ਕਾਂਗਰਸ ਦੇ ਸਟਾਰ ਪ੍ਰਚਾਰਕ ਨਵਜੋਤ ਸਿੱਧੂ ਬਿਹਾਰ ਪੁਲਿਸ ਨਾਲ ਲੁਕਣ ਮੀਚੀ ਕਿਉਂ ਖੇਡ ਰਹੇ ? ਹੁਣ ਵੱਡੀ ਪ੍ਰੇਸ਼ਾਨੀ ‘ਚ ਘਿਰ ਸਕਦੇ

0
29

ਚੰਡੀਗੜ੍ਹ 23 ਜੂਨ  (ਸਾਰਾ ਯਹਾ/ਬਿਓਰੋ ਰਿਪੋਰਟ) : ਬਿਹਾਰ ‘ਚ ਵਿਧਾਨ ਸਭਾ ਚੋਣਾਂ ਹਨ, ਪਰ ਚੋਣਾਂ ਤੋਂ ਪਹਿਲਾਂ ਹੀ ਬਿਹਾਰ ਪੁਲਿਸ ਪੰਜਾਬ ਦੇ ਸਾਬਕਾ ਮੰਤਰੀ ਨਵਜੋਤ ਸਿੰਘ ਦੇ ਪਿੱਛੇ ਹੱਥ ਧੋ ਕੇ ਪੈ ਗਈ ਹੈ। ਦਰਅਸਲ ਬੀਤੀਆਂ ਲੋਕ ਸਭਾ ਚੋਣਾਂ ‘ਚ ਕਾਂਗਰਸ ਦੇ ਸਟਾਰ ਪ੍ਰਚਾਰਕ ਨਵਜੋਤ ਸਿੱਧੂ ਨੇ ਬਿਹਾਰ ਪਹੁੰਚ ਕੇ ਵਿਰੋਧੀਆਂ ਖਿਲਾਫ ਸਖਤ ਭਾਸ਼ਨ ਦਿੱਤਾ ਸੀ। ਇਸ ਲਈ ਬਿਹਾਰ ਪੁਲਿਸ ਵੱਲੋਂ ਸਿੱਧੂ ਨੂੰ ਸੰਮਨ ਜਾਰੀ ਕੀਤੇ ਗਏ ਹਨ। ਪੁਲਿਸ ਬਿਹਾਰ ਤੋਂ ਪੰਜਾਬ ਪਹੁੰਚ ਗਈ, ਪਰ ਸਿੱਧੂ ਉਨ੍ਹਾਂ ਦੇ ਹੱਥ ਨਹੀਂ ਲੱਗ ਰਹੇ।

ਪੰਜਾਬ ਸਰਕਾਰ ‘ਚ ਮੰਤਰੀ ਰਹੇ ਸਿੱਧੂ ਦੇ ਇਸ ਵਿਵਹਾਰ ਬਾਰੇ ਰਾਜਨੀਤਕ ਹਲਕਿਆਂ ‘ਚ ਨਵੀਂ ਚਰਚਾ ਸ਼ੁਰੂ ਹੋ ਗਈ ਹੈ ਕਿ ਸਿੱਧੂ ਸੰਮਨ ਰਿਸੀਵ ਕਰਨ ਤੋਂ ਕਿਉਂ ਡਰਦੇ ਹਨ? ਉਨ੍ਹਾਂ ਦੇ ਵਿਰੋਧੀਆਂ ਦਾ ਕਹਿਣਾ ਹੈ ਕਿ ਸਿੱਧੂ ਕਈ ਵਾਰ ਸੰਸਦ ਮੈਂਬਰ ਵੀ ਰਹੇ ਹਨ, ਇਸ ਲਈ ਉਨ੍ਹਾਂ ਦਾ ਸਟੈਂਡ ਹੈਰਾਨ ਕਰਨ ਵਾਲਾ ਹੈ।

