ਕਾਂਗਰਸ ਦੀ ਲਿਸਟ ‘ਚ ਨਵਜੋਤ ਸਿੱਧੂ ਦੀ ਐਂਟਰੀ, ਕੈਪਟਨ ਸਾਹਿਬ ਆਊਟ

0
353

ਚੰਡੀਗੜ੍ਹ 18 ਅਕਤੂਬਰ (ਸਾਰਾ ਯਹਾ/ਬਿਓਰੋ ਰਿਪੋਰਟ): ਕਾਂਗਰਸ ਦੀ ਸਟਾਰ ਪ੍ਰਚਾਰਕਾਂ ਦੀ ਸੂਚੀ ‘ਚੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਗ਼ਾਇਬ ਹਨ। ਇਸ ਲਿਸਟ ‘ਚ ਕੈਪਟਨ ਨੂੰ ਤਾਂ ਥਾਂ ਨਹੀਂ ਮਿਲੀ, ਪਰ ਗਾਂਧੀ ਪਰਿਵਾਰ ਦੇ ਕਰੀਬੀ ਮੰਨੇ ਜਾਂਦੇ ਤੇ ਕੈਪਟਨ ਖ਼ਿਲਾਫ਼ ਸਟੈਂਡ ਲੈਣ ਵਾਲੇ ਨਵਜੋਤ ਸਿੱਧੂ ਨੂੰ ਥਾਂ ਜ਼ਰੂਰ ਮਿਲੀ ਹੈ।

ਕਾਂਗਰਸ ਹਾਈ ਕਮਾਂਡ ਨੇ ਮੱਧ ਪ੍ਰਦੇਸ਼ ਦੀਆਂ ਜ਼ਿਮਨੀ ਚੋਣਾਂ ਲਈ ਆਪਣੇ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕੀਤੀ ਹੈ। ਪਾਰਟੀ ਦੇ 30 ਆਗੂਆਂ ਨੂੰ ਇਸ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ। ਪਾਰਟੀ ਨੇ ਨਵਜੋਤ ਸਿੰਘ ਸਿੱਧੂ ਨੂੰ ਵੀ ਸਟਾਰ ਪ੍ਰਚਾਰਕਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਹੈ ਪਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਸੂਚੀ ‘ਚ ਜਗ੍ਹਾ ਨਹੀਂ ਮਿਲੀ ਹੈ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਕਾਂਗਰਸ ਨੇ ਬਿਹਾਰ ਚੋਣਾਂ ਵਿੱਚ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕੀਤੀ ਸੀ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੂੰ 30 ਸਟਾਰ ਪ੍ਰਚਾਰਕਾਂ ਦੀ ਸੂਚੀ ਵਿੱਚ 11ਵੇਂ ਸਥਾਨ ‘ਤੇ ਸ਼ਾਮਲ ਕੀਤਾ ਗਿਆ। ਜਦਕਿ ਨਵਜੋਤ ਸਿੰਘ ਸਿੱਧੂ, ਜੋ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਲਈ ਇੱਕ ਮਹੱਤਵਪੂਰਨ ਚਿਹਰਾ ਸੀ, ਉਨ੍ਹਾਂ ਨੂੰ ਸੂਚੀ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਸੀ।

ਰਾਹੁਲ ਗਾਂਧੀ ਦੀ ‘ਖੇਤੀ ਬਚਾਓ ਯਾਤਰਾ’ ਦੌਰਾਨ ਸਿੱਧੂ ਨੇ ਮੋਗਾ ਰੈਲੀ ‘ਚ ਆਪਣੀ ਹੀ ਸਰਕਾਰ ਦਾ ਘਿਰਾਓ ਕੀਤਾ ਸੀ। ਉਸ ਸਮੇਂ ਰਾਜਨੀਤਿਕ ਕਿਆਸਅਰਾਈਆਂ ਲਗਾਈਆਂ ਜਾ ਰਹੀਆਂ ਸੀ ਕਿ ਸ਼ਾਇਦ ਇਸੇ ਲਈ ਸਿੱਧੂ ਦਾ ਨਾਮ ਕਾਂਗਰਸ ਦੇ ਸਟਾਰ ਪ੍ਰਚਾਰਕਾਂ ਦੀ ਸੂਚੀ ‘ਚੋਂ ਗਾਇਬ ਸੀ। ਕਾਂਗਰਸ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਸਟਾਰ ਪ੍ਰਚਾਰਕਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਸੀ।

ਕਾਂਗਰਸ ਦੇ ਸਟਾਰ ਪ੍ਰਚਾਰਕਾਂ ਦੇ ਨਾਂ:
ਰਾਹੁਲ ਗਾਂਧੀ
ਪ੍ਰਿਯੰਕਾ ਗਾਂਧੀ

ਮੁਕੁਲ ਵਾਸਨਿਕ
ਕਮਲ ਨਾਥ
ਅਸ਼ੋਕ ਗਹਿਲੋਤ
ਭੁਪੇਸ਼ ਬਘੇਲ
ਦਿਗਵਿਜੇ ਸਿੰਘ
ਨਵਜੋਤ ਸਿੰਘ ਸਿੱਧੂ
ਸਚਿਨ ਪਾਇਲਟ
ਅਸ਼ੋਕ ਚਵਹਾਨ
ਰਣਦੀਪ ਸਿੰਘ ਸੁਰਜੇਵਾਲਾ
ਕਾਂਤੀਲਾਲ ਭੂਰੀਆ
ਸੁਰੇਸ਼ ਪਚੌਰੀ
ਅਰੁਣ ਯਾਦਵ
ਵਿਵੇਕ ਤੰਖਾ
ਰਾਜਮਨੀ ਪਟੇਲ
ਅਜੈ ਸਿੰਘ
ਆਰਿਫ ਅਕੀਲ
ਸੱਜਣ ਸਿੰਘ ਵਰਮਾ
ਜੀਤੂ ਪਟਵਾਰੀ
ਜੈਵਰਧਨ ਸਿੰਘ
ਪ੍ਰਦੀਪ ਜੈਨ
ਲਖਨ ਸਿੰਘ ਯਾਦਵ
ਗੋਵਿੰਦ ਸਿੰਘ
ਨਾਮਦੇਵ ਦਾਸ ਤਿਆਗੀ
ਆਚਾਰੀਆ ਪ੍ਰਮੋਦ ਕ੍ਰਿਸ਼ਨ
ਸਾਧਨਾ ਭਾਰਤੀ
ਆਰਿਫ ਮਸੂਦ
ਸਿਧਾਰਥ ਕੁਸ਼ਵਾਹਾ
ਕਮਲੇਸ਼ਵਰ ਪਟੇਲ

NO COMMENTS