*ਕਲਾਕਾਰਾਂ ਨਾਲ ਜੁੜੇ ਲੋਕ ਆਪਣਾ ਪਰਿਵਾਰ ਚਲਾਉਣਾ ਹੋ ਰਿਹਾ ਔਖਾ : ਹਰਪ੍ਰੀਤ ਰਾਣਾ*

0
36

ਬੁਢਲਾਡਾ 16 ਮਈ (ਸਾਰਾ ਯਹਾਂ/ਅਮਨ ਮਹਿਤਾ): ਪਿਛਲੇ ਲੰਬੇ ਸਮੇਂ ਤੋਂ ਕਰੋਨਾ ਕਰਕੇ ਲਾਕਡਾਊਨ ਅਤੇ ਕਰਫਿਉ ਨੇ ਹਰ ਖੇਤਰ ਦੇ ਲੋਕਾਂ ਦਾ ਜਿਊਣਾ ਮੁਸ਼ਕਿਲ ਕੀਤਾ ਹੋਇਆ ਹੈ। ਅੱਜ ਦੀਆਂ ਸਰਕਾਰਾਂ ਨੇ ਮੋਜੂਦਾ ਹਾਲਾਤ ਵਿਚ ਹਰ ਇਨਸਾਨ ਦਾ ਕੰਮਕਾਜ ਠੱਪ ਕਰਕੇ ਰੱਖ ਦਿੱਤੇ। ਸਾਡੇ ਪੰਜਾਬ ਦੇ ਪੰਜਾਬੀ ਕਲਾਕਾਰਾਂ ਦੇ ਕੰਮ ਬੰਦ ਹੋਣ ਨਾਲ ਉਨ੍ਹਾਂ ਨਾਲ ਜੁੜੇ ਲੋਕਾਂ ਦੇ ਕੰਮ ਵੀ ਬੰਦ ਹੋ ਗਏ ਹਨ, ਮਿਊਜ਼ਿਕ ਗਰੱਪ, ਸਾਊਂਡ ਸਿਸਟਮ, ਟੈਟ ਹਾਊਸ ਅਤੇ ਡਿਊਟ ਕਲਾਕਾਰ ਦੇ ਨਾਲ ਡਿਊਟ ਸਿੰਗਰ ( ਸਹਿ ਗਾਇਕਾ) ਦੇ ਪਰਿਵਾਰਾਂ ਦਾ ਗੁਜਾਰਾ ਬੜੀ ਮੁਸ਼ਕਿਲ ਦੇ ਨਾਲ ਹੋ ਰਿਹਾ ਹੈ। ਇਹ ਸ਼ਬਦ ਅੱਜ ਜਾਣਕਾਰੀ ਦਿੰਦਿਆਂ ਵੀਡੀਓ ਡਾਇਰੈਕਟਰ ਹਰਪ੍ਰੀਤ ਰਾਣਾ ਨੇ ਕਿਹਾ ਕਿ ਕਲਾਕਾਰਾਂ ਦੀ ਇਹ ਸਮੱਸਿਆ ਨੂੰ ਗੰਭੀਰਤਾ ਨਾਲ ਲਿਆ ਜਾਵੇ ਅਤੇ ਜਲਦੀ ਛੋਟੇ ਪ੍ਰੋਗਰਾਮ ਲਾਉਣ ਦੀ ਇਜਾਜ਼ਤ ਦਿੱਤੀ ਜਾਵੇ। ਜਿਸ ਨਾਲ ਉਨ੍ਹਾਂ ਦੇ ਘਰਾਂ ਦਾ ਗੁਜਾਰਾ ਹੋ ਸਕੇ। ਉਹਨਾ ਕਿਹਾ ਕਿ  ਪੰਜਾਬੀ ਸੱਭਿਆਚਾਰ ਪੰਜਾਬ ਦਾ ਅਣਮੁੱਲਾ ਸੱਭਿਆਚਾਰਕ ਅੰਗ ਹੈ। ਪੰਜਾਬ ਦੇ ਕਲਾਕਾਰ ਪੰਜਾਬੀ ਮਾਂ ਬੋਲੀ ਦੀ ਆਪਣੀ ਗਾਇਕੀ ਰਾਹੀਂ ਸੇਵਾ ਕਰਦੇ ਆ ਰਹੇ ਨੇ। ਇਸ ਲਈ ਸਰਕਾਰ ਜਰੂਰੀ ਹਦਾਇਤਾਂ ਅਨੁਸਾਰ ਉਨ੍ਹਾਂ ਪ੍ਰੋਗਰਾਮ ਕਰਨ ਦੀ ਇਜਾਜ਼ਤ ਦੇਵੇ। ਉਹਨਾ ਕਿਹਾ ਕਿ ਪੰਜਾਬ ਸਰਕਾਰ ਕਲਾਕਾਰ ਭਾਈਚਾਰੇ ਨਾਲ ਬਹੁਤ ਮਾੜਾ ਵਰਤਾਓ ਕਰ ਰਹੀ ਆ ਉਨ੍ਹਾਂ ਦੇ ਹੱਥੋਂ ਉਨ੍ਹਾਂ ਦੀ ਰੋਜੀ-ਰੋਟੀ ਖੋਹ ਰਹੀ ਹੈ। ਉਹਨਾ ਕਿਹਾ ਕਿ ਕਰੋਨਾ ਕਰਕੇ ਲਾਕਡਾਉਨ ਦੇ ਚਲਦਿਆ ਸਾਰੇ ਕਲਾਕਾਰ ਆਪਣੇ ਘਰਾਂ ਵਿਚ ਵਿਹਲੇ ਬੈਠ ਕੇ ਭੁੱਖੇ ਮਰ ਰਹੇ ਹਨ ਤੇ ਬੇਰੁਜ਼ਗਾਰੀ ਦਿਨੋ ਦਿਨ ਵਧ ਰਹੀ ਹੈ। ਇਸ ਮੌਕੇ ਤੇ ਲੋਕ ਗਾਇਕ ਤੇ ਸਹਿ ਗਾਇਕਾ ਸਿਮਰਨ ਸਿੰਮੀ, ਐੱਸ ਕੋਰ, ਉਧਮ ਆਲਮ, ਸੋਨੂੰ ਵਿਰਕ, ਸਮਸ਼ੇਰ ਚੀਨਾ, ਸਿੱਧੂ ਹਸਨਪੁਰੀ, ਕਮੇਡੀਅਨ ਕਲਾਕਾਰ ਜਗਸੀਰ ਲੁਹਾਰਾ, ਕੁਲਦੀਪ ਕੰਡਿਆਰਾ ਬਲਵੀਰ ਚੋਟੀਆਂ ਵੀਡੀਓ ਡਾਇਰੈਕਟਰ ਜਗਦੇਵ ਟਹਿਣਾ, ਹਰਪਾਲ ਕਲੀਪੁਰ, ਹੈਰੀ ਹਰਮਨ ਆਦਿ ਹਾਜ਼ਰ ਸਨ।

NO COMMENTS