*ਕਾਮਰੇਡ ਸੇਖੋਂ 17 ਮਾਰਚ ਨੂੰ ਮਾਨਸਾ ਵਿਖੇ ਆਉਣਗੇ, ਸੀ.ਪੀ.ਆਈ.(ਐਮ) ਜਿਲਾ ਪੱਧਰੀ ਜਨਰਲ ਬਾਡੀ ਮੀਟਿੰਗ ਪ੍ਰਤੀ ਸਾਥੀਆਂ ਵਿੱਚ ਭਾਰੀ ਉਤਸ਼ਾਹ*

0
59

ਮਾਨਸਾ, 15 ਮਾਰਚ- (ਸਾਰਾ ਯਹਾਂ/ ਗੁਰਪ੍ਰੀਤ ਧਾਲੀਵਾਲ) ਸੀ.ਪੀ.ਆਈ (ਐਮ) ਜਿਲ੍ਹਾ ਮਾਨਸਾ ਦੀ ਜਨਰਲ ਬਾਡੀ ਮੀਟਿੰਗ 17 ਮਾਰਚ ਦਿਨ ਸ਼ੁੱਕਰਵਾਰ ਨੂੰ ਸਵੇਰੇ 11 ਵਜੇ ਕਾ. ਗੱਜਣ ਸਿੰਘ ਟਾਂਡੀਆ ਭਵਨ ਮਾਨਸਾ ਵਿਖੇ ਹੋ ਰਹੀ ਹੈ। ਇਸ ਮੀਟਿੰਗ ਨੂੰ ਸੰਬੋਧਨ ਕਰਨ ਲਈ ਪਾਰਟੀ ਦੇ ਸੂਬਾ ਸਕੱਤਰ ਕਾ ਸੁਖਵਿੰਦਰ ਸਿੰਘ ਸੇਖੋਂ ਅਤੇ ਸੂਬਾ ਸਕੱਤਰੇਤ ਮੈਬਰ ਕਾ. ਭੂਪ ਚੰਦ ਚੰਨੋਂ ਵਿਸ਼ੇਸ਼ ਤੌਰ ‘ਤੇ ਪਹੁੰਚ ਰਹੇ ਹਨ। ਇਸ ਮੀਟਿੰਗ ਪ੍ਰਤੀ ਕਮਿਊਨਿਸਟ ਪਾਰਟੀ ਦੇ ਸਾਥੀਆਂ ਵਿੱਚ ਕਾਫ਼ੀ ਉਤਸ਼ਾਹ ਇਸ ਸਬੰਧੀ ਸੀ.ਪੀ.ਆਈ.(ਐਮ) ਦੇ ਸ਼ਹਿਰੀ ਸਕੱਤਰ ਕਾਮਰੇਡ ਘਣੀਸਾ਼ਮ ਨਿੱਕੂ ਨੇ ਪ੍ਰੈਸ ਬਿਆਨ ਜਾਰੀ ਕਰਕੇ ਪੱਤਰਕਾਰਾਂ ਨੂੰ ਦੱਸਿਆ ਕਿ ਮੀਟਿੰਗ ਵਿੱਚ ਕਾਮਰੇਡ ਸੇਖੋਂ ਮੁੱਖ ਤੌਰ ‘ਤੇ ਕੌਮਾਂਤਰੀ, ਦੇਸ਼ ਪੱਧਰ ‘ਤੇ ਅਤੇ ਸੂਬੇ ਦੇ ਰਾਜਸੀ ਹਾਲਾਤਾਂ ਉੱਪਰ ਚਾਨਣਾ ਪਾਉਣਗੇ। ਉਨ੍ਹਾਂ ਦੱਸਿਆ ਕਿ ਇਸ ਤੋਂ ਬਿਨਾਂ  ਸੂਬਾਈ ਆਗੂ ਇਸ ਮੀਟਿੰਗ ਵਿੱਚ ਪਾਰਟੀ ਦੇ ਭਵਿੱਖ ਦੇ ਕਾਰਜਾਂ-ਐਕਸ਼ਨਾਂ ਦੇ ਫੈਸਲਿਆਂ ਦੀ ਵੀ ਰਿਪੋਰਟਿੰਗ ਕਰਨਗੇ । ਕਮਿਊਨਿਸਟ ਆਗੂ ਨੇ ਦੱਸਿਆ ਕਿ ਸੰਸਾਰ ਪ੍ਰਸਿੱਧ ਕਮਿਊਨਿਸਟ ਆਗੂ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਦਾ ਜਨਮ ਦਿਵਸ ਅਤੇ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦਾ ਸ਼ਹੀਦੀ ਦਿਵਸ 23 ਮਾਰਚ ਨੂੰ  ਹੁਸ਼ਿਆਰਪੁਰ ਦੀਆਂ ਪੁਰਾਣੀਆਂ ਕਚਹਿਰੀਆਂ ਵਿਖੇ ਸੂਬਾਈ ਪੱਧਰ ਦਾ ਸਮਾਗਮ ਕਰਕੇ ਮਨਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਕਾਮਰੇਡ ਸੁਰਜੀਤ ਨੇ ਆਪਣੀ ਮਹਿਜ 16 ਸਾਲ ਦੀ  ਉਮਰ ਵਿੱਚ ਕਾਂਗਰਸ ਪਾਰਟੀ ਵੱਲੋਂ ਹੁਸ਼ਿਆਰਪੁਰ ਦਿੱਤੇ ਸੱਦੇ ‘ਤੇ 23 ਮਾਰਚ 1932 ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਦੀ ਪਹਿਲੀ ਸ਼ਹਾਦਤ ਵਰੇਗੰਢ ਮੌਕੇ ਗਿਣਤੀ  ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਦੇ ਦਫ਼ਤਰ ਤੋਂ ਬ੍ਰਿਟਿਸ਼ ਸਾਮਰਾਜ ਦਾ ਝੰਡਾ ਯੂਨੀਅਨ ਜੈੱਕ ਲਾਹ ਕੇ ਆਪਣੇ ਦੇਸ਼ ਭਾਰਤ ਦਾ ਕੌਮੀ ਝੰਡਾ ਤਿਰੰਗਾ ਲਹਿਰਾ ਦਿੱਤਾ ਸੀ ਅਤੇ ਇਸ ਮਹਾਨ ਕਾਰਜ ਨੂੰ ਅੰਜ਼ਾਮ ਕਾ ਸੁਰਜੀਤ ਨੇ ਵਰਦੀਆ ਗੋਲੀਆਂ  ਵਿੱਚ ਦਿੱਤਾ ਸੀ ਅਤੇ ਕਾਂਗਰਸ ਪਾਰਟੀ ਦਾ ਇਹ ਐਕਸ਼ਨ ਅਣਵੰਡੇ ਭਾਰਤ ਵਿੱਚ ਸਿਰਫ਼ ਇੱਕ ਜਗਾ ਹੁਸ਼ਿਆਰਪੁਰ ਵਿਖੇ ਹੀ ਹੋਇਆ ਸੀ ਕਾ ਘਣੀਸਾ਼ਮ ਨੇ ਕਿਹਾ ਕਿ ਸੀ.ਪੀ.ਆਈ.(ਐਮ) ਪੰਜਾਬ ਨੇ ਸੂਬੇ ਦੀ ਸਰਕਾਰ ਤੋਂ ਮੰਗ ਕੀਤੀ ਹੈ ਕਿ ਹੁਸ਼ਿਆਰਪੁਰ ਦੀ ਉਕਤ ਇੱਕ ਏਕੜ ਜਗਾ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਯਾਦਗਾਰੀ ਮਿਊਜ਼ੀਅਮ ਬਣਾਉਣ ਖਾਤਰ ਦਿੱਤੀ ਜਾਵੇ ਅਤੇ ਇਸ ਮਿਊਜ਼ੀਅਮ ਵਿੱਚ ਮਹਾਨ ਦੇਸ਼ ਭਗਤ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਦਾ ਬੁੱਤ ਸਥਾਪਤ ਕੀਤਾ ਜਾਵੇ। ਉਨਾ ਦੱਸਿਆ ਕਿ 23 ਮਾਰਚ ਦੇ ਹੁਸ਼ਿਆਰਪੁਰ ਸਮਾਗਮ ਅਤੇ 5 ਅਪ੍ਰੈਲ ਨੂੰ ਦਿੱਲੀ ਕਿਸਾਨਾਂ ਮਜ਼ਦੂਰਾਂ ਦੇ ਵੱਡੇ ਸਮਾਗਮ ਵਿੱਚ ਸ਼ਾਮਲ ਹੋਣ ਸਬੰਧੀ ਵਿਚਾਰ ਚਰਚਾਵਾਂ ਕੀਤੀਆਂ ਜਾਣਗੀਆਂ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼ਹਿਰੀ ਕਮੇਟੀ ਮੈਂਬਰ ਕਾ ਅਮਰਜੀਤ ਖੋਖਰ, ਰਾਜੂ ਗੋਸਵਾਮੀ, ਗੁਰਚਰਨ ਸਿੰਘ ਕੈਂਥ,  ਰਾਜ ਕੁਮਾਰ ਗਰਗ , ਪਰਵਿੰਦਰ ਸਿੰਘ ਕੈਂਥ, ਸੁਰੇਸ਼ ਕੁਮਾਰ, ਭਰਤ ਕੁਮਾਰ, ਰਾਜੂ ਯਾਦਵ,  ਅਵਿਨਾਸ਼ ਕੌਰ ਅਤੇ ਚਰਨਜੀਤ ਕੌਰ , ਆਦਿ  ਨੇ ਕਿਹਾ ਕਿ 17 ਮਾਰਚ ਨੂੰ ਮੀਟਿੰਗ ਪੂਰੇ ਵੱਡੇ ਪੱਧਰ ਹੋਵੇਗੀ ਜਿਸਦੇ ਲਈ ਸਾਥੀਆਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ

NO COMMENTS