*ਕਾਂਗਰਸ ਨੇ ਮਹਿੰਗਾਈ ਨੂੰ ਲੈ ਕੇ ਮੋਦੀ ਸਰਕਾਰ ਖਿਲਾਫ ਕੀਤਾ ਰੋਸ ਪ੍ਰਦਰਸ਼ਨ*

0
44

ਮਾਨਸਾ 05,ਅਗਸਤ (ਸਾਰਾ ਯਹਾਂ/ ਮੁੱਖ ਸੰਪਾਦਕ )ਮਹਿੰਗਾਈ ਨੂੰ ਲੈ ਕੇ ਕਾਂਗਰਸ ਪਾਰਟੀ ਨੇ ਪੁਰੇ ਦੇਸ਼ ਅੰਦਰ ਅੱਜ ਜ਼ਿਲਾ ਹੈਡ ਕੁਆਟਰਾਂ ਤੇ ਭਾਜਪਾ ਦੀ ਕੇਂਦਰ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤੇ ਗਏ। ਇਸੇ ਤਹਿਤ ਅੱਜ ਮਾਨਸਾ ਕਾਂਗਰਸ ਕਮੇਟੀ ਨੇ ਜ਼ਿਲ੍ਹਾ ਕਚੈਂਰੀਆਂ ਵਿੱਚ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਬੋਲਦਿਆਂ……. ਕਿਹਾ ਕਿ ਜਦੋ ਤੋਂ ਕੇਂਦਰ ਵਿੱਚ ਭਾਜਪਾ ਦੀ ਮੋਦੀ ਸਰਕਾਰ ਆਈ ਹੈ ਉਦੋਂ ਤੋਂ ਹੀ ਪੂਰੇ ਦੇਸ਼ ਅੰਦਰ ਮਹਿੰਗਾਈ ਆਪਣੀਆਂ ਹੱਦਾਂ ਪਾਰ ਕਰ ਗਈ ਹੈ। ਉਹਨਾਂ ਕਿਹਾ ਕਿ ਰੋਜ਼ਾਨਾ ਵਰਤੋਂ ਵਿਚ ਆਉਣ ਵਾਲੀਆਂ ਚੀਜ਼ਾਂ ਹੀ ਆਮ ਵਿਆਕਤੀ ਦੀ ਪਹੁੰਚ ਤੋਂ ਬਾਹਰ ਹੋ ਗਈਆਂ ਹਨ। ਓਹਨਾ ਅੱਗੇ ਬੋਲਦਿਆਂ ਕਿਹਾ ਕਿ ਕੌਮਾਂਤਰੀ ਮੰਡੀ ਵਿੱਚ ਕੱਚੇ ਤੇਲ ਦੇ ਰੇਟ ਬਹੁਤ ਘੱਟ ਹਨ ਪਰੰਤੂ ਭਾਰਤ ਵਿੱਚ ਪੈਟਰੋਲ ,ਡੀਜ਼ਲ ਤੇ ਰਸੋਈ ਗੈਸ ਦੇ ਭਾਅ ਅਸਮਾਨ ਛੂਹ ਰਹੇ ਹਨ। ਇਸ ਮੌਕੇ ਬੋਲਦਿਆਂ ਐਡਵੋਕੇਟ ਗੁਰਪ੍ਰੀਤ ਸਿੰਘ ਵਿੱਕੀ ਨੇ ਕਿਹਾ ਕਿ ਬੀਤੀ ਯੂ ਪੀ ਏ ਸਰਕਾਰ ਦੌਰਾਨ ਜਦੋ ਰਸੋਈ ਗੈਸ ਦਾ ਸਬਸਿਡੀ ਵਾਲਾ ਸਲੈਂਡਰ ਮਹਿਜ 494 ਰੁਪਏ ਦਾ ਤੇ ਪੈਟਰੋਲ 51 ਰੁਪਏ ਲੀਟਰ ਸੀ ਉਸ ਵੇਲੇ ਬੀ ਜੇ ਪੀ ਦੇ ਕੁਝ ਆਗੂ ਕਾਂਗਰਸ ਨੂੰ ਮਹਿੰਗਾਈ ਦੀ ਸਰਕਾਰ ਕਹਿੰਦੇ ਸਨ ਪਰੰਤੂ ਅੱਜ ਇਹਨਾ ਵਸਤੂਆਂ ਦੇ ਦੁਗਣੇ ਰੇਟਾਂ ਆਪਣਾ ਮੂੰਹ ਬੰਦ ਕਰ ਰਹੇ ਹਨ।