*ਕਲੀਨ ਇੰਡੀਆ ਮੁਹਿੰਮ ਰਾਂਹੀ ਸਿੰਗਲ ਯੂਜ ਪਲਾਸਟਿਕ ਨੂੰ ਨਾ ਵਰਤਣ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ।ਏ,ਡੀ.ਸੀ. ਅਜੈ ਅਰੋੜਾ*

0
73

ਮਾਨਸਾ 01, ਅਕਤੂਬਰ (ਸਾਰਾ ਯਹਾਂ/ ਬੀਰਬਲ ਧਾਲੀਵਾਲ ) ਕੇਂਦਰ ਸਕਰਾਰ ਦੇ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਵੱਲੋਂ ਨਹਿਰੂ ਯੁਵਾ ਕੇਂਦਰ ਮਾਨਸਾ ਰਾਂਹੀ ਸ਼ੁਰੂ ਕੀਤੀ ਕਲੀਨ ਇੰਡੀਆ ਮੁਹਿੰਂਮ ਇੱਕ ਬਹੁਤ ਵਧੀਆ ਪ੍ਰਸੰਸਾ ਯੋਗ ਕੰਮ ਹੈ।ਇਸ ਗੱਲ ਦਾ ਪ੍ਰਗਟਾਵਾ ਮਾਨਸਾ ਜਿਲ੍ਹੇ ਦੇ ਅਡੀਸ਼ਨਲ ਡਿਪਟੀ ਕਮਿਸ਼ਨਰ (ਜਨਰਲ)ਮਾਨਸਾ ਸ਼੍ਰੀ ਅਜੈ ਅਰੋੜਾ ਆਈ.ਏ.ਐਸ.ਨੇ ਜਿਲ੍ਹੇ ਵਿੱਚ ਸ਼ੁਰੂ ਕੀਤੀ ਜਾ ਰਹੀ ਸਫਾਈ ਮੁਹਿੰੰਮ ਦਾ ਉਦਘਾਟਨ ਕਰਦਿਆਂ ਕੀਤਾ।ਉਹਨਾਂ ਕਿਹਾ ਕਿ ਸ਼ਹਿਰਾਂ ਅਤੇ ਪਿੰਡਾਂ ਦੀ ਸਾਫ ਸਫਾਈ ਵਿੱਚ ਜਾਗਰੂਕਤਾ ਵੱਧ ਰੋਲ ਅਦਾ ਕਰਦੀ ਹੈ।।ਇਸ ਲਈ ਉਹਨਾਂ ਨਹਿਰੂ ਯੁਵਾ ਕੇਂਦਰ ਦੇ ਵਲੰਟੀਅਰਜ ਨੂੰ ਅਪੀਲ ਕੀਤੀ ਕਿ ਉਹ ਕੱਚਰਾ ਇਕੱਠਾ ਕਰਨ ਦੇ ਨਾਲ ਨਾਲ ਲੋਕਾਂ ਨੂੰ ਪਲਾਸਟਿਕ ਨਾ ਵਰਤਣ ਅਤੇ ਆਪਣੇ ਆਲੇ ਦੁਆਲੇ ਸਾਫ ਸਫਾਈ ਬਾਰੇ ਜਾਗਰੂਕ ਕਰਨ।ਸ਼੍ਰੀ ਅਰੋੜਾ ਨੇ ਕਿਹਾ ਕਿ ਇਹ ਹੀ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਜੀ ਦਾ ਸੁਪਨਾ ਸੀ।