*ਕਾਸਿਮਪੁਰ ਛੀਨਾ ਦੀ ਵਿਦਿਆਰਥਣ ਨੇ ਰਾਸ਼ਟਰ ਪੱਧਰੀ ਦੀ ਵਜ਼ੀਫ਼ਾ ਪ੍ਰੀਖਿਆ ਪਾਸ ਕੀਤੀ*

0
100

ਬੁਢਲਾਡਾ 8 ਜੂਨ(ਸਾਰਾ ਯਹਾਂ/ਅਮਨ ਮਹਿਤਾ): ਪਿੰਡ ਕਾਸਿਮਪੁਰ ਛੀਨਾ ਦੇ ਸਰਕਾਰੀ ਮਿਡਲ ਸਕੂਲ ਦੀ ਵਿਦਿਆਰਥਣ ਹਰਪ੍ਰੀਤ ਕੌਰ ਪੁੱਤਰੀ ਹਰਬੰਸ ਸਿੰਘ ਨੇ ਰਾਸ਼ਟਰੀ ਪੱਧਰ ਦੀ ਪ੍ਰੀਖਿਆ ਨੈਸ਼ਨਲ ਮੀਨਜ ਕਮ ਮੈਰਿਟ  ਸਕਾਲਰਸ਼ਿਪ ਪ੍ਰੀਖਿਆ ਨੂੰ ਪਾਸ ਕਰਕੇ ਨੌਂਵੀਂ ਤੋਂ ਬਾਰ੍ਹਵੀਂ ਜਮਾਤ ਤੱਕ 48000 ਰੁਪਏ ਦੀ ਰਾਸ਼ੀ ਜਿੱਤੀ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ  ਸਕੂਲ ਮੁਖੀ ਕਾਕਾ ਅਮਰਿੰਦਰ ਸਿੰਘ ਦਾਤੇਵਾਸ ਨੇ ਦੱਸਿਆ ਕਿ ਸਰਕਾਰੀ ਖ਼ਜ਼ਾਨੇ ਚੋਂ 48000 ਰੁਪਏ ਦੀ ਰਾਸ਼ੀ ਜਿੱਤਣਾ ਸਕੂਲ , ਮਾਪੇ ਅਤੇ ਪਿੰਡ ਕਾਸਿਮਪੁਰ ਛੀਨਾ ਲਈ ਮਾਣ ਵਾਲੀ ਗੱਲ ਹੈ। ਰਾਸ਼ਟਰ ਪੱਧਰੀ ਵਜ਼ੀਫਾ ਪਾਸ ਕਰਕੇ ਸਕੂਲ ਦੀ ਵਿਦਿਆਰਥਣ ਨੇ ਸਰਕਾਰੀ ਮਿਡਲ ਸਕੂਲ, ਕਾਸਿਮਪੁਰ ਛੀਨਾ ਦੀ ਗੁਣਾਤਮਿਕ ਸਿੱਖਿਆ ਉਪਰ ਮੋਹਰ ਲਗਾ ਦਿੱਤੀ ਹੈ।ਸਕੂਲ ਦੇ ਵਿਦਿਆਰਥੀ ਵਿੱਦਿਅਕ ਅਤੇ ਸਹਿ- ਵਿੱਦਿਅਕ ਖੇਤਰ ਵਿੱਚ ਨਾਮਣਾ ਖੱਟ ਰਹੇ ਹਨ।ਜਮਾਤ ਇੰਚਾਰਜ ਗੁਰਦਾਸ ਸਿੰਘ ਗੁਰਨੇ ਨੇ ਦਸਿਆ ਕਿ ਇਸ ਤੋਂ ਪਹਿਲਾਂ ੲਿਸ ਵਿਦਿਆਰਥਣ ਦੀ ਭੈਣ ਮਨਪ੍ਰੀਤ ਕੌਰ ਨੇ ਵੀ ਇਸੇ ਸਕੂਲ ਤੋਂ ਅੱਠਵੀ ਵਿੱਚ  ਪੜਦਿਆਂ ਨਵੋਦਿਆ ਦੀ ਪ੍ਰੀਖਿਆ ਪਾਸ ਕੀਤੀ ਸੀ।ਇਸ ਮੌਕੇ ਸਕੂਲ ਮੁੱਖੀ, ਸਕੂਲ ਸਟਾਫ਼ ਗੁਰਵਿੰਦਰ ਸਿੰਘ , ਕਿਰਨ ਬਾਲਾ ,ਸਕੂਲ ਦੇ ਚੇਅਰਮੈਨ ਹਰਪ੍ਰੀਤ ਸਿੰਘ ਪਿਆਰੀ  ਤੇ ਸਰਪੰਚ ਰੂਪ ਸਿੰਘ ਨੇ ਇਸ ਪ੍ਰਾਪਤੀ ‘ਤੇ ਵਧਾਈ ਦਿੱਤੀ ।

NO COMMENTS