*ਕਾਂਗਰਸ MP ਦੇ ਦਫਤਰ ‘ਚ ਦਿਨ-ਦਿਹਾੜੇ ਹਥਿਆਰਾਂ ਦੇ ਜ਼ੋਰ ‘ਤੇ ਡਾਕਾ, ਚੋਰਾਂ ਦੀ ਭਾਲ ਜਾਰੀ*

0
38

ਅੰਮ੍ਰਿਤਸਰ 27,ਦਸੰਬਰ (ਸਾਰਾ ਯਹਾਂ/ਬਿਊਰੋ ਨਿਊਜ਼): : ਅੰਮ੍ਰਿਤਸਰ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਦੇ ਦਫ਼ਤਰ ‘ਚ ਦੋ ਲੁਟੇਰਿਆਂ ਨੇ ਬੰਦੂਕ ਵਿਖਾ ਕੇ ਦਫ਼ਤਰ ‘ਚ ਰੱਖੇ 50 ਹਜ਼ਾਰ ਰੁਪਏ ਤੇ ਐਪਲ ਆਈਪੈਡ ਲੁੱਟ ਕੇ ਲੈ ਗਏ। ਪੁਲਿਸ ਨੇ ਲੁਟੇਰਿਆਂ ਦੀ ਪਛਾਣ ਕਰ ਕੇ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਇਨ੍ਹਾਂ ਦੀ ਪਛਾਣ ਗੁਮਟਾਲਾ ਨਿਵਾਸੀ ਜੋਗਿੰਦਰ ਸਿੰਘ ਵਜੋਂ ਹੋਈ ਹੈ। ਸੰਸਦ ਮੈਂਬਰ ਔਜਲਾ ਦੇ ਗੁਮਟਾਲਾ ਸਥਿਤ ਔਜਲਾ ਅਸਟੇਟ ਦਫਤਰ ‘ਚ ਦੋ ਲੁਟੇਰੇ ਬੰਦੂਕਾਂ ਲੈ ਕੇ ਪਹੁੰਚੇ।

ਦਫ਼ਤਰ ‘ਚ ਮੌਜੂਦ ਸੌਰਵ ਸ਼ਰਮਾ ਨੇ ਪੁਲਿਸ ਨੂੰ ਸੂਚਿਤ ਕੀਤਾ ਕਿ ਮੁਲਜ਼ਮਾਂ ਨੇ ਉਸ ’ਤੇ ਪਿਸਤੌਲ ਤਾਣ ਲਿਆ। ਦੋਸ਼ੀ ਨੇ ਉਸ ਨੂੰ ਦੇਖ ਲਿਆ ਅਤੇ ਤੁਰੰਤ ਫਾਇਰ ਕਰ ਦਿੱਤਾ। ਇਸ ਤੋਂ ਬਾਅਦ ਮੁਲਜ਼ਮ ਦਫ਼ਤਰ ‘ਚ ਰੱਖੇ 50 ਹਜ਼ਾਰ ਰੁਪਏ ਅਤੇ ਟੇਬਲ ’ਤੇ ਪਿਆ ਐਪਲ ਆਈਪੈਡ ਚੁੱਕ ਕੇ ਆਪਣੇ ਨਾਲ ਲੈ ਗਏ। ਮੁਲਜ਼ਮ ਦੇ ਦਫ਼ਤਰ ਤੋਂ ਚਲੇ ਜਾਣ ਤੋਂ ਤੁਰੰਤ ਬਾਅਦ ਸੌਰਵ ਨੇ ਪੁਲਿਸ ਨੂੰ ਸੂਚਨਾ ਦਿੱਤੀ ਜਿਸ ਤੋਂ ਬਾਅਦ ਪੁਲਿਸ ਨੇ ਜੋਗਿੰਦਰ ਖਿਲਾਫ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

NO COMMENTS