*ਕਾਮਰੇਡ ਜੰਗੀਰ ਸਿੰਘ ਜੋਗਾ ਸਰਕਾਰੀ ਸੈਕੰਡਰੀ ਸਕੂਲ (ਲੜਕੇ) ਜੋਗਾ ਦੇ ਵਿਦਿਆਰਥੀਆਂ ਨੇ ਹਸਪਤਾਲ ਦੀ ਕਾਰਜ ਪ੍ਰਣਾਲੀ ਬਾਰੇ ਜਾਣਿਆ*

0
18

ਜੋਗਾ, 2 ਅਕਤੂਬਰ (ਸਾਰਾ ਯਹਾਂ/ਮੁੱਖ ਸੰਪਾਦਕ): ਕਾਮਰੇਡ ਜੰਗੀਰ ਸਿੰਘ ਜੋਗਾ ਸਰਕਾਰੀ ਸੈਕੰਡਰੀ ਸਕੂਲ (ਲੜਕੇ) ਜੋਗਾ ਦੇ ਐਨ.ਐਸ.ਕਿਊ.ਐਫ. ਵਿਸ਼ੇ ਨਾਲ ਸਬੰਧਤ ਵਿਦਿਆਰਥੀਆਂ ਨੇ ਬੀ.ਐਮ.ਸੀ ਹਸਪਤਾਲ ਬਰਨਾਲਾ ਵਿਖੇ ਜਾ ਕੇ ਹਸਪਤਾਲ ਦੀ ਕਾਰਜ ਪ੍ਰਣਾਲੀ ਸਬੰਧੀ ਜਾਣਕਾਰੀ ਹਾਸਲ ਕੀਤੀ। ਹੈਲਥ ਕੇਅਰ ਇੰਸਟਰੱਕਟਰ ਮਨਦੀਪ ਕੌਰ ਨੇ ਦੱਸਿਆ ਕਿ ਸਕੂਲ ਦੇ 9ਵੀਂ ਤੋਂ 12ਵੀਂ ਜਮਾਤ ਤੱਕ ਦੇ ਹੈਲਥ ਕੇਅਰ ਵਿਸ਼ੇ ਨਾਲ ਸਬੰਧਤ ਵਿਦਿਆਰਥੀਆਂ ਨੇ ਬੀ.ਐਮ.ਸੀ. ਹਸਪਤਾਲ ਬਰਨਾਲਾ ਦੇ ਡਾਇਲਸਿਸ ਯੂਨਿਟ, ਅਪਰੇਸ਼ਨ ਥੀਏਟਰ, ਮੈਡੀਸਨ ਵਾਰਡ, ਐਮਰਜੈਂਸੀ ਵਾਰਡ, ਸਰਜਰੀ ਵਾਰਡ, ਆਰਥੋ ਵਾਰਡ ਸਮੇਤ ਹੋਰ ਵੱਖ–ਵੱਖ ਵਾਰਡਾਂ ਵਿੱਚ ਜਾ ਕੇ ਡਾਕਟਰਾਂ ਤੋਂ ਹਸਪਤਾਲ ਵਿੱਚ ਮਰੀਜ਼ਾਂ ਦੇ ਆਉਣ ਤੋਂ ਲੈ ਕੇ ਸਮੁੱਚੀ ਇਲਾਜ ਪ੍ਰਕਿਰਿਆ ਦੀ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ਵਿਦਿਆਰਥੀਆਂ ਨਾਲ ਹੈਲਥ ਕੇਅਰ ਇਸਟਰੱਕਟਰ ਮਨਦੀਪ ਕੌਰ, ਪ੍ਰਿਅੰਕਾ ਰਾਣੀ ਅਤੇ ਪੂਜਾ ਬਾਂਸਲ ਮੌਜੂਦ ਸਨ।

NO COMMENTS