ਉਹਨਾਂ ਦੱਸਿਆ ਕਿ ਇਹ ਮੁਹਿੰਮ ਅੱਜ ਦੇਸ਼ ਦੇ ਸਾਰੇ 744 ਜਿਲਿ੍ਹਆਂ ਵਿੱਚ ਸ਼ੁਰੂ ਕੀਤੀ ਜਾ ਰਹੀ ਹੈ ਅਤੇ ਇਸ ਮੁਹਿੰਮ ਵਿੱਚ ਹਰ ਵਰਗ ਨੂੰ ਸ਼ਾਮਲ ਕੀਤਾ ਜਾਵੇਗਾ।ਉਹਨਾਂ ਇਸ ਮੋਕੇ ਹਾਜਰ ਲੋਕਾਂ ਅਤੇ ਵਲੰਟੀਅਰਜ ਨੂੰ ਸਵੱਛਤਾ ਸਬੰਧੀ ਸੁੰਹ ਵੀ ਚੁਕਾਈ ਅਤੇ ਸਫਾਈ ਵੈਨ ਨੂੰ ਝੰਡੀ ਦੇ ਕੇ ਰਵਾਨਾ ਕੀਤਾ।ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਕੂੜਾ-ਕਰਕਟ ਇੱਕਠਾ ਕਰਨ ਵਾਸਤੇ ਕੱਪੜੇ ਦੇ ਬਣੇ ਥੇਲੇ ਵਲੰਟੀਅਰਜ ਨੂੰ ਦਿੱਤੇ ਗਏ।
ਇਸ ਤੋ ਪਹਿਲਾਂ  ਸਮਾਗਮ ਨੂੰ ਸੰਬੋਧਨ ਕਰਦਿਆਂ ਨਹਿਰੂ ਯੁਵਾ ਕੇਂਦਰ ਮਾਨਸਾ ਦੇ ਜਿਲ੍ਹਾ ਯੂਥ ਅਫਸ਼ਰ ਸਰਬਜੀਤ ਸਿੰਘ ਅਤੇ ਲੇਖਾ ਅਤੇ ਪ੍ਰੋਗਰਾਮ ਸੁਪਰਵਾਈਜਰ ਡਾ.ਸੰਦੀਪ ਘੰਡ ਨੇ ਕਿਹਾ ਕਿ ਅੱਜ ਦੇ ਦਿਨ ਪਲਾਸਟਿਕ ਦੀ ਵਰਤੋ ਰੋਕਣਾ ਸਭ ਤੋਂ ਵੱਡੀ ਜਰੂਰਤ ਹੈ ਅਤੇ ਉਹਨਾਂ ਨੂੰ ਖੁਸ਼ੀ ਹੈ ਕਿ ਉਹਨਾਂ ਦੇ ਵਿਭਾਗ ਨੂੰ ਕੇਂਦਰ ਸਰਕਾਰ ਵੱਲੋਂ ਇਹ ਜਿੰਮੇਵਾਰੀ ਸੋਪੀ ਗਈ ਹੈ।ਉਹਨਾਂ ਕਿਹਾ ਕਿ ਨੈਸ਼ਨਲ ਪੱਧਰ ਤੇ ਇਸ ਮੁਹਿੰਮ ਵਿੱਚ 75 ਲੱਖ ਕਿਲੋ ਸਿੰਗਲ ਯੂਜ ਪਲਾਸਟਿਕ ਇਕੱਠਾ ਕਰਨ ਦਾ ਟੀਚਾ ਰੱਖਿਆ ਗਿਆ ਭਾਵ ਕਿ ਹਰ ਜਿਲ੍ਹੇ ਵੱਲੋਂ 1100 ਕਿਲੌਗ੍ਰਾਮ ਸਿੰਗਲ ਯੂਜ ਪਲਾਸਟਿਕ ਇਕੱਠਾ ਕਰਨ ਦਾ ਟੀਚਾ ਹੈ ਪਰ ਜਿਸ ਤਰਾਂ ਇਸ ਮੁਹਿੰਮ ਲਈ ਪਿੰਡਾਂ ਵਿੱਚ ਸਹਿਯੋਗ ਮਿਲ ਰਿਹਾ ਹੈ ਉਹਨਾਂ ਨੂੰ ਪੂਰਨ ਉਮੀਦ ਹੈ ਕਿ ਇਸ ਟੀਚੇ ਨੂੰ ਜਲਦੀ ਪੂਰਾ ਕਰ ਲਿਆ ਜਾਵੇਗਾ।