ਮਾਨਸਾ, 08 ਦਸੰਬਰ:-(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) : ਗੁੰਮਰਾਹਕੁੰਨ ਪ੍ਰਚਾਰ ਤੇ ਅਖੋਤੀ ਧਰਮ ਦੇ ਠੇਕੇਦਾਰਾ ਗਲਤ ਤੱਥ ਪੇਸ ਕਰ ਭਾਈਚਾਰਕ ਸਾਂਝ ਨੂੰ ਤੋੜਿਆ ਜਾ ਰਿਹਾ ਜੋ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਖਤਰੇ ਵੱਲ ਧੱਕ ਰਹੀ ਹੈ। ਜਦ ਕਿ ਦੇਸ਼ ਦੀ ਟੁੱਟ ਰਹੀ ਆਪਸੀ ਸਾਂਝ ਕਰਕੇ ਗੁੰਮਰਾਹ ਹੋਏ ਲੋਕ ਆਪਣੀ ਅਸਲ ਸਕਤੀ ਦੀ ਪਛਾਣ ਖੋ ਚੁੱਕੇ ਹਨ,ਜਿਸ ਦਾ ਲਾਹਾ ਕਾਰਪੋਰੇਟ ਘਰਾਣੇ ਤੇ ਸਰਮਾਏਦਾਰ ਲੈ ਰਹੇ ਹਨ।ਸਰਕਾਰ ਦੇ ਇਸ ਜਬਰ,ਆਰਥਿਕ ਸਮਾਜਿਕ ਵਿਤਕਰੇ ਖਿਲਾਫ ਨੋਜਵਾਨ ਵਰਗ ਜਾਗਰੂਕ ਕਰਨਾ ਸਮੇਂ ਦੀ ਮੰਗ ਹੈ।ਉਕਤ ਸਬਦਾ ਦਾ ਪ੍ਰਗਟਾਵਾ ਸੀ ਪੀ ਆਈ ਦੇ ਜਿਲ੍ਹਾ ਸਕੱਤਰ ਸਾਥੀ ਕ੍ਰਿਸ਼ਨ ਚੋਹਾਨ ਨੇ ਨੇੜਲੇ ਪਿੰਡ ਦਲੇਲ ਸਿੰਘ ਵਾਲਾ ਵਿਖੇ ਪਾਰਟੀ ਵਰਕਰਾ ਦੀ ਮੀਟਿੰਗ ਨੂੰ ਸੰਬੋਧਨ ਕਰਦਿਆ ਕੀਤਾ। ਮੀਟਿੰਗ ਮੌਕੇ ਸਾਥੀ ਚੋਹਾਨ ਨੇ ਕਿਹਾ ਕਿ ਕਾਰਪੋਰੇਟ ਘਰਾਣਿਆ ਨੂੰ ਲਾਭ ਪਹੁੰਚਾਉਣ ਖੇਤੀ ਵਿਰੋਧੀ ਕਾਨੂੰਨਾ ਨੂੰ ਲਿਆ ਕੇ ਮੋਦੀ ਸਰਕਾਰ ਨੇ ਲੋਕ ਅੰਦੋਲਨ ਕਰਨ ਲਈ ਮਜ਼ਬੂਰ ਕੀਤਾ ਗਿਆ ਸੀ।ਉਹਨਾ ਕਿਸਾਨੀ ਤੇ ਜਵਾਨੀ ਦੇ ਭਵਿੱਖ ਨੂੰ ਬਚਾਉਣ ਲਈ ਕਾਮਰੇਡ ਧਰਮ ਸਿੰਘ ਫੱਕਰ ਦੀ ਅਗਵਾਈ ਹੇਠ ਲੜੇ ਕਿਸਾਨੀ ਅੰਦੌਲਨ ਬਾਰੇ ਜਾਣਕਾਰੀ ਹੋਣਾ ਅਤੀ ਜਰੂਰ ਬਣ ਚੁੱਕਾ ਹੈ। ਇਸ ਮੌਕੇ ਸਬ ਡਵੀਜਨ ਸਕੱਤਰ ਰੂਪ ਸਿੰਘ ਢਿੱਲੋ ਨੇ ਜਾਣਕਾਰੀ ਦਿੰਦਿਆ ਕਿਹਾ ਕਿ ਮੁਜਾਰਾ ਲਹਿਰ ਦੇ ਮੋਢੀ,ਮਹਾਨ ਕਮਿਉਨਿਸਟ ਆਗੂ ਤੇ ਸਾਬਕਾ ਵਿਧਾਇਕ ਕਾਮਰੇਡ ਧਰਮ ਸਿੰਘ ਫੱਕਰ ਦੀ ਬਰਸੀ 20/12/23 ਦਿਨ ਬੁਧਵਾਰ ਨੂੰ ਦਲੇਲ ਸਿੰਘ ਵਾਲਾ ਵਿਖੇ ਇਨਕਲਾਬੀ ਜੋਸ ਖਰੋਸ ਨਾਲ ਮਨਾਈ ਜਾਵੇਗੀ।ਜਿਸ ਤਿਆਰੀ ਸਬੰਧੀ ਮੀਟਿੰਗ ਕਰਕੇ ਆਗੂ ਸਾਥੀਆ ਦੀ ਡਿਉਟੀਆ ਲਾਈਆ ਜਾ ਚੁਕੀਆ ਹਨ।ਬਰਸੀ ਸਮਾਗਮ ਮੌਕੇ ਨਾਟਕ ਟੀਮਾ ਤੋ ਇਲਾਵਾ ਲੋਕ ਪੱਖੀ ਗੀਤ ਪੇਸ਼ ਕੀਤੇ ਜਾਣਗੇ। ਇਸ ਸਮੇਂ ਉਘੇ ਕਮਿਉਨਿਸਟ ਆਗੂ ਤੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਸਿੰਘ ਅਰਸ਼ੀ,ਕਿਸਾਨ ਆਗੂ ਰੂਲਦੁ ਸਿੰਘ ਮਾਨਸਾ ਤੋ ਉੱਘੇ ਲੀਡਰ ਸੰਬੋਧਨ ਕਰਨਗੇ। ਮੀਟਿੰਗ ਗੁਰਦੇਵ ਸਿੰਘ ਤੇ ਬੰਤ ਸਿੰਘ ਦੇ ਪ੍ਰਧਾਨਗੀ ਮੰਡਲ ਹੇਠ ਹੋਈ।ਇਸ ਮੌਕੇ ਗੁਰਦਿਆਲ ਸਿੰਘ,ਸੁਖਦੇਵ ਭੱਠਲ,ਕ੍ਰਿਸ਼ਨ ਚੰਦ,ਗੁਲਜਾਰ ਖਾਨ,ਭੂਰਾ ਸਿੰਘ,ਆਤਮਾ ਸਿੰਘ ਆਦਿ ਆਗੂਆ ਤੋ ਪਾਰਟੀ ਵਰਕਰ ਸਾਮਲ ਸਨ।