*ਕਲਾਥ ਐਸੋਸੀਏਸ਼ਨ ਦੀ ਚੋਣ ਚ ਗੁਰਮੀਤ ਮੀਤੀ ਸਰਬਸੰਮਤੀ ਨਾਲ ਬਣੇ ਪ੍ਰਧਾਨ*

0
77

ਬੁਢਲਾਡਾ 3 ਮਈ (ਸਾਰਾ ਯਹਾਂ/  ਮਹਿਤਾ) ਅੱਜ ਕਲਾਥ ਐਸੋਸੀਏਸ਼ਨ ਦੀ ਚੋਣ ਮੀਟਿੰਗ ਸਮੂਹ ਮੈਂਬਰਾਂ ਦੀ ਹਾਜਰੀ ਵਿੱਚ ਜਿੱਥੇ ਸਰਬ ਸੰਮਤੀ ਨਾਲ ਗੁਰਮੀਤ ਸਿੰਘ ਮੀਤੀ ਨੂੰ ਪ੍ਰਧਾਨ ਚੁਣਿਆ ਗਿਆ। ਇਸ ਮੌਕੇ ਕਾਰਜਕਾਰਣੀ ਚ ਗੁਰਿੰਦਰ ਮੋਹਨ ਸਰਪ੍ਰਸਤ, ਹਰਭਜਨ ਸਿੰਘ ਅਨੇਜਾ ਸਰਪ੍ਰਸਤ, ਸੰਦੀਪ ਮੰਡੇਰ ਉਪ ਪ੍ਰਧਾਂਨ, ਜਗਦੀਸ਼ ਕੁਮਾਰ ਸੈਕਟਰੀ, ਰਜੇਸ਼ ਗਰਗ ਖਜਾਨਚੀ, ਅਸ਼ਵਨੀ ਕੁਮਾਰ ਨੂੰ ਸਲਾਹਕਾਰ ਵਜੋਂ ਅਹੁੱਦੇਦਾਰੀ ਦਿੱਤੀ ਗਈ। ਇਸ ਮੌਕੇ ਨਵ ਨਿਯੁਕਤ ਪ੍ਰਧਾਨ ਗੁਰਮੀਤ ਮੀਤੀ ਨੇ ਐਸੋਸੀਏਸ਼ਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਹਮੇਸ਼ਾ ਐਸੋਸੀਏਸ਼ਨ ਦੀ ਚੜ੍ਹਦੀ ਕਲਾਂ ਵਿੱਚ ਕੰਮ ਕਰਨ ਲਈ ਯਤਨਸ਼ੀਲ ਹਨ। ਉਹ ਐਸੋਸੀਏਸ਼ਨ ਚ ਮੈਂਬਰਾਂ ਵੱਲੋਂ ਦਿੱਤੇ ਇਸ ਅਹੁੱਦੇ ਦੀ ਗਰਿਮਾ ਨੂੰ ਬਰਕਰਾਰ ਰੱਖਦਿਆਂ ਹਮੇਸ਼ਾ ਉਨ੍ਹਾਂ ਦੇ ਮੋਢੇ ਨਾਲ ਮੋਢਾ ਲਾ ਕੇ ਸਾਥ ਦੇਣਗੇ। ਇਸ ਮੌਕੇ ਬੰਟੂ ਖੱਤਰੀ, ਗਿਆਨ ਚੰਦ, ਅਸ਼ੋਕ ਕੁਮਾਰ, ਪ੍ਰੀਤ ਗੁਲਿਆਨੀ, ਇੰਦਰਜੀਤ ਬਿੱਲਾ, ਰਵਿੰਦਰ ਸਿੰਘ ਮੋਜੀ, ਅਮਨ ਕੁਮਾਰ, ਰਾਹੁਲ, ਕੇਸੋ ਰਾਮ, ਹਨੀਸ਼ ਕੁਮਾਰ, ਪੰਕਜ ਕੁਮਾਰ, ਵਨੀਤ ਕਾਲਾ, ਡੀ.ਸੀ., ਪੂਰਨ ਚੰਦ, ਮੋਨੂੰ ਜੈਨ, ਗਿਰਧਾਰੀ ਲਾਲ, ਕੁਲਦੀਪ ਕੁਮਾਰ, ਅਜੈ ਹੈਂਡਲੂਮ, ਬਜਰੰਗ ਕਲਾਥ, ਲਖਨ ਕੁਮਾਰ, ਰਾਜ ਕੁਮਾਰ ਆਦਿ ਨੇ ਵਧਾਈ ਦਿੱਤੀ। 

NO COMMENTS