ਉਹਨਾਂ ਦੱਸਿਆ ਕਿ ਇਸ ਮੁਹਿੰਮ ਵਿੱਚ ਜਿਲ੍ਹੇ ਦੀਆਂ ਸਮੂਹ ਧਾਰਿਮਕ ,ਸਮਾਜਿਕ ਅਤੇ ਰਾਜਨੀਤਕ ਸੰਸਥਾਵਾਂ ਤੋ ਇਲਾਵਾ ਸਮੂਹ ਸਰਕਾਰੀ ਵਿਭਾਗ,ਅਧਿਆਪਕ ਵਰਗ,ਰਾਸ਼ਟਰੀ ਸੇਵਾ ਯੋਜਨਾ ਦੇ ਵਲੰਟੀਅਰਜ,ਡਾਕ ਵਿਭਾਗ,ਰੇਲਵੇ ਵਿਭਾਗ,ਯੂਥ ਕਲੱਬਾਂ ਅਤੇ ਜਿਲ੍ਹੇ ਦੀਆਂ ਸਮੂਹ ਗ੍ਰਾਮ ਪੰਚਾਇੰਤਾਂ ਭਾਗ ਲੈਣਗੀਆਂ।ਉਹਨਾਂ ਕਿਹਾ ਕਿ ਉਹਨਾਂ ਨੂੰ ਪੂਰਨ ਭਰੋਸਾ ਹੈ ਕਿ ਲੋਕਾਂ ਦੇ ਸਹਿਯੋਗ ਨਾਲ ਉਹ ਮਾਨਸਾ ਜਿਲ੍ਹੇ ਨੂੰ ਕੋਮੀ ਪੱਧਰ ਤੇ ਇਨਾਮ ਦਿਵਾਉਣ ਵਿੱਚ ਪੂਰੀ ਕੋਸ਼ਿਸ ਕਰਨਗੇ।
ਉਦਘਾਟਨੀ ਸਮਾਗਮ ਨੂੰ ਸੰਬੋਧਨ ਕਰਦਿਆ ਜਿਲ੍ਹਾ ਵਿਕਾਸ ਅਤੇ ਪੰਚਾਇੰਤ ਅਫਸਰ ਮਾਨਸਾ ਸ਼੍ਰੀ ਨਵਨੀਤ ਜੋਸ਼ੀ ਨੇ ਕਿਹਾ ਕਿ ਉਹਨਾਂ ਵੱਲੋਂ ਰੋਜਾਨਾ ਹੀ ਪਿੰਡਾਂ ਵਿੱਚ ਗ੍ਰਾਮ ਸ਼ਭਾਵਾਂ ਕਰਵਾਈਆ ਜਾ ਰਹੀਆ ਹਨ। ਜਿਸ ਵਿੱਚ ਕਲੀਨ ਇੰਡੀਆਂ ਮੁਹਿੰਮ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ।ਉਹਨਾਂ ਇਸ ਮੋਕੇ ਦੱਸਿਆ  ਸਰਕਾਰ ਵੱਲੋਂ ਸਾਡੀ ਯੋਜਨਾ ਸਾਡਾ ਵਿਕਾਸ ਯੋਜਨਾ ਸ਼ੁਰੂ ਕੀਤੀ ਗਈ ਹੈ।ਇਸ ਯੋਜਨਾ ਹੇਠ ਪਿੰਡ ਪੱਧਰ ਤੇ ਲੋਕਾਂ ਵੱਲੋਂ ਹੀ ਕੀਤੇ ਜਾਣ ਵਾਲੇ ਕੰਮ ਦੀ ਰੂਪ ਰੇਖਾ ਤਿਆਰ ਕੀਤੀ ਜਾਂਦੀ ਹੈ ਅਤੇ ਉਸ ਅੁਨਸਾਰ ਹੀ ਸਰਕਾਰ ਵੱਲੋਂ ਸਿੱਧੇ ਤੋਰ ਤੇ ਹੀ ਪੰਚਾਇੰਤ ਨੂੰ ਫੰਡਜ ਜਾਰੀ ਕੀਤੇ ਜਾਂਦੇ ਹਨ ਇਸ ਲਈ ਉਹਨਾਂ ਨਹਿਰੂ ਯੁਵਾ ਕੇਂਦਰ ਮਾਨਸਾ ਦੇ ਵਲੰਟੀਅਰਜ ਨੂੰ ਅਪੀਲ ਕੀਤੀ ਇ ਉਹ ਇਸ ਬਾਰੇ ਵੱਧ ਤੋ ਵੱਧ ਲੋਕਾਂ ਨੂੰ ਜਾਗਰੂਕ ਕਰਨ।
