*ਕਰੰਟ ਲੱਗਣ ਕਾਰਨ ਹਾਦਸੇ ਦਾ ਸ਼ਿਕਾਰ ਹੋਏ ਕਬੱਡੀ ਖਿਡਾਰੀ ਲਾਲੀ ਢੰਡੋਲੀ ਖੁਰਦ ਦੀ ਮੱਦਦ ਲਈ ਅੱਗੇ ਆਏ ਖੇਡ ਪ੍ਰੇਮੀ*

0
42


ਦਿੜ੍ਹਬਾ ਮੰਡੀ,23 ਅਗਸਤ (ਸਾਰਾ ਯਹਾਂ ਰੀਤਵਾਲ )ਪਿਛਲੇ ਦਿਨੀ ਜੋਰਦਾਰ ਕਰੰਟ ਲੱਗਣ ਕਾਰਨ ਹਾਦਸੇ ਦਾ ਸ਼ਿਕਾਰ ਹੋਏ ਕਬੱਡੀ ਖਿਡਾਰੀ ਅਤੇ ਕੋਚ ਲਾਲੀ ਢੰਡੋਲੀ ਖੁਰਦ ਦੀ ਮੱਦਦ ਲਈ ਅੱਗੇ ਖੇਡ ਪ੍ਰਮੋਟਰਾ ਅਤੇ ਕਬੱਡੀ ਪ੍ਰੇਮੀਆਂ ਨੇ ਉਸਦੀ ਨਕਦ ਰਾਸ਼ੀ ਨਾਲ ਮੱਦਦ ਕੀਤੀ ਹੈ । ਕੱਲ ਸੀਐਮਸੀ ਹਸਤਪਤਾਲ ਪਹੁੰਚੇ ਉੱਘੇ ਕਬੱਡੀ ਖਿਡਾਰੀ ਅਤੇ ਰਾਜਸੀ ਆਗੂ ਗੁਲਜਾਰ ਸਿੰਘ ਮੂਣਕ ਨੇ ਦੱਸਿਆ ਕਿ ਉਹਨਾਂ ਨੇ ਵੱਖ ਵੱਖ ਖੇਡ ਪ੍ਰਮੋਟਰਾ ਵਲੋਂ ਭੇਜੀ ਰਾਸੀ ਤਕਰੀਬਨ 50 ਹਜਾਰ ਰੁਪਏ ਲਾਲੀ ਢੰਡੋਲੀ ਨੂੰ ਦਿੱਤੀ । ਉਹਨਾਂ ਦੱਸਿਆ ਕਿ ਉਹ ਇਸ ਪੀੜਾ ਦੇ ਸਮੇਂ ਚ ਆਪਣੇ ਸਾਥੀ ਖਿਡਾਰੀ ਨੂੰ ਡੋਲਣ ਨਹੀਂ ਦੇਣਗੇ । ਇਸ ਮੌਕੇ ਲਾਲੀ ਢੰਡੋਲੀ ਦੀ ਮੱਦਦ ਲਈ ਅੱਗੇ ਆਏ ਖੇਡ ਪ੍ਰਬੰਧਕਾਂ ਵਿੱਚ ਗੁਰਪਾਲ ਪਾਲੀ ਅਸਟ੍ਰੇਲੀਆ, ਕੋਚ ਗੁਰਮੇਲ ਸਿੰਘ ਕਾਰਜਕਾਰੀ ਜਰਨਲ ਸਕੱਤਰ ਨੌਰਥ ਇੰਡੀਆ ਕਬੱਡੀ ਫੈਡਰੇਸ਼ਨ , ਦੀਪ ਯੂਕੇ,ਜੋਗੀ ਦੇਧਨਾ ਕੈਨੇਡਾ,ਓਪਿੰਦਰ ਸਿੰਘ ਹਨੀ ਛਾਜਲੀ,ਨਵਤੇਜ ਬੁੱਟਰ ਅਸਟ੍ਰੇਲੀਆ,ਫੱਲੜ ਅਸਟ੍ਰੇਲੀਆ,ਬੱਬੂ ਅਸਟ੍ਰੇਲੀਆ,ਹਰਪ੍ਰੀਤ ਅਸਟ੍ਰੇਲੀਆ,ਹੈੱਪੀ ਅਸਟ੍ਰੇਲੀਆ,ਧੀਰਜ ਸ਼ਰਮਾ ਅਸਟ੍ਰੇਲੀਆ,ਗੁਰਪ੍ਰੀਤ ਗੋਪੀ ਪੁਰਤਗਾਲ,ਸਾਬੀ ਪੱਤੜ ਨਾਰਵੇ,ਸਾਬੀ ਪੱਤੜ ਕੈਨੇਡਾ,ਪੰਮ ਗਰੇਵਾਲ ਕੈਨੇਡਾ ਤੋਂ ਇਲਾਵਾ ਦਵਿੰਦਰ ਘੱਗਾ ਚੜਦੀ ਕਲਾ ਕਲੱਬ ਮਲੇਸੀਆ, ਸੱਤਾ ਮੁਠੱਡਾ ਯੂ ਕੇ,ਗੱਗੀ ਮੈਮੋਰੀਅਲ ਸਪੋਰਟਸ ਕਲੱਬ ਬਰੜਵਾਲ, ਕੁਲਵੰਤ ਸੰਘਾ ਜਰਨਲ ਸਕੱਤਰ ਇੰਗਲੈਂਡ ਕਬੱਡੀ ਫੈਡਰੇਸਨ ਯੂ ਕੇ ,ਜਿੰਦਰ ਸਪੇਨ ,ਦਲਵੀਰ ਤੂਰ ਕੈਨੇਡਾ, ਉੱਘੇ ਸਮਾਜ ਸੇਵਕ ਜਗਵਿੰਦਰ ਸਿੰਘ ਛਾਹੜ ਪੰਜਾਬ ਪੁਲਿਸ ਵੀ ਲਾਲੀ ਢੰਡੋਲੀ ਖੁਰਦ ਦੀ ਮੱਦਦ ਲਈ ਅੱਗੇ ਆਏ ਹਨ ।ਇਸ ਮੌਕੇ ਖੇਡ ਬੁਲਾਰੇ ਸਤਪਾਲ ਖਡਿਆਲ ਨੇ ਸਭ ਦਾ ਧੰਨਵਾਦ ਕਰਦਿਆਂ ਇਸ ਦੁੱਖ ਦੀ ਘੜੀ ਵਿੱਚ ਪੀੜਤ ਪਰਿਵਾਰ ਨਾਲ ਖੜਨ ਦੀ ਅਪੀਲ ਕੀਤੀ ਹੈ ॥
ਫੋਟੋ-ਗੁਲਜਾਰ ਮੂਣਕ ਪੀੜਤ ਖਿਡਾਰੀ ਦਾ ਹਾਲ ਚਾਲ ਪੁੱਛਦੇ ਹੋਏ ।

NO COMMENTS