ਕਾਲਾ ਮੱਲ ਛਾਗਾ ਮੱਲ ਦੀ ਧਰਮਸ਼ਾਲਾ ਪ੍ਰਬੰਧਕ ਕਮੇਟੀ ਸਮੇਤ ਧਾਰਮਿਕ ਸੰਸਥਾਵਾਂ ਨੂੰ ਨਜਾਇਜ਼ ਕਬਜ਼ੇ ਹਟਾਉਣ ਸੰਬੰਧੀ ਜਾਰੀ ਕੀਤੇ ਨੋਟਿਸ – ਈ ਓ ਜਿੰਦਲ

0
418

ਬੁਢਲਾਡਾ 5 ਸਤੰਬਰ (ਸਾਰਾ ਯਹਾ/ਅਮਨ ਮਹਿਤਾ): ਪਾਮ ਸਟਰੀਟ ਦੇ ਵਿਕਾਸ ਲਈ ਨਗਰ ਕੋਸਲ ਵੱਲੋਂ ਐਸ ਡੀ ਐਮ ਸਾਗਰ ਸੇਤੀਆਂ ਦੀ ਅਗਵਾਈ ਹੇਠ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਕਾਰਜਸਾਧਕ ਅਫਸਰ ਵਿਜੈ ਕੁਮਾਰ ਜਿੰਦਲ ਨੇ ਦੱਸਿਆ ਕਿਥੇ ਨਜ਼ਾਇਜ਼ ਕਬਜ਼ੇ ਹਟਾਉਣ ਸੰਬੰਧੀ ਕਾਲਾ ਮੱਲ ਛਾਗਾ ਮੱਲ ਦੀਆਂ ਧਰਮਸ਼ਾਲਾ ਅਧੀਨ ਦੁਕਾਨਾਂ ਅੱਗੇ ਕੀਤੇ ਗਏ ਨਜ਼ਾਇਜ਼ ਕਬਜ਼ਿਆ ਨੂੰ ਹਟਾਉਣ ਲਈ ਕੋਸਲ ਵੱਲੋਂ ਧਰਮਸ਼ਾਲਾ ਦੀ ਪ੍ਰਬੰਧਕ ਕਮੇਟੀ ਨੂ੍ਵੰ ਨੋਟੀਸ ਜਾਰੀ ਕਰਕੇ ਇੱਕ ਹਫਤੇ ਦੇ ਅੰਦਰ ਨਜਾਇਜ ਕਬਜ਼ੇ ਹਟਾਉਣ ਦੀ ਹਦਾਇਤ ਕੀਤੀ ਗਈ ਉੱਥੇ ਰੇਲਵੇ ਰੋਡ ਉੱਪਰ ਆਉਣ ਵਾਲੀਆਂ ਧਾਰਮਿਕ ਸੰਸਥਾਵਾਂ ਦੀਆਂ ਪ੍ਰਬੰਧਕ ਕਮੇਟੀਆਂ ਨੂੰ ਦੁਕਾਨਾਂ ਅੱਗੇ ਕੀਤੇ ਗਏ ਨਜ਼ਾਇਜ਼ ਕਬਜਿਆ ਨੂੰ ਹਟਾਉਣ ਲਈ ਵੀ ਨੋਟਿਸ ਜਾਰੀ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਸ਼ਹਿਰ ਵਿੱਚ 3 ਕਰੋੜ 83 ਲੱਖ ਰੁਪਏ ਦੇ ਵਿਕਾਸ ਕਾਰਜ ਵੀ ਜਲਦ ਸ਼ੁਰੂ ਕੀਤੇ ਜਾ ਰਹੇ ਹਨ। ਸ੍ਰੀ ਜਿੰਦਲ ਨੇ ਦੱਸਿਆ ਕਿ ਪਾਮ ਸਟਰੀਟ ਦੇ ਨਿਰਮਾਣ ਨਾਲ ਸ਼ਹਿਰ ਦੀ ਕਾਇਆ ਹੀ ਕਲਪ ਹੋ ਜਾਵੇਗੀ। ਉਨ੍ਹਾਂ ਦੱਸਿਆ ਕਿ ਸੀਹਾ ਪੱਤੀ ਆਰ ਓ ਦੇ ਸਾਹਮਣੇ ਕਚਿਹਰੀ ਨੂੰ ਜਾਣ ਵਾਲੇ ਰਾਸਤੇ ਦੇ ਨਜ਼ਦੀਕ ਛੱਪੜ ਵਾਲੀ ਜਗ੍ਹਾਂ ਤੇ ਵੀ ਸ਼ਾਂਨਦਾਰ ਪਾਰਕ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕੋਸਲ ਵੱਲੋਂ 9 ਏਕੜ ਦੇ ਕਰੀਬ ਜਮੀਨ ਦੀ ਨਿਸ਼ਾਨਦੇਹੀ ਕਰਦਿਆਂ ਆਪਣੇ ਕਬਜ਼ੇ ਵਿੱਚ ਲੈ ਲਈ ਹੈ। ਉਨ੍ਹਾਂ ਕਿਹਾ ਕਿ ਦੂਸਰਾ ਪਾਰਕ ਸ਼ਹਿਰ ਦੇ ਵਾਰਡ ਨੰਬਰ 8 ਗਊਸ਼ਾਲਾਂ ਦੇ ਪਿੱਛੇ ਧੋਬੀਘਾਟ ਦੇ ਨਜ਼ਦੀਕ ਬਣਾਇਆ ਜਾ ਰਿਹਾ ਹੈ। ਸ੍ਰੀ ਜਿੰਦਲ ਨੇ ਕਿਹਾ ਕਿ ਧੌਬੀਘਾਟ ਸੰਬੰਧੀ ਸ਼ਹਿਰੀਆਂ ਦੀ ਸਹਿਮਤੀ ਤੋਂ ਬਾਅਦ ਹੀ ਫੈਸਲਾ ਅਮਲ ਵਿੱਚ ਲਿਆਦਾ ਜਾਵੇਗਾ ਜ਼ੋ ਪ੍ਰਬੰਧਕ ਦੇ ਦਿਸ਼ਾਂ ਨਿਰਦੇਸ਼ ਹੇਠ ਹੋਵੇਗਾ। ਇਸ ਮੋਕੇ ਤੇ ਉਨ੍ਹਾਂ ਦੇ ਨਾਲ ਕੋਸਲ ਦੇ ਅਧਿਕਾਰੀ ਰਾਕੇਸ਼ ਕੁਮਾਰ, ਧੀਰਜ ਕੁਮਾਰ, ਦਰਸ਼ਨ ਸਿੰਘ, ਅਮਨਦੀਪ ਸਿੰਘ ਆਦਿ ਹਾਜ਼ਰ ਸਨ।

NO COMMENTS