*ਕਾਂਗਰਸ ਕਮੇਟੀ ਮਾਨਸਾ ਵੱਲੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਸੰਵਿਧਾਨ ਨਿਰਮਾਤਾ ਡਾਕਟਰ ਭੀਮ ਰਾਓ ਅੰਬੇਦਕਰ ਵਿਰੁੱਧ ਕੀਤੀ ਟਿੱਪਣੀ ਖਿਲਾਫ ਰੋਸ ਪ੍ਰਦਰਸ਼ਨ*

0
33

ਮਾਨਸਾ 24 ਜਨਵਰੀ (ਸਾਰਾ ਯਹਾਂ/ਮੁੱਖ ਸੰਪਾਦਕ)
ਜ਼ਿਲਾ ਕਾਂਗਰਸ ਕਮੇਟੀ ਮਾਨਸਾ ਵੱਲੋਂ ਸੀਨੀਅਰ ਮਹਿਲਾ ਕਾਂਗਰਸ ਆਗੂ ਸ਼੍ਰੀਮਤੀ ਗੁਰਪ੍ਰੀਤ ਕੌਰ ਗਾਗੋਵਾਲ ਦੀ ਅਗਵਾਈ ਹੇਠ ਜੈ ਭੀਮ ਜੈ ਸੰਵਿਧਾਨ ਮੁਹਿੰਮ ਤਹਿਤ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਸੰਵਿਧਾਨ ਨਿਰਮਾਤਾ ਡਾਕਟਰ ਭੀਮ ਰਾਓ ਅੰਬੇਦਕਰ ਵਿਰੁੱਧ ਕੀਤੀ ਟਿੱਪਣੀ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਕਾਂਗਰਸੀ ਆਗੂਆਂ ਨੇ ਸਥਾਨਕ ਜ਼ਿਲਾ ਕਚਿਹਰੀਆਂ ਵਿੱਚ ਡਾਕਟਰ ਅੰਬੇਦਕਰ ਦੀ ਸਮ੍ਰਿਤੀ ਤੇ ਇਕੱਠੇ ਹੋ ਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਖਿਲਾਫ਼ ਪ੍ਰਦਰਸ਼ਨ ਕਰਦਿਆਂ ਕਿਹਾ ਕਿ ਸੰਵਿਧਾਨ ਦੇ ਨਿਰਮਾਤਾ ਖਿਲਾਫ ਭਾਜਪਾ ਦੀ ਸੋਚ ਉਜ਼ਾਗਰ ਹੋਈ ਹੈ ਉਨ੍ਹਾਂ ਕਿਹਾ ਕਿ ਸੱਤਾ ਦੇ ਨਸ਼ੇ ਵਿਚ ਭਾਜਪਾ ਆਗੂ ਸਰਮਾਏਦਾਰ ਉਦਯੋਗਪਤੀਆਂ ਦੇ ਇਸ਼ਾਰੇ ਤੇ ਚੱਲਦਿਆਂ ਪਛੜੇ ਤੇ ਦੱਬੇ ਕੁੱਚਲੇ ਲੋਕਾਂ ਨਾਲ ਨਫ਼ਰਤ ਕਰਦੇ ਹਨ । ਆਗੂਆਂ ਨੇ ਕਿਹਾ ਕਿ ਦੇਸ਼ ਦੇ ਗ੍ਰਹਿ ਮੰਤਰੀ ਨੂੰ ਆਪਣੇ ਅਹੁਦੇ ਦਾ ਖਿਆਲ ਰੱਖਦੇ ਹੋਏ ਜ਼ੁਮੇਵਾਰੀ ਦਾ ਅਹਿਸਾਸ ਕਰਦਿਆਂ ਦੇਸ਼ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਸਹੀ ਰੱਖਣਾ ਤੇ ਆਪਸੀ ਭਾਈਚਾਰਕ ਸਾਂਝ ਨੂੰ ਕਾਇਮ ਰੱਖਣਾ ਗ੍ਰਹਿ ਮੰਤਰੀ ਦੀ ਵੱਡੀ ਜੁੰਮੇਵਾਰੀ ਹੈ ਪਰ ਖੁਦ ਗ੍ਰਹਿ ਮੰਤਰੀ ਹੀ ਸਾਡੇ ਸਤਿਕਾਰਤ ਨੇਤਾਵਾਂ ਬਾਰੇ ਭੱਦੀ ਸ਼ਬਦਾਵਲੀ ਵਰਤਦੇ ਹਨ ਜਿਨ੍ਹਾਂ ਦੀ ਅਸੀਂ ਪੁਰਜ਼ੋਰ ਨਿਖੇਧੀ ਕਰਦੇ ਹਾਂ ਇਸ ਮੌਕੇ ਮਨਦੀਪ ਸਿੰਘ ਗੋਰਾ, ਹਰਵਿੰਦਰ ਭਾਰਦਵਾਜ ਅੰਮ੍ਰਿਤਪਾਲ ਗੋਗਾ ਸੰਜੀਵ ਕੁਮਾਰ ਡਾਕਟਰ ਸੁਖਦਰਸ਼ਨ ਸਿੰਘ ਖਾਰਾ ਕਰਨੈਲ ਸਿੰਘ ਸਿੱਧੂ ਸਰਦਾਰ ਰਾਮ ਸਿੰਘ ਫਤਿਹਪੁਰ ਐਡਵੋਕੇਟ ਬਲਕਰਨ ਸਿੰਘ ਬੱਲੀ ਜਗਦੇਵ ਸਿੰਘ ਚਕੇਰੀਆਂ ਬੇਅੰਤ ਸਿੰਘ ਸੈਕਟਰੀ ਰਣਜੀਤ ਸਿੰਘ ਗੁਰਥੜੀ ਅੰਮ੍ਰਿਤਪਾਲ ਸਿੰਘ ਕੂਕਾ ਵੀਰ ਸਿੰਘ ਠੂਠਿਆਂਵਾਲੀ ਗੁਰਜੀਤ ਸਿੰਘ ਠੂਠਿਆਂ ਵਾਲੀ ਭੋਲੂ ਮੈਂਬਰ ਠੂਠਿਆਂ ਵਾਲੀ ਆਦ ਹਾਜ਼ਰ ਸਨ।

NO COMMENTS