ਵਿੱਕੀ ਨੇ ਕਿਹਾ ਕਿ ਅੱਜ ਹਰੇਕ ਵਿਅਕਤੀ ਨੂੰ ਆਪਣਾ ਘਰ ਚਲਾਉਣਾ ਬਹੁਤ ਔਖਾ ਹੋ ਗਿਆ ਹੈ ਕਿਉਕਿ ਰੋਜ਼ਾਨਾ ਜੀਵਨ ਵਿੱਚ ਵਰਤੀਆਂ ਜਾਣ ਵਾਲੀਆਂ ਵਸਤਾਂ ਮਹਿੰਗਾਈ ਕਾਰਨ ਉਹਨਾਂ ਦੀ ਪਹੁੰਚ ਤੋਂ ਬਾਹਰ ਹੋ ਚੁਕੀਆਂ ਹਨ।ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਖਾਣ ਪੀਣ ਦੀਆਂ ਵਸਤਾਂ ਤੇ ਲਾਏ ਜੀਐਸਟੀ ਕਾਰਨ ਦੁੱਧ,ਦਹੀਂ ਤੇ ਪਨੀਰ ਵਰਗੇ ਖਾਧ ਪਦਾਰਥ ਵੀ ਲੋੜਵੰਦ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਗਏ ਹਨ। ਵਿੱਕੀ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਆਏ ਦਿਨ ਕੁਝ ਬੇਲੋੜਦਾ ਮੁੱਦੇ ਮੀਡੀਆ ਵਿੱਚ ਉਭਾਰ ਕੇ ਮਹਿੰਗਾਈ ਤੇ ਬੇਰੁਜਗਾਰੀ ਜਿਹੇ ਲੋਕ ਮੁੱਦਿਆਂ ਤੋਂ ਦੇਸ਼ ਦੀ ਜਨਤਾ ਦਾ ਧਿਆਨ ਭਟਕਾ ਰਹੀ ਹੈ।ਪਰੰਤੂ ਦੇਸ਼ ਦੇ ਲੋਕ ਹੁਣ ਭਾਜਪਾ ਦੀਆਂ ਇਹਨਾਂ ਚਾਲਾਂ ਨੂੰ ਬਾਖੂਬੀ ਜਾਣੂ ਹਨ ਤੇ 2024 ਦੀਆਂ ਲੋਕ ਸਭਾ ਚੋਣਾਂ ਵਿਚ ਇਹਨਾ ਨੂੰ ਮੂੰਹ ਤੋੜ ਜਵਾਬ ਦੇਣ ਲਈ ਤਿਆਰ ਬੈਠੇ ਹਨ।ਇਸ ਮੌਕੇ ਕਰਮ ਸਿੰਘ ਚੌਹਾਨ ਕਾਰਜਕਰੀ ਪ੍ਰਧਾਨ ਕਾਂਗਰਸ ਕਮੇਟੀ ਮਾਨਸਾ, ਤਰਜੀਤ ਸਿੰਘ ਚਹਿਲ ,ਸੁਖਦਰਸ਼ਨ ਸਿੰਘ ਖਾਰਾ,ਸੰਧੂਰਾ ਸਿੰਘ ਮੀਆਂ, ਖੇਮ ਸਿੰਘ ਜਟਾਣਾ,ਜਥੇਦਾਰ ਜੀਤ ਸਿੰਘ ਬਖਸੀਵਾਲਾ ਰਾਜੀਵ ਭੋਲਾ ਕਲਹੋ, ਰਾਜੇਸ਼ ਵਾਦੀ ਅਕਲੀਆ, ਬਲਦੇਵ ਸਿੰਘ ਰੁੜ੍ਹ, ਗੁਰਦੀਪ ਸਿੰਘ ਦੀਪਾ,ਰਣਜੀਤ ਸਿੰਘ ਮੋਹਰ ਸਿੰਘ ਵਾਲਾ, ਅਮਰੀਕ ਸਿੰਘ ਹੀਰੋੰ ਕਲਾਂ,ਗੁਰਜੰਟ ਸਿੰਘ ਸਰਪੰਚ ਕੋਟੜਾ ਕਲਾਂ,ਪਰਗਟ ਸਿੰਘ ਖੀਵਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਮੌਜੂਦ ਸਨ

NO COMMENTS