰਕੂ ਫਾਸੀਵਾਦੀ ਤਾਕਤਾ ਦੁਆਰਾ ਚੌਣਾ ਜਿੱਤ ਕੇ ਸੰਵਿਧਾਨ ਤੇ ਸੰਵਿਧਾਨਿਕ ਸੰਸਥਾਵਾਂ ਨੂੰ ਖਤਮ ਕਰਨ ਦੀਆਂ ਸਾਜਿਸਾ ਰੱਚ ਰਹੀਆਂ ਹਨ ਤੇ ਦੇਸ ਨੂੰ ਤਾਨਾਸ਼ਾਹੀ ਵੱਲ ਧੱਕਣ ਦੇ ਸੁਪਨੇ ਦੇਖ ਰਹੀਆ ਹਨ , ਜਿਨ੍ਹਾਂ ਨੂੰ ਦੇਸ ਦੇ ਕਿਰਤੀ ਲੋਕ ਕਦੇ ਕਾਮਜਾਬ ਨਹੀ ਹੋਣ ਦੇਣਗੇ ।ਸਮਾਗਮ ਸੱਤਪਾਲ ਰਿਸ਼ੀ, ਕਾਮਰੇਡ ਨਛੱਤਰ ਸਿੰਘ ਦੇ ਪ੍ਰਧਾਨਗੀ ਮੰਡਲ ਹੇਠ ਹੋਇਆ।
ਇਸ ਮੌਕੇ ਤੇ ਹੋਰਨਾਂ ਤੋ ਇਲਾਵਾ ਮੰਗਤ ਭੀਖੀ , ਕੇਵਲ ਐਮ ਸੀ, ਗੁਰਚਰਨ ਸਿੰਘ, ਮਿੰਟੂ ਰਾਮਪੁਰਾ, ਪਿਆਰਾ ਸਿੰਘ ਫੋਜੀ,ਰਣਜੀਤ ਮਿੱਤਲ, ਕੁਲਦੀਪ ਸਿੰਘ ਸਿੱਧੂ, ਜੋਗਿੰਦਰ ਸਿੰਘ ਢਪਾਲੀ ਅਤੇ ਕਰਮ ਚੰਦ ਆਦਿ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਨੇ ਸੰਬੋਧਨ ਕੀਤਾ।

NO COMMENTS