*ਕਾਲੀ ਮਾਤਾ ਮੰਦਰ ਤੋਂ ਰੇਲਵੇ ਫਾਟਕ ਤੱਕ 79.23 ਲੱਖ ਦੀ ਲਾਗਤ ਨਾਲ ਜਲਦ ਹੋਵੇਗਾ ਸੜਕ ਦਾ ਨਿਰਮਾਣ-ਵਿਧਾਇਕ ਵਿਜੈ ਸਿੰਗਲਾ*

0
275

ਮਾਨਸਾ, 06 ਅਗਸਤ: (ਸਾਰਾ ਯਹਾਂ/ਮੁੱਖ ਸੰਪਾਦਕ)
ਨਗਰ ਕੌਂਸਲ ਮਾਨਸਾ ਵੱਲੋਂ ਸ਼ਹਿਰ ਵਿਚ ਹੋਣ ਵਾਲੇ ਕੰਮਾਂ ਨੂੰ ਲੈ ਕੇ ਵਿਧਾਇਕ ਮਾਨਸਾ ਡਾ. ਵਿਜੈ ਸਿੰਗਲਾ ਨੇ ਸਥਾਨਕ ਸੰਤ ਹਰਚੰਦ ਸਿੰਘ ਲੌਂਗੋਵਾਲ ਲਾਇਬ੍ਰੇਰੀ ਵਿਖੇ ਮੀਟਿੰਗ ਕੀਤੀ। ਇਸ ਮੌਕੇ ਸੀਨੀਰ ਮੀਤ ਪ੍ਰਧਾਨ ਨਗਰ ਕੌਂਸਲ ਮਾਨਸਾ ਸੁਸ਼ੀਲ ਕੁਮਾਰ ਵੀ ਮੌਜੂਦ ਸਨ।
ਵਿਧਾਇਕ ਸਿੰਗਲਾ ਨੇ ਦੱਸਿਆ ਕਿ ਸ਼ਹਿਰ ਅੰਦਰ ਸਥਿਤ ਕਾਲੀ ਮਾਤਾ ਮੰਦਰ ਤੋਂ ਲੈ ਕੇ ਰੇਲਵੇ ਫਾਟਕ ਤੱਕ 79.23 ਲੱਖ ਦੀ ਲਾਗਤ ਨਾਲ ਸੜਕ ਬਣਾਉਣ, ਰਮਦਿੱਤੇ ਵਾਲਾ ਚੌਂਕ ਅਤੇ ਰਮਨ ਸਿਨੇਮਾ ਰੋਡ ਚੌਂਕ ਅਤੇ ਰਾਮ ਬਾਗ਼ ਰੋਡ ਚੌਂਕ ਵਿੱਚ 29 ਲੱਖ ਦੀ ਲਾਗਤ ਨਾਲ ਟਰੈਫਿਕ ਲਾਈਟਾਂ ਲਗਾਉਣ ਦਾ ਸਮੂਹ ਕਾਊਂਸਲਰ ਅਤੇ ਨਗਰ ਕੌਂਸਲ ਦੇ ਅਧਿਕਾਰੀਆਂ ਦੀ ਹਾਜ਼ਰੀ ’ਚ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਹੈ ਜਿਸ ਨਾਲ ਸ਼ਹਿਰ ਵਾਸੀਆਂ ਨੂੰ ਟਰੈਫਿਕ ਦੀ ਸਮੱਸਿਆ ਤੋਂ ਨਿਜ਼ਾਤ ਮਿਲੇਗੀ।
ਉਨ੍ਹਾਂ ਦੱਸਿਆ ਕਿ ਸੀਵਰੇਜ ਦੀ ਸਮੱਸਿਆ ਨੂੰ ਦੇਖਦੇ ਹੋਏ 121.67 ਲੱਖ ਦੀ ਲਾਗਤ ਨਾਲ ਸੁਪਰ ਸ਼ਕਰ ਮਸ਼ੀਨ ਨਾਲ ਸ਼ਹਿਰ ਦੀਆਂ ਵੱਖ ਵੱਖ ਥਾਵਾਂ ਤੋਂ ਸੀਵਰੇਜ ਦੀ ਸਫ਼ਾਈ ਕਰਵਾਈ ਜਾਵੇਗੀ ਅਤੇ ਬੰਦ ਪਏ ਸੀਵਰੇਜ਼ ਨੂੰ ਇਸ ਮਸ਼ੀਨ ਦੀ ਮਦਦ ਨਾਲ ਖੋਲਿ੍ਹਆ ਜਾਵੇਗਾ ਅਤੇ ਵੱਖ ਵੱਖ ਥਾਵਾਂ ’ਤੇ ਰੀਚਾਰਜ ਵੈੱਲ ਬਣਾਉਣ ’ਤੇ ਵਿਚਾਰ ਚਰਚਾ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਅੰਡਰ ਬਰਿੱਜ ਵਿੱਚ ਬਰਸਾਤ ਦੇ ਪਾਣੀ ਨੂੰ ਬਾਹਰ ਕੱਢਣ ਲਈ ਸਲਜ ਪੰਪ ਅਤੇ ਮੋਟਰਾਂ ਲਾਉਣ ਲਈ ਵਿਚਾਰ ਕੀਤੀ ਗਈ। ਉਨ੍ਹਾਂ ਦੱਸਿਆ ਕਿ ਸ਼ਹਿਰ ਦੀਆਂ ਕਈ ਥਾਵਾਂ ਜਿਵੇਂ ਪੁਲੀਆਂ, ਇੰਟਰਲੋਕਿੰਗ ਗਲੀਆਂ, ਸੜਕਾਂ ਆਦਿ ਦੀ 25 ਲੱਖ ਦੀ ਲਾਗਤ ਨਾਲ ਰਿਪੇਅਰ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਮਾਨਸਾ ਦੇ ਸੈਂਟਰਲ ਪਾਰਕ ’ਚ ਬਣੀ ਜਨਤਕ ਲਾਇਬਰੇਰੀ ਵਿੱਚ ਕਿਤਾਬਾਂ, ਪੇਂਟਿੰਗ ਅਤੇ ਸਟੇਸ਼ਨਰੀ ਦੇ ਸਮਾਨ ਲਈ 05 ਲੱਖ ਦੀ ਪ੍ਰਵਾਨਗੀ ਰਿਪੋਰਟ ਪੇਸ਼ ਕੀਤੀ ਗਈ। ਸ਼ਹਿਰ ਦੀਆਂ ਵੱਖ ਵੱਖ ਥਾਵਾਂ ’ਤੇ ਸਟਰੀਟ ਲਾਈਟਾਂ ਲਗਾਈਆਂ ਜਾਣਗੀਆਂ।
ਇਸ ਮੌਕੇ ਸਮੂਹ ਮਿਊਂਸਪਲ ਕਾਊਂਸਲਰ ਅਤੇ ਨਗਰ ਕੌਂਸਲ ਦੇ ਜੇ.ਈ. ਹਾਜ਼ਰ ਸਨ।

NO COMMENTS