ਕਾਂਗਰਸ ਪਾਰਟੀ ਦੇ ਵਿਕਾਸ ਕਾਰਜਾਂ ਨੂੰ ਦੇਖਦਿਆਂ ਲੋਕ ਕਾਂਗਰਸੀ ਉਮੀਦਵਾਰਾਂ ਨੂੰ ਜਿਤਾਉਣ ਵਿੱਚ ਲੱਗੇ – ਗੁਰਪ੍ਰੀਤ ਕੋਰ

0
83

ਬੁਢਲਾਡਾ 6 ਫਰਵਰੀ(ਸਾਰਾ ਯਹਾ /ਅਮਨ ਮਹਿਤਾ): ਕਾਂਗਰਸ ਨੇ ਆਪਣੇ ਚਾਰ ਸਾਲਾਂ ਦੇ ਰਾਜ ਵਿਚ ਵਿਕਾਸ ਦੇ ਇੰਨੇ ਕੰਮ ਕਰ ਦਿੱਤੇ ਹਨ ਕਿ ਲੋਕ ਅੱਜ ਨਗਰ ਕੌਂਸਲ ਚੋਣਾਂ ਵਿੱਚ ਵੀ ਕਾਂਗਰਸ ਦੇ ਉਮੀਦਵਾਰਾਂ ਨੂੰ ਹੀ ਆਪਣਾ ਕੌਂਸਲਰ ਦੇਖਣਾ ਚਾਹੁੰਦੇ ਹਨ । ਇਹ ਵਿਚਾਰ ਵਾਰਡ ਨੰਬਰ  15 ਤੋਂ ਕਾਂਗਰਸੀ ਉਮੀਦਵਾਰ ਗੁਰਪ੍ਰੀਤ ਕੌਰ ਚਹਿਲ ਪਤਨੀ ਤਰਜੀਤ ਕੌਰ ਚਹਿਲ ਨੇ  ਕਹੇ। ਉਨ੍ਹਾਂ ਕਿਹਾ ਕਿ ਵਾਰਡ ਦੀ ਹਰ ਇਕ ਗਲੀ ਵਿੱਚ ਇੰਟਰਲਾਕ ਟਾਈਲਾਂ, ਐਲਈਡੀ ਸਟ੍ਰੀਟ ਲਾਈਟਾਂ, ਸਾਫ ਸਫਾਈ ਅਤੇ ਹੋਰ ਅਨੇਕਾਂ ਪ੍ਰਕਾਰ ਦੀਆਂ ਸੁਵਿਧਾਵਾਂ ਲੋਕਾਂ ਨੂੰ ਮੁਹੱਈਆ ਕਰਵਾਈਆਂ ਜਾਣਗੀਆਂ । ਉਨ੍ਹਾਂ ਕਿਹਾ ਕਿ ਉਹ ਵਾਰਡ ਨੰਬਰ 15 ਤੋਂ ਸੀਟ ਜਿੱਤ ਕੇ ਕਾਂਗਰਸ ਦੀ ਝੋਲੀ ਵਿਚ ਪਾਉਣਗੇ। ਉਨ੍ਹਾਂ ਕਿਹਾ ਕਿ ਚੋਣ ਪ੍ਰਚਾਰ ਦੌਰਾਨ ਉਨ੍ਹਾਂ ਨੂੰ ਲੋਕਾਂ ਦਾ ਪੂਰਨ ਤੌਰ ਤੇ ਸਹਿਯੋਗ ਮਿਲ ਰਿਹਾ ਹੈ ਜਿਸ ਦੇ ਚੱਲਦਿਆਂ ਉਨ੍ਹਾਂ ਦੀ ਚੋਣ ਕੰਪੇਨ ਨੇ ਵਿਰੋਧੀਆਂ ਦੇ ਸਾਹ ਸੁਕਾ ਦਿੱਤੇ ਹਨ  ਅਤੇ ਕਾਂਗਰਸ ਪਾਰਟੀ ਦੇ ਹੱਕ ਵਿਚ ਲੋਕ ਵੱਧ ਤੋਂ ਵੱਧ ਪ੍ਰਚਾਰ ਕਰ ਰਹੇ ਹਨ। ਇਸ ਮੌਕੇ ਵੱਡੀ ਗਿਣਤੀ ਵਿਚ ਵਾਰਡ ਵਾਸੀ ਅਤੇ ਔਰਤਾਂ ਸ਼ਾਮਲ  ਸਨ।ਫ਼ੋਟੋ ਬੁਢਲਾਡਾ: ਫਾਈਲ ਫੋਟੋ ਗੁਰਪ੍ਰੀਤ ਕੌਰ ਚਹਿਲ।

NO COMMENTS