*ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਮਾਲਵਾ ਗਰੁੱਪ ਆਫ਼ ਇੰਸਟੀਚਿਊਟ ਕਾਲਜ਼ ਵਿਖੇ ਸਭਿੱਆਚਾਰਕ ਗਤੀਵਿਧੀ ਦਾ ਆਯੋਜਨ*

0
73

ਮਾਨਸਾ, 26 ਅਕਤੂਬਰ (ਸਾਰਾ ਯਹਾਂ/ਮੁੱਖ ਸੰਪਾਦਕ) : ਪੈਨ ਇੰਡੀਆ ਜਾਗਰੂਕਤਾ ਮੁਹਿੰਮ ਦੇ ਤਹਿਤ ਮਾਲਵਾ ਗਰੁੱਪ ਆਫ ਇੰਸਟੀਚਿਊਟ ਕਾਲਜ, ਮਲਕਪੁਰ ਖਿਆਲਾ ਵਿਖੇ ਮੁਫਤ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਇੱਕ ਸੱਭਿਆਚਾਰਕ ਗਤੀਵੀਧੀਆਂ ਦਾ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿਚ ਮੁੱਖ ਮਹਿਮਾਨ ਵਜੋਂ ਜਿਲ੍ਹਾ ਸੈਸ਼ਨ ਜੱਜ ਮੈਡਮ ਨਵਜੋਤ ਕੌਰ ਅਤੇ ਵਿਸ਼ੇਸ਼ ਮਹਿਮਾਨ ਵਜੋਂ ਸੈਕਟਰੀ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ ਮੈਡਮ ਸ਼ਿਲਪਾ ਵਰਮਾ, ਜੂਡੀਸ਼ੀਅਲ ਮੈਜਿਸਟ੍ਰੇਟ ਮੈਡਮ ਦਿਲਸ਼ਾਦ ਕੌਰ ਅਤੇ ਐਸ.ਡੀ.ਐਮ. ਡਾ. ਸ਼ਿਖਾ ਭਗਤ ਮੌਜੂਦ ਸਨ।  ਇਸ ਮੌਕੇ ਵੱਖ-ਵੱਖ ਸਕੂਲਾਂ ਅਤੇ ਕਾਲਜ ਦੇ ਵਿਦਿਆਰਥੀਆਂ ਨੇ ਮੁਫ਼ਤ ਕਾਨੂੰਨੀ ਸੇਵਾਵਾਂ ਨਾਲ ਸਬੰਧਤ ਡਿਬੇਟ, ਨਾਟਕ, ਕੌਰੀਓਗ੍ਰਾਫੀ, ਗੀਤ, ਕਵਿਤਾਵਾਂ ਅਤੇ  ਕਵੀਸ਼ਰੀ ਵਿੱਚ ਭਾਗ ਲਿਆ। ਕੌਰੀਓਗ੍ਰਾਫੀ ਪੁਲਿਸ ਪਬਲਿਕ ਸਕੂਲ ਤਾਮਕੋਟ ਦੇ ਬੱਚਿਆਂ ਵੱਲੋਂ ਪੇਸ਼ ਕੀਤੀ ਗਈ ਜਿਸ ਵਿਚ ਭਰੂਣ ਹੱਤਿਆ ਵਰਗੀ ਸਮਾਜ ਦੀ ਮੁੱਖ ਸਮੱਸਿਆ ਉੱਪਰ ਸਰੋਤਿਆਂ ਨੂੰ ਜਾਗਰੂਕ ਕੀਤਾ ਗਿਆ।  ਇਸ ਮੌਕੇ ਬੋਲਦਿਆਂ ਜ਼ਿਲ੍ਹਾ ਸੈਸ਼ਨ ਜੱਜ ਮੈਡਮ ਨਵਜੋਤ ਕੌਰ ਨੇ ਵਿਦਿਆਰਥੀਆਂ, ਅਧਿਆਪਕਾ ਅਤੇ ਸ਼ਾਮਿਲ ਲੋਕਾਂ ਨੂੰ ਵੱਧ ਤੋਂ ਵੱਧ ਮੁਫਤ ਕਾਨੂੰਨੀ ਸਹਾਇਤਾ ਸਬੰਧੀ ਸੇਵਾਵਾਂ ਦੇ ਪ੍ਰਚਾਰ ਉਪਰ ਚਾਨਣਾ ਪਾਇਆ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਘਰ-ਘਰ ਤੱਕ ਮੁਫਤ ਕਾਨੂੰਨੀ ਸੇਵਾਵਾਂ ਅਥਾਰਟੀ ਦੀਆਂ ਸੇਵਾਵਾਂ ਨੂੰ ਪਹੁੰਚਾਉਣ। ਇਸ ਪ੍ਰੋਗਰਾਮ ਦੌਰਾਨ ਬੋਲਦਿਆਂ ਮੈਡਮ ਸ਼ਿਲਪਾ ਵਰਮਾ, ਮੈਡਮ ਦਿਲਸ਼ਾਦ ਕੌਰ, ਐਡਵੋਕੇਟ ਬਲਵੀਰ ਕੌਰ ਅਤੇ ਐਡਵੋਕੇਟ ਰੋਹਿਤ ਸਿੰਗਲਾ ਭੰਮਾ ਨੇ ਪ੍ਰੋਗਰਾਮ ਵਿਚ ਸ਼ਾਮਲ ਲੋਕਾਂ ਨੂੰ ਪੈਨ ਇੰਡੀਆਂ ਮੁਹਿੰਮ ਨਾਲ ਜੁੜਣ ਦੀ ਅਪੀਲ ਕੀਤੀ।  ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਵਿਚ ਮਾਲਵਾ ਗਰੁੱਪ ਆਫ ਇੰਸਟੀਚਿਊਟ ਕਾਲਜ, ਮਲਕਪੁਰ ਖਿਆਲਾ ਦੇ ਚੇਅਰਮੈਨ ਪਵਨ ਕੁਮਾਰ, ਸਮਾਜ ਸੇਵੀ ਤਰਸੇਮ ਸੇਮੀ, ਮਾਲਵਾ ਸਕੂਲਾਂ ਦੇ ਪਿ੍ਰੰਸੀਪਲਜ਼ ਅਤੇ ਸਟਾਫ ਨੇ ਬਹੁਤ ਵੱਡਾ ਯੋਗਦਾਨ ਪਾਇਆ। ਸੈਸ਼ਨ ਜੱਜ ਸਾਹਿਬ ਵੱਲੋਂ ਜੇਤੂ ਵਿਦਿਆਰਥੀਆਂ ਨੂੰ ਇਨਾਮ ਵਜੋਂ ਸਰਟੀਫਿਕੇਟ ਵੰਡੇ ਗਏ। ਇਸ ਮੌਕੇ ਬੱਬਲ ਜੀਤ ਖਿਆਲਾ, ਕਰਮ ਸਿੰਘ ਚੌਹਾਨ, ਨਿਰਮਲ ਸਿੰਘ ਸਰਪੰਚ, ਖਿਆਲਾ ਲਖਵਿੰਦਰ ਸਿੰਘ ਮੈਂਬਰ ਅਤੇ ਸਟਾਫ ਮੁਫਤ ਕਾਨੂੰਨੀ ਸੇਵਾਵਾਂ ਅਥਾਰਟੀ

NO COMMENTS