ਲਹਿਰਾਗਾਗਾ,03 ਅਗਸਤ (ਸਾਰਾ ਯਹਾਂ/ਰੀਤਵਾਲ) :ਕਾਂਗਰਸ ਦੇ ਸੀਨੀਅਰ ਆਗ¨ ਤੇ ਸਾਬਕਾ ਡਾਇਰੈਕਟਰ ਸੰਜੀਵ ਕੁਮਾਰ ਫ਼#39;ਹਨੀਫ਼#39;
ਅਤੇ ਰਤਨ ਸ਼ਰਮਾ ਵੱਲੋਂ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਨਾਲ ਮੁਲਾਕਾਤ ਕਰਦਿਆਂ
ਜਿੱਥੇ ਉਨ੍ਹਾਂ ਦੀ ਸਿਹਤ ਦਾ ਹਾਲ ਚਾਲ ਜਾਣਿਆ ਗਿਆ, ਉੱਥੇ ਹੀ ਹਲਕੇ ਦੀ ਸਿਆਸੀ ਸਥਿਤੀ ਅਤੇ ਵਿਕਾਸ
ਕੰਮਾਂ ਤੇ ਵੀ ਚਰਚਾ ਕੀਤੀ ਗਈ ,ਉਕਤ ਨੇਤਾਵਾਂ ਨੇ ਬੀਬੀ ਭੱਠਲ ਨੂੰ ਹਲਕੇ ਦੇ ਅਧ¨ਰੇ ਪਏ ਵਿਕਾਸ ਕੰਮਾਂ
ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨ ਦੇ ਨਾਲ ਨਾਲ ਬਾਬਾ ਹੀਰਾ ਸਿੰਘ ਭੱਠਲ ਇੰਸਟੀਚਿਊਟ ਆਫ਼ੳਮਪ; ਇੰਜਨੀਅਰਿੰਗ
ਐਂਡ ਟੈਕਨੋਲੋਜੀ ਨੂੰ ਵੀ ਦੁਬਾਰਾ ਤੋਂ ਚਲਾਉਣ ਦੀ ਪੁਰਜ਼ੋਰ ਮੰਗ ਕੀਤੀ, ਮੁਲਾਕਾਤ ਉਪਰੰਤ ਉਕਤ
ਆਗ¨ਆਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਬੀਬੀ ਭੱਠਲ ਵੱਲੋਂ ਹਲਕੇ ਦੀਆਂ ਮੰਗਾਂ ਤੇ ਸਮੱਸਿਆਵਾਂ ਨੂੰ
ਪ¨ਰੀ ਗੰਭੀਰਤਾ ਨਾਲ ਸੁਣਦਿਆਂ ਜਲਦੀ ਹੱਲ ਕਰਨ ਦਾ ਵਿਸ਼ਵਾਸ ਦਿਵਾਇਆ ਗਿਆ।ਨੇਤਾਵਾਂ ਨੇ ਕਿਹਾ ਕਿ ਅੱਜ
ਸਮੁੱਚੇ ਪੰਜਾਬ ਅੰਦਰ ਕਾਂਗਰਸ ਦੇ ਹੱਕ ਵਿੱਚ ਹਵਾ ਚੱਲ ਰਹੀ ਹੈ ,ਵਿਰੋਧੀ ਪਾਰਟੀਆਂ ਕੋਲ ਕੋਈ ਚੁਣਾਵੀ
ਮੁੱਦਾ ਨਹੀਂ ,ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ¨ਬੇ ਅੰਦਰ ਬੁਢਾਪਾ ਪੈਨਸ਼ਨ 1500
ਰੁਪਏ ਕਰਨਾ ਸ਼ਗਨ ਸਕੀਮ 51 ਹਜਾਰ ਰੁਪਏ ਤੋਂ ਇਲਾਵਾ ਮਹਿਲਾਵਾਂ ਲਈ ਮੁਫæਤ ਬੱਸ ਸਫ਼ੳਮਪ;ਰ ਦੀ ਸਹ¨ਲਤ ਦੇ
ਨਾਲ ਨਾਲ ਹੋਰ ਲੋਕ ਭਲਾਈ ਸਕੀਮਾਂ ਲਾਗ¨ ਕਰਨਾ ਪੰਜਾਬ ਸਰਕਾਰ ਦੀ ਅਹਿਮ ਪ੍ਰਾਪਤੀ ਹੈ! ਪਿਛਲੇ ਸਮੇਂ
ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਦੇ ਪਾਣੀਆਂ ਤੇ ਲਏ ਗਏ ਸਖ਼ਤ ਸਟੈਂਡ ਦੇ
ਚੱਲਦੇ ਅੱਜ ਸਮੁੱਚਾ ਦੇਸ਼ ਜਾਣਦਾ ਹੈ ਕਿ ਪੰਜਾਬ ਅਤੇ ਪੰਜਾਬੀਆਂ ਦੇ ਹਿੱਤ ਸਿਰਫ਼ੳਮਪ; ਤੇ ਸਿਰਫ਼ੳਮਪ; ਕਾਂਗਰਸ ਦੇ
ਹੱਥਾਂ ਵਿੱਚ ਸੁਰੱਖਿਅਤ ਹਨ !ਜਿਸ ਦੇ ਚੱਲਦੇ 2022 ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਪ¨ਰਨ ਬਹੁਮਤ ਹਾਸਲ
ਕਰਕੇ ਦੁਬਾਰਾ ਸੱਤਾ ਵਿੱਚ ਆਵੇਗੀ ।