*ਕਾਮਰੇਡ ਜੰਗੀਰ ਸਿੰਘ ਜੋਗਾ ਸਰਕਾਰੀ ਸੈਕੰਡਰੀ ਸਕੂਲ (ਲੜਕੇ) ਜੋਗਾ ਦੇ ਐਨ.ਐਸ.ਕਿਊ.ਐਫ. ਦੇ ਵਿਦਿਆਰਥੀਆਂ ਨੇ ਮੋਟਰ ਕੰਪਨੀ ਦਾ ਦੌਰਾ ਕੀਤਾ*

0
9

ਜੋਗਾ, 2 ਫਰਵਰੀ (ਸਾਰਾ ਯਹਾਂ/ਮੁੱਖ ਸੰਪਾਦਕ) : ਕਾਮਰੇਡ ਜੰਗੀਰ ਸਿੰਘ ਜੋਗਾ ਸਰਕਾਰੀ ਸੈਕੰਡਰੀ ਸਕੂਲ (ਲੜਕੇ) ਜੋਗਾ ਦੇ ਐਨ.ਐਸ.ਕਿਊ.ਐਫ. ਵਿਸ਼ੇ ਨਾਲ ਸਬੰਧਤ ਵਿਦਿਆਰਥੀਆਂ ਨੇ ਬਠਿੰਡਾ ਵਿਖੇ ਏਵੀਸੀ ਮੋਟਰਜ਼ ਮਹਿੰਦਰਾ ਕੰਪਨੀ ਦਾ ਦੌਰਾ ਕਰ ਕਰਕੇ ਮੋਟਰ ਕੰਪਨੀ ਵਿੱਚ ਕੀਤੇ ਜਾਂਦੇ ਕੰਮ ਕਾਜ ਸਬੰਧੀ ਜਾਣਕਾਰੀ ਹਾਸਲ ਕੀਤੀ। ਸਕੂਲ ਦੇ ਆਟੋ ਮੋਬਾਇਲ ਇੰਸਟਰੱਕਟਰ ਗੁਰਵੀਰ ਸਿੰਘ ਨੇ ਦੱਸਿਆ ਕਿ 9ਵੀਂ ਤੋਂ 12ਵੀਂ ਜਮਾਤ ਤੱਕ ਦੇ ਆਟੋ ਮੋਬਾਇਲ ਵਿਸ਼ੇ ਨਾਲ ਸਬੰਧਤ ਵਿਦਿਆਰਥੀਆਂ ਨੂੰ ਬਠਿੰਡਾ ਵਿਖੇ ਏਵੀਸੀ ਮੋਟਰਜ਼ ਮਹਿੰਦਰਾ ਕੰਪਨੀ ਵਿੱਚ ਲਿਜਾ ਕੇ ਮੋਟਰ ਕੰਪਨੀ ਵਿੱਚ ਕੀਤੇ ਜਾਣ ਵਾਲੇ ਕੰਮਾਂ ਸਬੰਧੀ ਜਾਣੂ ਕਰਵਾਇਆ ਗਿਆ ਹੈ। ਉਹਨਾਂ ਨੇ ਅੱਗੇ ਦੱਸਿਆ ਕਿ ਵਿਦਿਆਰਥੀਆਂ ਨੇ ਇੱਥੇ ਗੱਡੀਆਂ ਦੀ ਸਰਵਿਸ ਕਰਨ, ਵਾਸ਼ਿੰਗ ਕਰਨ ਅਤੇ ਨਵੀਂਆਂ ਗੱਡੀਆਂ ਵੇਚਣ ਦੀ ਪ੍ਰਕਿਰਿਆ ਸਮੇਤ ਮੋਟਰ ਕੰਪਨੀ ਦੇ ਹੋਰ ਵੱਖ–ਵੱਖ ਕੰਮਾਂ ਬਾਰੇ ਵਿਸਥਾਰ ਵਿੱਚ ਜਾਣਿਆ। ਇਸ ਮੌਕੇ ਵਿਦਿਆਰਥੀਆਂ ਨਾਲ ਆਟੋ ਮੋਬਾਇਲ ਇੰਸਟਰੱਕਟਰ ਗੁਰਵੀਰ ਸਿੰਘ ਅਤੇ ਕੈਂਪਸ ਮੈਨੇਜਰ ਮੇਲਾ ਸਿੰਘ ਵੀ ਮੌਜੂਦ ਸਨ।

NO COMMENTS