*ਕਾਂਗਰਸ ਸੀਰੀਅਸ ਨਹੀਂ ਨਾਨ ਸੀਰੀਅਸ ਹੈ, ਗਾਇਕ ਤੇ ਮਰਾਸੀ ਕਾਂਗਰਸ ਨੂੰ ਨਹੀਂ ਬਚਾ ਸਕਦੇ! ਸਾਬਕਾ ਕੈਬਨਿਟ ਮੰਤਰੀ ਮਦਨ ਮਿੱਤਲ*

0
29

03,ਦਸੰਬਰ (ਸਾਰਾ ਯਹਾਂ/ਬਿਊਰੋ ਨਿਊਜ਼) :ਸਾਬਕਾ ਕੈਬਨਿਟ ਮੰਤਰੀ ਮਦਨ ਮੋਹਨ ਮਿੱਤਲ ਨੇ ਕਿਹਾ ਕਿ ਕਾਂਗਰਸ ਸੀਰੀਅਸ ਨਹੀਂ ਨਾਨ ਸੀਰੀਅਸ ਹੈ। ਗਾਇਕ ਤੇ ਮਰਾਸੀ ਕਾਂਗਰਸ ਨੂੰ ਨਹੀਂ ਬਚਾ ਸਕਦੇ। ਕਾਂਗਰਸ ‘ਚ ਕਲੇਸ਼ ਜਾਰੀ ਰਹੇਗਾ ਉਨ੍ਹਾਂ ਨੇ ਕਿਹਾ ਕਿ ਰਾਜਨੀਤੀ ‘ਚ ਉਨ੍ਹਾਂ ਲੋਕਾਂ ਨੂੰ ਲਿਆਓ, ਜਿਨ੍ਹਾਂ ਦਾ ਦ੍ਰਿਸ਼ਟੀਕੋਣ ਸਪਸ਼ਟ ਹੈ ਨਾ ਕਿ ਉਨ੍ਹਾਂ ਨੂੰ ਜੋ ਹਥਿਆਰਾਂ ਨੂੰ ਵਧਾਵਾ ਦੇ ਰਹੇ ਹਨ। ਲੋਕ ਕਾਂਗਰਸ ਛੱਡ ਰਹੇ ਹਨ ਅਤੇ ਚੰਗੇ ਲੋਕ ਭਾਜਪਾ ‘ਚ ਸ਼ਾਮਲ ਹੋ ਰਹੇ ਹਨ। ਭਾਰਤੀ ਜਨਤਾ ਪਾਰਟੀ ਦਾ ਪੱਧਰ ਉੱਚਾ ਹੋ ਰਿਹਾ ਹੈ। ਲੋਕ ਭਾਜਪਾ ਦੀਆਂ ਨੀਤੀਆਂ ਨਾਲ ਜੁੜ ਕੇ ਇੱਥੇ ਆ ਰਹੇ ਹਨ ਤੇ ਆਉਣ ਵਾਲੇ ਸਮੇਂ ‘ਚ ਸਾਡੀ ਸਰਕਾਰ ਬਣੇਗੀ। ਇਸ ਦੌਰਾਨ ਕੇਜਰੀਵਾਲ ‘ਤੇ ਤਨਜ਼ ਕਸਦੇ ਹੋਏ ਉਨ੍ਹਾਂ ਇਹ ਵੀ ਕਿਹਾ ਕਿ ਕੇਜਰੀਵਾਲ ਦੀ ਸ਼ਬਦਾਵਲੀ ਸਹੀ ਨਹੀਂ ਹੈ। ਤੁਹਾਡੀ ਗੱਲ ਭਾਵੇਂ ਕਿੰਨੀ ਵੀ ਵੱਡੀ ਹੋਵੇ ਪਰ ਸਹੀ ਸ਼ਬਦਾਵਲੀ ਦਾ ਹੋਣਾ ਬਹੁਤ ਜ਼ਰੂਰੀ ਹੈ। ਭਾਜਪਾ ਇਕ ਵਿਚਾਰਧਾਰਾ ਹੈ ਇਹ ਕਿਸੇ ਇਕ ਵਿਅਕਤੀ ਦੀ ਪਾਰਟੀ ਨਹੀਂ ਹੈ। ਇਸੇ ਕਰ ਕੇ ਅੱਜ ਲੋਕ ਸਾਡੀ ਪਾਰਟੀ ਵਿਚ ਆ ਰਹੇ ਹਨ ਜੋ ਭਾਜਪਾ ‘ਚ ਆ ਰਹੇ ਹਨ, ਵੇਦ ਦਾਨਿਸ਼ ਬੰਦ ਹਨ। ਸਾਡੀ ਪਾਰਟੀ ‘ਚ ਕੋਈ ਤੋਪਾਂ ਵਾਲੇ ਬੰਦੂਕਧਾਰੀ ਤੇ ਭੰਡ ਨਹੀਂ ਆਉਂਦੇ।

NO COMMENTS