*ਕਾਂਗਰਸ ਦਾ ਕਲੇਸ਼ ਵਧਿਆ, ਹੁਣ ਰਵਨੀਤ ਬਿੱਟੂ ਨੇ ਬੋਲਿਆ ਹਮਲਾ*

0
103

ਚੰਡੀਗੜ੍ਹ 07,ਨਵੰਬਰ (ਸਾਰਾ ਯਹਾਂ/ਬਿਊਰੋ ਨਿਊਜ਼):: ਕਾਂਗਰਸ ਦਾ ਕਲੇਸ਼ ਅਜੇ ਖਤਮ ਨਹੀਂ ਹੋ ਰਿਹਾ। ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਲਗਾਤਾਰ ਆਪਣੀ ਹੀ ਸਰਕਾਰ ਦੀ ਅਲੋਚਨਾ ਕਰ ਰਹੇ ਹਨ। ਉਧਰ, ਇਸ ਟਵੀਟ ਜੰਗ ਵਿੱਚ ਐਂਟਰੀ ਮਾਰਦਿਆਂ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਰਵਨੀਤ ਬਿੱਟੂ ਨੇ ਨਵਜੋਤ ਸਿੱਧੂ ਉੱਪਰ ਨਿਸ਼ਾਨਾ ਕੱਸਿਆ ਹੈ।

ਰਵਨੀਤ ਬਿੱਟੂ ਨੇ ਵਿਅੰਗਮਈ ਅੰਦਾਜ ਵਿੱਚ ਸਰਕਾਰ ਨੂੰ ਸਲਾਹ ਦਿੱਤੀ ਹੈ ਕਿ ਪਹਿਲਾ ਨਵਜੋਤ ਸਿੱਧੂ ਨੂੰ ਖ਼ੁਸ਼ ਕਰੋ ਤੇ ਫੇਰ ਲੋਕ ਹਿੱਤ ਵਾਲੀਆਂ ਸਕੀਮਾਂ ਦਾ ਐਲਾਨ ਕਰੋ ਨਹੀਂ ਤਾਂ ਮੁੜ ਤੋਂ ਸਿੱਧੂ ਇਨ੍ਹਾਂ ਸਕੀਮਾਂ ‘ਤੇ ਨੁਕਤਾਚੀਨੀ ਕਰਨਗੇ।

ਦੱਸ ਦਈਏ ਕਿ ਰਵਨੀਤ ਬਿੱਟੂ ਪਹਿਲਾਂ ਵੀ ਨਵਜੋਤ ਸਿੱਧੂ ਉਪਰ ਨਿਸ਼ਾਨੇ ਸਾਧਦੇ ਰਹਿੰਦੇ ਹਨ। ਪਿਛਲੀ ਦਿਨੀਂ ਉਨ੍ਹਾਂ ਟਵੀਟ ਕੀਤਾ ਸੀ ਕਿ ਕੇਦਾਰਨਾਥ ਸਮਝੌਤਾ ਖਤਮ।


ਨਵਜੋਤ ਸਿੱਧੂ ਨੇ ਅੱਜ ਫਿਰ ਦਾਗੇ 12 ਟਵੀਟ


ਸਿੱਧੂ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਤੋਂ 12 ਟਵੀਟ ਕੀਤੇ ਹਨ ਤੇ AG APS ਦਿਓਲ ਨੂੰ ਜਵਾਬ ਦਿੱਤਾ ਹੈ। ਪੰਜਾਬ ਦੇ ਐਡਵੋਕੇਟ ਜਨਰਲ ਦੀ ਨਿਯੁਕਤੀ ਤੋਂ ਹੀ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨਾਖੁਸ਼ ਸੀ। ਮੰਨਿਆ ਤਾਂ ਇਹ ਵੀ ਜਾ ਰਿਹਾ ਸੀ ਕਿ AG APS ਦਿਓਲ ਨੂੰ ਅਹੁਦੇ ਤੋਂ ਨਾ ਹਟਾਉਣ ਕਾਰਨ ਹੀ ਸਿੱਧੂ ਨੇ ਕਾਂਗਰਸ ਦੀ ਪ੍ਰਧਾਨੀ ਤੋਂ ਅਸਤੀਫ਼ਾ ਦਿੱਤਾ ਸੀ। ਸਿੱਧੂ ਲਗਾਤਾਰ AG ‘ਤੇ ਹਮਲਾਵਰ ਹਨ ਤੇ ਹਾਈਕਮਾਨ ਤੱਕ AG ਨੂੰ ਹਟਾਉਣ ਦੀ ਮੰਗ ਕਰ ਚੁੱਕੇ ਹਨ। ਬੀਤੇ ਦਿਨ ਦਿਓਲ ਨੇ ਵੀ ਸਿੱਧੂ ਨੂੰ ਜਵਾਬ ਦਿੱਤਾ ਸੀ ਜਿਸ ‘ਤੇ ਹੁਣ ਸਿੱਧੂ ਨੇ ਮੁੜ ਪਲਟਵਾਰ ਕੀਤਾ ਹੈ।

ਪੰਜਾਬ ਦੇ ਐਡਵੋਕੇਟ ਜਨਰਲ ਏਪੀਐਸ ਦਿਓਲ ਨੇ ਨਵਜੋਤ ਸਿੰਘ ਸਿੱਧੂ ‘ਤੇ ਚੁਟਕੀ ਲੈਂਦਿਆਂ ਕੱਲ੍ਹ ਕਿਹਾ ਸੀ ਕਿ, “ਸਿੱਧੂ ਆਪਣੀ ਸਿਆਸਤ ਚਮਕਾਉਣ ਲਈ ਨਸ਼ਿਆਂ ਤੇ ਬੇਅਦਬੀ ਦੇ ਮਾਮਲਿਆਂ ਵਿੱਚ ਗੁੰਮਰਾਹਕੁੰਨ ਪ੍ਰਚਾਰ ਕਰ ਰਹੇ ਹਨ। ਆਪਣੇ ਸਿਆਸੀ ਸਵਾਰਥ ਲਈ ਸਿੱਧੂ ਕਾਂਗਰਸ ਪਾਰਟੀ ਦੇ ਅਕਸ ਨੂੰ ਖ਼ਰਾਬ ਕਰ ਰਹੇ ਹਨ। ਇਸ ‘ਤੇ ਅੱਜ ਨਵਜੋਤ ਸਿੱਧੂ ਨੇ ਟਵੀਟਸ ਦੀ ਝੜੀ ਲਾ ਜਵਾਬ ਦਿੱਤਾ ਹੈ।”

NO COMMENTS