ਬਿਹਾਰ ਪੁਲਿਸ ਦੀ ਟੀਮ ਉਨ੍ਹਾਂ ਨੂੰ ਸੰਮਨ ਦੇਣ ਲਈ ਘਰ ਦੇ ਬਾਹਰ ਬੈਠ ਗਈ, ਪਰ ਸਿੱਧੂ ਘਰ ਤੋਂ ਬਾਹਰ ਨਹੀਂ ਆਏ। ਸੱਤ ਦਿਨਾਂ ਦੇ ਇੰਤਜ਼ਾਰ ਦੇ ਬਾਅਦ ਪ੍ਰੇਸ਼ਾਨ ਪੁਲਿਸ ਟੀਮ ਨੇ ਉਨ੍ਹਾਂ ਦੀ ਕੋਠੀ ਦੇ ਬਾਹਰ ਨੋਟਿਸ ਚਿਪਕਾ ਦਿੱਤਾ ਹੈ। ਸਿੱਧੂ ਦਾ ਇਸ ਤਰ੍ਹਾਂ ਦਾ ਰਵੱਈਆ ਉਨ੍ਹਾਂ ਲਈ ਮੁਸ਼ਕਲਾਂ ਖੜ੍ਹੀਆਂ ਕਰ ਸਕਦਾ ਹੈ। ਕਿਹਾ ਜਾ ਰਿਹਾ ਹੈ ਕਿ ਬਿਹਾਰ ਪੁਲਿਸ ਹੁਣ ਸਖਤ ਕਦਮ ਚੁੱਕਣ ਦੀ ਤਿਆਰੀ ਕਰ ਰਹੀ ਹੈ। ਬਿਹਾਰ ਪੁਲਿਸ ਸੂਤਰਾਂ ਅਨੁਸਾਰ ਪੁਲਿਸ ਸਿੱਧੂ ਖਿਲਾਫ ਕੁਰਕੀ ਦਾ ਵਾਰੰਟ ਜਾਰੀ ਕਰਨ ਲਈ ਅਦਾਲਤ ਵਿੱਚ ਜਾਣ ਦੀ ਤਿਆਰੀ ਕਰ ਰਹੀ ਹੈ।

ਇਸ ਤੋਂ ਪਹਿਲਾਂ ਵੀ ਦਸੰਬਰ 2019 ‘ਚ ਬਿਹਾਰ ਪੁਲਿਸ ਦੀ ਇਕ ਟੀਮ ਇਸੇ ਤਰ੍ਹਾਂ ਪ੍ਰੇਸ਼ਾਨ ਹੋ ਕੇ ਪਰਤ ਚੁੱਕੀ ਹੈ। ਨਵਜੋਤ ਸਿੱਧੂ ‘ਤੇ ਦੋਸ਼ ਹੈ ਕਿ ਅਪ੍ਰੈਲ 2019 ‘ਚ ਲੋਕ ਸਭਾ ਚੋਣਾਂ ਦੌਰਾਨ ਬਿਹਾਰ ਦੇ ਕਟਿਹਾਰ ਜ਼ਿਲ੍ਹੇ ‘ਚ ਰੈਲੀ ਦੌਰਾਨ ਇੱਕ ਭਾਈਚਾਰੇ ਖਿਲਾਫ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕੀਤੀ ਸੀ।

ਬਿਹਾਰ ਪੁਲਿਸ ਨੂੰ ਦੱਸਿਆ ਗਿਆ ਕਿ ਸਿੱਧੂ ਘਰ ਨਹੀਂ। ਹਾਲਾਂਕਿ, ਇਹ ਵੀ ਪਤਾ ਲੱਗਿਆ ਹੈ ਕਿ ਸਿੱਧੂ ਦੇ ਅਧੀਨ ਤਾਇਨਾਤ ਪੁਲਿਸ ਮੁਲਾਜ਼ਮ ਅਤੇ ਪਾਇਲਟ ਕੋਠੀ ‘ਤੇ ਤਾਇਨਾਤ ਹਨ। ਅਜਿਹੀ ਸਥਿਤੀ ਵਿੱਚ ਇਹ ਸਵਾਲ ਉੱਠਣੇ ਸ਼ੁਰੂ ਹੋ ਰਹੇ ਹਨ ਕਿ ਜਦੋਂ ਸੁਰੱਖਿਆ ਕਰਮਚਾਰੀ ਤੇ ਪਾਇਲਟ ਕਾਰ ਉਨ੍ਹਾਂ ਦੀ ਕੋਠੀ ’ਤੇ ਤਾਇਨਾਤ ਹਨ ਤਾਂ ਸਿੱਧੂ ਕਿੱਥੇ ਹਨ? ਇਸ ਦੇ ਨਾਲ ਹੀ ਸੂਤਰਾਂ ਦਾ ਕਹਿਣਾ ਹੈ ਕਿ ਸਿੱਧੂ ਸ਼ਹਿਰ ਤੇ ਕੋਠੀ ਦੇ ਅੰਦਰ ਹਨ, ਪਰ ਕਿਸੇ ਨੂੰ ਨਹੀਂ ਮਿਲ ਰਹੇ।

NO COMMENTS