ਬੁਢਲਾਡਾ 24 ਅਕਤੂਬਰ (ਸਾਰਾ ਯਹਾ/ਅਮਨ ਮਹਿਤਾ ) – ਖੇਤੀ ਵਿਰੋਧੀ ਕਾਲੇ ਕਾਨੂੰਨਾਂ ਅਰੰਭਿਆ ਸੰਘਰਸ਼ ਸਾਉਣੀ ਦੀ ਫ਼ਸਲ ਦਾ ਸੀਜ਼ਨ ਸਿਖਰ ਹੋਣ ਦਾ ਬਾਵਜੂਦ ਪੂਰੇ ਜਲੌਅ ‘ਤੇ ਹੈ। ਕਿਸਾਨ ਜਥੇਬਦੀਆ ਵਲੋ ਕੀਤਾ ਰਿਲਾਇੰਸ ਪੈਟਰੋਲ ਪੰਪ ਦਾ ਘਿਰਾਓ 24 ਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ। ਧਰਨੇ ਵਿੱਚ ਕਿਸਾਨਾਂ ਸਮੇਤ ਔਰਤਾਂ , ਬੱਚੇ ,ਨੌਜਵਾਨ ਪੂਰੇ ਉਤਸ਼ਾਹ ਵਿੱਚ ਸ਼ਾਮਲ ਹੋਏ। ਕਿਸਾਨਾਂ ਦੇ ਇਕੱਠ ਨੂੰ ਸਬੋਧਨ ਕਰਦਿਅਾ ਕਿਸਾਨ ਆਗੂਆਂ ਨੇ ਕਿਹਾ ਕਿ ਵੱਡੇ ਕਾਰਪੋਰੇਟ ਘਰਾਣਿਆਂ ਦੀ ਅੱਖ ਪੰਜਾਬ , ਹਰਿਆਣਾ ਅਤੇ ਦੇਸ਼ ਦੀਆਂ ਉਪਜਾਊ ਜਮੀਨਾਂ ‘ਤੇ ਹੈ , ਇਨ੍ਹਾਂ ਜਮੀਨਾਂ ਨੂੰ ਕਬਜ਼ੇ ਵਿੱਚ ਲੈ ਕੇ ਇਹ ਘਰਾਣੇ ਖੁਰਾਕੀ ਵਸਤਾਂ ਦੇ ਕਾਰੋਬਾਰ ‘ਤੇ ਆਪਣੀ ਇਜ਼ਾਰੇਦਾਰੀ ਕਾਇਮ ਕਰਨਾ ਚਾਹੁੰਦੇ ਹਨ। ਆਗੂਆਂ ਨੇ ਕਿਹਾ ਕਿ ਭੁੱਖਮਰੀ ਦੇ ਅੰਕੜਿਆਂ ਵਿੱਚ ਭਾਰਤ 94 ਵੇਂ ਸਥਾਨ ਹੈ , ਸਾਡੇ ਦੇਸ਼ ਵਿੱਚ ਗੁਆਂਢੀ ਦੇਸ਼ਾਂ ਪਾਕਿਸਤਾਨ , ਬੰਗਲਾਦੇਸ਼ , ਨੇਪਾਲ ,ਸ੍ਰੀ ਲੰਕਾ ਦੇਸ਼ਾਂ ਨਾਲੋਂ ਵੀ ਭੁੱਖਮਰੀ ਵੱਧ ਹੈ। ਖੇਤੀ ਦੇ ਕਾਲੇ ਕਾਨੂੰਨਾਂ ਦੇ ਲਾਗੂ ਹੋਣ ਨਾਲ ਭੁੱਖਮਰੀ ਵਿੱਚ ਬੇਸ਼ੁਮਾਰ ਵਧਾ ਹੋਵੇਗਾ ਅਤੇ ਦੇਸ਼ ਦੀ ਆਰਥਿਕਤਾ ਗੜਬੜਾ ਜਾਵੇਗੀ। ਇਸ ਮੋਕੇ ਭਾਰਤੀ ਕਿਸਾਨ ਯੂਨੀਅਨ ( ਲੱਖੋਵਾਲ ) ਦੇ ਜਸਕਰਨ ਸਿੰਘ ਸ਼ੇਰਖਾ , ਜਮਹੂਰੀ ਕਿਸਾਨ ਸਭਾ ਦੇ ਸੀਨੀਅਰ ਆਗੂ ਮਾਸਟਰ ਛੱਜੂ ਰਾਮ ਰਿਸ਼ੀ , ਆਲ ਇੰਡੀਆ ਕਿਸਾਨ ਸਭਾ ਦੇ ਆਗੂ ਕਾਮਰੇਡ ਜਸਵੰਤ ਸਿੰਘ ਬੀਰੋਕੇ , ਭਾਰਤੀ ਕਿਸਾਨ ਯੂਨੀਅਨ ( ਡਕੌਂਦਾ) ਦੇ ਬਲਾਕ ਪ੍ਰਧਾਨ ਸਤਪਾਲ ਸਿੰਘ ਬਰੇ ਅਤੇ ਪੰਜਾਬ ਕਿਸਾਨ ਯੂਨੀਅਨ ਦੇ ਜ਼ਿਲਾ ਆਗੂ ਸਵਰਨ ਸਿੰਘ ਬੋੜਾਵਾਲ , ਐਡਵੋਕੇਟ ਬਲਕਰਨ ਸਿੰਘ ਬੱਲੀ, ਭਾਰਤੀ ਕਿਸਾਨ ਯੂਨੀਅਨ ( ਲੱਖੋਵਾਲ) ਦੇ ਸੂਬਾਈ ਆਗੂ ਪਰਸ਼ੋਤਮ ਸਿੰਘ ਗਿੱਲ , ਕੁਲ ਹਿੰਦ ਕਿਸਾਨ ਸਭਾ ਦੇ ਆਗੂ ਸੁਖਦੇਵ ਸਿੰਘ ਬੋੜਾਵਾਲ ਅਤੇ ਐਡਵੋਕੇਟ ਸਵਰਨਜੀਤ ਸਿੰਘ ਦਲਿਓ, ਤੇਜ਼ ਰਾਮ ਅਹਿਮਦਪੁਰ , ਗਮਦੂਰ ਸਿੰਘ ਅਹਿਮਦਪੁਰ , ਹਰਿੰਦਰ ਸਿੰਘ ਸੋਢੀ , ਪਰਮਜੀਤ ਸਿੰਘ ਗਿੱਲ , ਸੁਖਦੇਵ ਸਿੰਘ ਗੰਢੂ ਕਲਾਂ ਆਦਿ ਹਾਜਰ ਸਨ।