*ਕਾਰ ਐਕਸੀਡੈਂਟ ਵਿਚ ਫਰੈਂਡਜ ਮੈਡੀਕਲ ਏਜੰਸੀ ਦੇ ਮਾਲਕ ਅਸ਼ੋਕ ਤਾਇਲ ਤੇ ਉਹਨਾਂ ਦੀ ਧਰਮ ਪਤਨੀ ਗੰਭੀਰ ਰੂਪ ਵਿੱਚ ਜ਼ਖ਼ਮੀ*

0
1115

ਮਾਨਸਾ(ਸਾਰਾ ਯਹਾਂ/  ਮੁੱਖ ਸੰਪਾਦਕ) : ਬਰਨਾਲਾ ਸਿਰਸਾ ਮੁੱਖ ਮਾਰਗ ਤੇ ਪਿੰਡ ਭੰਮੇ ਕੋਲ਼ ਬੀਤੇ 4 ਮਾਰਚ 2023 ਦਿਨ ਸ਼ਨੀਵਾਰ ਨੂੰ ਤੜਕੇ 5 ਵਜੇ ਦੇ ਲਗਭਗ ਇੱਕ ਕਾਰ ਦਾ ਭਿਆਨਕ ਐਕਸੀਡੈਂਟ ਹੋ ਗਿਆ ਜਿਸ ਨਾਲ ਉਸ ਕਾਰ ਵਿੱਚ ਸਵਾਰ ਫਰੈਡਜ਼ ਮੈਡੀਕਲ ਏਜੰਸੀ ਦੇ ਮਾਲਕ ਅਸ਼ੋਕ ਕੁਮਾਰ ਤਾਇਲ ਅਤੇ ਉਨ੍ਹਾਂ ਦੀ ਧਰਮਪਤਨੀ ਕਿਰਨਾਂ ਰਾਣੀ ਗੰਭੀਰ ਹਾਲਾਤ ਵਿੱਚ ਜ਼ਖ਼ਮੀ ਹੋ ਗਏ ਜੋ ਕਿ ਜ਼ੇਰੇ ਇਲਾਜ ਬਠਿੰਡਾ ਵਿਖੇ ਦਾਖ਼ਲ ਹਨ ਅਸ਼ੋਕ ਕੁਮਾਰ ਤਾਇਲ ਦੇ ਤਿੰਨ ਵੱਡੇ ਓਪਰੇਸ਼ਨ ਹੋ ਚੁੱਕੇ ਹਨ ਅਤੇ ਉਨ੍ਹਾਂ ਦੀ ਧਰਮਪਤਨੀ ਕਿਰਨਾਂ ਰਾਣੀ ਦੇ ਫੇਫੜਿਆਂ ਦੀਆਂ ਹੱਡੀਆਂ ਪੱਸਲੀਆਂ ਟੁੱਟ ਗਈਆਂ ਹਨ ਅਤੇ ਸਾਰੇ ਸਰੀਰ ਤੇ ਕਾਫ਼ੀ ਸੱਟਾਂ ਹਨ। ਕਾਰ ਚਲਾ ਰਹੇ ਡਰਾਈਵਰ ਦੇ ਵੀ ਸੱਟਾਂ ਹਨ ਉਸ ਦਾ ਵੀ ਬਠਿੰਡਾ ਵਿਖੇ ਇਲਾਜ ਚੱਲ ਰਿਹਾ ਹੈ।

NO COMMENTS