ਕਲੀਨ ਇੰਡੀਆਂ ਮੁਹਿੰਮ ਸਬੰਧੀ ਸਮਾਗਮ ਨੂੰ ਸੰਬੋਧਨ ਕਰਦਿਆਂ ਸਿਵਲ ਸਰਜਨ ਮਾਨਸਾ ਡਾ.ਹਿਤਿੰਦਰ ਕੌਰ,ਰਾਸ਼ਟਰੀ ਅਵਾਰਡ ਜੈਤੂ ਬਲਵੰਤ ਭੀਖੀ,ਸਿਖਿਆ ਵਿਕਾਸ ਮੰਚ ਦੇ ਪ੍ਰਧਾਨ ਹਰਦੀਪ ਸਿਧੂ,ਸੋਸ਼ਲਸਿਟ ਪਾਰਟੀ ਦੇ ਕੋਮੀ ਸਕੱਤਰ ਹਰਿਦੰਰ ਮਾਨਸ਼ਾਹੀਆਂ,ਨਗਰ ਕੌਸਂਲ ਮਾਨਸਾ ਦੇ ਬਲਜਿੰਦਰ ਸਿੰਘ ਜਿਲ੍ਹਾ ਮਾਸ ਮੀਡੀਆ ਅਫਸ਼ਰ ਮਾਨਸਾ ਸ਼੍ਰੀ ਵਿਜੇ ਕੁਮਾਰ ਡਾਕ ਵਿਭਾਗ ਦੇ ਪਰਵਿੰਦਰ ਕੁਮਾਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਸ ਮੁਹਿੰਮ ਦੇ ਸਾਰਿਥਕ ਸਿੱਟੇ ਤਾਂ ਹੀ ਨਿਕਲ ਸਕਦੇ ਹਨ ਜੇਕਰ ਹਰ ਕੋਈ ਵਿਅਕਤੀ ਇਸ ਮੁਹਿੰਮ ਨੂੰ ਜਨ ਭਾਗੀਦਾਰੀ ਅਤੇ ਜਨ ਅੰਦੋਲਨ ਵੱਜੋ ਲਵੇ।
ਮੁਹਿੰਮ  ਨੂੰ ਚਲਾਉਣ ਅਤੇ ਸੰਚਾਲਨ ਕਰਨ ਵਾਲੇ ਨਹਿਰੂ ਯੁਵਾ ਕੇਂਦਰ ਦੇ ਵਲੰਟੀਅਰਜ ਬੇਅੰਤ ਕੌਰ ਭੀਖੀ,ਲਵਪ੍ਰੀਤ ਮਾਨਸਾ,ਮਨੋਜੋ ਕੁਮਾਰ,ਜੋਨੀ ਮਾਨਸਾ,ਐਡਵੋਕੇਟ ਮੰਜੂ,ਗੁਰਪ੍ਰੀਤ ਕੌਰ,ਗੁਰਪ੍ਰੀਤ ਸਿੰਘ ਅੱਕਾਂਵਾਲੀ,ਪਰਮਜੀਤ ਕੌਰ,ਕਰਮਜੀਤ ਕੌਰ ਅਤੇ ਕਰਮਜੀਤ ਸਿੰਘ ਨੇ ਪ੍ਰਣ ਕੀਤਾ ਕਿ ਉਹ ਇਸ ਮੁਹਿੰਮ ਨੂੰ ਪੂਰੀ ਤਨਦੇਹੀ ਅਤੇ ਮਿਹਨਤ ਨਾਲ ਚਲਾਉਣਗੇ।

NO COMMENTS