*ਕਾਂਗਰਸ ਮਾਨਸਾ ਨੇ ਸੂਬਾ ਵਰਿੰਦਰ ਸਿੰਘ ਢਿੱਲੋਂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਮਾਨਸਾ ਦੇ ਗੁਰੂਦੁਆਰਾ ਚੌਂਕ ਵਿਖੇ ਧਰਨਾ ਲਗਾ ਕੇ ਪ੍ਰਧਾਨ ਮੰਤਰੀ ਮੋਦੀ ਦਾ ਜਨਮਦਿਨ ਰੋਸ ਦਿਵਸ ਚ ਮਨਾਈਆਂ*

0
36

ਮਾਨਸਾ 17, ਸਤੰਬਰ (ਸਾਰਾ ਯਹਾਂ/ਬੀਰਬਲ ਧਾਲੀਵਾਲ ) : ਕਾਂਗਰਸ ਮਾਨਸਾ ਨੇ ਸੂਬਾ ਵਰਿੰਦਰ ਸਿੰਘ ਢਿੱਲੋਂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਮਾਨਸਾ ਦੇ ਗੁਰੂਦੁਆਰਾ ਚੌਂਕ ਵਿਖੇ ਧਰਨਾ ਲਗਾ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮਦਿਨ ਰੋਸ ਦਿਵਸ, ਬੇਰੁਜਗਾਰੀ ਤੇ ਮਹਿੰਗਾਈ ਦੇ ਤੌਰ ਤੇ ਮਨਾਇਆ। ਕਾਂਗਰਸੀਆਂ ਨੇ ਕਿਹਾ ਕਿ ਅੱਜ ਦੇਸ਼ ਮਹਿੰਗਾਈ ਤੇ ਬੇਰੁਜਗਾਰੀ ਦੀ ਚੱਕੀ ਵਿੱਚ ਪਿਸ ਰਿਹਾ ਹੈ ਅਤੇ ਪ੍ਰਧਾਨ ਮੰਤਰੀ ਤੇ ਉਸ ਦੇ ਚੇਲੇ ਆਪਣੇ ਜਨਮਦਿਨ ਮਨਾਉਣ ਦੀ ਖੁਸ਼ੀ ਮਹਿਸੂਸ ਕਰ ਰਹੇ ਹਨ। ਜਿੰਨਾਂ ਨੂੰ ਦੇਸ਼ ਦੀ ਕੋਈ ਚਿੰਤਾ ਨਹੀਂ ਹੈ। ਉਨ੍ਹਾਂ ਨੇ ਇਸ ਮੌਕੇ ਕੇਂਦਰ ਸਰਕਾਰ ਦੇ ਖਿਲਾਫ ਨਾਅਰੇਬਾਜੀ ਵੀ ਕੀਤੀ।ਗੁਰੂਦੁਆਰਾ ਚੌਂਕ ਵਿਖੇ ਲਾਏ ਧਰਨੇ ਵਿੱਚ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਯੂਥ ਕਾਂਗਰਸ ਮਾਨਸਾ ਦੇ ਪ੍ਰਧਾਨ ਚੁਸ਼ਪਿੰਦਰਵੀਰ ਸਿੰਘ ਚਹਿਲ ਨੇ ਕਿਹਾ ਕਿ ਜਨਮਦਿਨ ਵਰਗੇ ਦਿਹਾੜੇ ਉਸ ਹਲਾਤ ਵਿੰਚ ਮਨਾਉਣੇ ਚੰਗੇ ਲੱਗਦੇ, ਜਦੋਂ ਦੇਸ਼ ਦੀ ਜਨਤਾ ਖੁਸ਼ਹਾਲ ਹੋਵੇ ਅਤੇ ਪ੍ਰਧਾਨ ਮੰਤਰੀ ਨੂੰ ਅਜਿਹਾ ਕਰਨਾ ਬਿਲਕੁੱਲ ਵੀ ਸੋਭਦਾ ਨਹੀਂ, ਉਹ ਜਿਸ ਹਲਾਤ ਵਿੱਚ ਆਪਣਾ ਜਨਮਦਿਨ ਮਨਾ ਰਹੇ ਹਨ। ਉਸ ਹਲਾਤ ਵਿੱਚ ਮਹਿੰਗਾਈ ਸਿਖਰਾਂ ਤੇ ਹੈ। ਬੇਰੁਜਗਾਰੀ ਵਿੱਚ ਵਾਧਾ ਹੋ ਰਿਹਾ। ਉਨ੍ਹਾਂ ਕਿਹਾ ਕਿ ਮਹਿੰਗਾਈ ਨੇ ਆਮ ਆਦਮੀ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ ਅਤੇ ਪ੍ਰਤੀ ਦਿਨ ਮਹਿੰਗਾਈ ਕੰਟਰੋਲ ਵਿੱਚ ਹੋਣ ਦੀ ਬਜਾਏ ਲਗਾਤਾਰ ਅਮਰਵੇਲ ਵਾਂਗੂ ਵੱਧਦੀ ਜਾ ਰਹੀ ਹੈ। ਜਿਸ ਤੇ ਕੇਂਦਰ ਸਰਕਾਰ ਦਾ ਕੋਈ ਵੀ ਕੰਟਰੋਲ ਨਹੀਂ ਹੈ। ਤੇਲ ਦੀਆਂ ਕੀਮਤਾਂ ਵੀ ਅਸਮਾਨ ਛੂਹ ਰਹੀਆਂ ਹਨ ਅਤੇ ਅੱਜ ਹਲਾਤ ਇਹ ਹੋ ਰਹੇ ਹਨ ਕਿ ਮਹਿੰਗਾਈ ਕਰਕੇ ਗਰੀਬੀ ਰੇਖਾ ਹੇਠ ਰਹਿਣ ਵਾਲੇ ਲੋਕਾਂ ਨੂੰ ਲੰਮੇਂ ਸਮੇਂ ਤੋਂ ਗੈਸ ਸਿੰਲਡਰ ਵੀ ਭਰਵਾ ਕੇ ਨਹੀਂ ਦੇਖਿਆ। ਇਸ ਹਲਾਤ ਵਿੱਚ ਪ੍ਰਧਾਨ ਮੰਤਰੀ ਆਪਣਾ ਜਨਮਦਿਨ ਮਨਾਉਂਦਿਆਂ ਦੇਸ਼ ਤਰੱਕੀ ਕਰ ਰਿਹਾ ਹੈ, ਅਜਿਹੀਆਂ ਗੱਲ ਕਰ ਰਹੇ ਹਨ। ਉਨ੍ਹਾਂ ਨੇ ਇਸ ਮੌਕੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਸਮੱਗਰੀ ਵੰਡੀ ਤੇ ਆਮ ਲੋਕਾਂ ਨੂੰ ਜਾਗਰੂਕ ਕੀਤਾ ਕਿ ਮਹਿੰਗਾਈ ਦੇ ਖਿਲਾਫ ਅਵਾਜ ਬੁਲੰਦ ਕੀਤੀ ਜਾਵੇ। ਇਸ ਮੌਕੇ ਵਾਈਸ ਪ੍ਰਧਾਨ ਲਖਵਿੰਦਰ ਬੱਛੋਆਣਾ, ਹਲਕਾ ਮਾਨਸਗ੍ਹ ਪ੍ਰਧਾਨ ਡਾ਼ ਕੁਲਵਿੰਦਰ ਮਾਨ, ਬਲਾਕ ਪ੍ਰਧਾਨ ਮਾਨਸਾ ਬੂਟਾ ਸਿੰਘ ਮਾਨ, ਬਲਾਕ ਪ੍ਰਧਾਨ ਭੀਖੀ ਮਲਕੀਤ ਅਕਲੀਆ, ਜਰਨਲ ਸੈਕਟਰੀ ਹਰਜਿੰਦਰ ਸਿੰਘ, ਬਲਾਕ ਬੁਢਲਾਡਾ ਗੁਰਪ੍ਰੀਤ ਬਰੇ, ਸੁਰਿੰਦਰ ਸਿੰਘ ਜਰਨਲ ਸੈਕਟਰੀ ਬਲਾਕ ਮਾਨਸਾ, ਟੋਨੀ ਕੋਟੜਾ, ਹਰਸ਼ਵੀਰ ਹਰਸ਼ੀ ਝੱਬਰ, ਮਾਨਸਾ, ਬਲਕਰਨ ਸਿੰਘ ਜਟਾਣਾ ਹਲਕਾ ਸਰਦੂਲਗੜ੍ਹ, ਯੂਥ ਕਾਂਗਰਸ ਦੇ ਆਗੂਆਂ ਵਿੱਚ ਸੁੱਖਵਿੰਦਰ ਸੁੱਖੀ ਪੇਵਾ,ਜਗਤਾਰ ਪੇਵਾ,ਅਗਰੇਜ ਆਂਡਿਆਂ ਵਾਲੀ, ਲੱਖਾ ਸਮਾਉਂ ਗੁਰਦੀਪ ਗੁਰਨੇ, ਬਲਜਿੰਦਰ ਗੋਬਿੰਦਪੁਰ, ਮਨਵੀਰ ਗੋਬਿੰਦਪੁਰਾ, ਗੁਰਦੀਪ ਕੋਟਲੀ, ,ਅੰਕੁਸ਼ ਅਰੋੜਾ ਹਲਕਾ ਸ਼ੋਸ਼ਲ ਮੀਡੀਆ ਇੰਚਾਰਜ ਮਾਨਸਾ, ਦੀਪ ਵਰਮਾ ਹਲਕਾ ਸ਼ੋਸ਼ਲ ਮੀਡੀਆ ਇੰਚਾਰਜ ਬੁਢਲਾਡਾ, ਜਿਲਾ ਸ਼ੋਸ਼ਲ ਮੀਡੀਆ ਇੰਚਾਰਜ ਗਗਨਦੀਪ ਸਿੰਘ ਸਿੱਧੂ ਨੰਗਲ ਆਦਿ ਹਾਜ਼ਰ ਸਨ।

NO COMMENTS