ਮਾਨਸਾ, 24 ਸਤੰਬਰ:(ਸਾਰਾ ਯਹਾਂ/ਮੁੱਖ ਸੰਪਾਦਕ)
ਕਾਰਜਕਾਰੀ ਇੰਜੀਨੀਅਰ ਜਲ ਸਪਲਾਈ ਤੇ ਸੈਨੀਟੇਸ਼ਨ ਮੰਡਲ-2 ਸ੍ਰੀ ਕੇਵਲ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਕਾਹਨਗੜ੍ਹ ਵਿਖੇ ਜਲਦ ਨਵਾਂ ਵਾਟਰ ਵਰਕਸ ਬਣਾਇਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਜਲ ਸਪਲਾਈ ਸਕੀਮ ਬਖ਼ਸ਼ੀਵਾਲਾ ਵਿਚ ਅੰਡਰ ਨਬਾਰਡ ਪ੍ਰੋਜੈਕਟ ਅਧੀਨ ਸ਼ੁਰੂ ਕੀਤੀ ਗਈ ਸੀ। ਇਸ ਜਲ ਸਪਲਾਈ ਸਕੀਮ ਤੋਂ ਪਿੰਡ ਬਖ਼ਸ਼ੀਵਾਲਾ, ਕਾਹਨਗੜ੍ਹ, ਕਾਲੀਆ ਖੁਡਾਲ ਕਲਾਂ, ਸ਼ੇਖੂਪੁਰਾ ਖੁਡਾਲ ਅਤੇ ਅਕਬਰਪੁਰ ਖੁਡਾਲ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਦਿੱਤੀ ਜਾਂਦੀ ਸੀ। ਪ੍ਰੰਤੂ ਰੇਲਵੇ ਟਰੈਕ ਲਾਈਨ ਡਬਲ ਹੋਣ ਕਰਕੇ ਸਕੀਮ ਬਖ਼ਸ਼ੀਵਾਲਾ ਤੋਂ ਪਿੰਡ ਕਾਹਨਗੜ੍ਹ ਦੀ ਵਾਟਰ ਸਪਲਾਈ ਦੀ ਪਾਈਪ ਕੱਟਣ ਕਰਕੇ ਪਾਣੀ ਦੀ ਸਪਲਾਈ ਬੰਦ ਹੋ ਗਈ ਸੀ।
ਉਨ੍ਹਾਂ ਦੱਸਿਆ ਕਿ ਪਿੰਡ ਕਾਹਨਗੜ੍ਹ ਵਿਖੇ ਸਕੀਮ ਦਾ ਨਵਾਂ ਵਾਟਰ ਵਰਕਸ ਬਣਾਉਣ ਲਈ ਡਿਜ਼ਾਇਨ ਤਕਨੀਕੀ ਵੈਟ ਹੋਣ ਉਪਰੰਤ ਇਸ ਕੰਮ ਦਾ ਤਖ਼ਮੀਨਾ ਤਿਆਰ ਕਰਕੇ ਪ੍ਰਸ਼ਾਸ਼ਕੀ ਪ੍ਰਵਾਨਗੀ ਪ੍ਰਾਪਤ ਕਰਨ ਹਿਤ ਸਰਕਾਰ ਨੂੰ ਭੇਜਿਆ ਹੋਇਆ ਹੈ। ਫੰਡਾਂ ਦੀ ਪ੍ਰਾਪਤੀ ਹੋਣ ਉਪਰੰਤ ਨਵੇਂ ਵਾਟਰ ਵਰਕਸ ਦਾ ਕੰਮ ਕਰਵਾ ਦਿੱਤਾ ਜਾਵੇਗਾ।