ਦਿੜਬਾ ਮੰਡੀ ,19(ਸਾਰਾ ਯਹਾਂ/ਰੀਤਵਾਲ) : ਪਿਛਲੇ ਦਿਨੀ ਕਰੰਟ ਲੱਗਣ ਕਾਰਨ ਬੁਰੀ ਤਰਾਂ ਝੁਲਸੇ ਨੌਜਵਾਨ ਕੌਮੀ ਕਬੱਡੀ ਖਿਡਾਰੀ ਜਸਵਿੰਦਰ ਸਿੰਘ ਲਾਲੀ ਢੰਡੋਲੀ ਖੁਰਦ ਦੀ ਹਾਲਤ ਬਹੁਤ ਗੰਭੀਰ ਬਣੀ ਹੋਈ ਹੈ। ਗਰੀਬ ਪਰਿਵਾਰ ਚ ਪੈਦਾ ਹੋਏ ਲਾਲੀ ਢੰਡੋਲੀ ਖੁਰਦ ਨੇ 32 ਕਿਲੋਗ੍ਰਾਮ ਭਾਰ ਤੋਂ ਲੈ ਕੇ ਓਪਨ ਪਿੰਡ ਅਤੇ ਨੈਸ਼ਨਲ ਸਟਾਈਲ ਕਬੱਡੀ ਨੂੰ ਕੌਮੀ ਪੱਧਰ ਤੱਕ ਖੇਡਿਆ ਹੈ। ਉਸਨੇ ਘੱਟ ਸਾਧਨਾ ਵਾਲੇ ਪਰਿਵਾਰ ਵਿਚ ਪੈਦਾ ਹੋ ਕੇ ਉੱਚ ਪੱਧਰੀ ਮੱਲਾ ਮਾਰੀਆ ਹਨ। ਪਿਛਲੇ ਸਮੇਂ ਚ ਇਕ ਸੰਖੇਪ ਬੀਮਾਰੀ ਤੋਂ ਬਾਅਦ ਉਸ ਨੇ ਕਬੱਡੀ ਖੇਡਣੀ ਛੱਡ ਦਿੱਤੀ ਸੀ। ਪਰ ਬਤੌਰ ਕੋਚ ਨੌਜਵਾਨਾ ਨੂੰ ਕਬੱਡੀ ਦੀ ਟ੍ਰੇਨਿੰਗ ਦੇ ਰਿਹਾ ਹੈ। ਪਿਛਲੇ ਦਿਨੀ ਇਕ ਹਾਦਸੇ ਦੌਰਾਨ ਉਸ ਨੂੰ ਤੇਜ ਕਰੰਟ ਲੱਗਣ ਕਾਰਨ ਬੁਰੀ ਤਰਾਂ ਝੁਲਸ ਦਿੱਤਾ ਹੈ। ਜੋ ਹੁਣ ਜੇਰੇ ਇਲਾਜ ਲੁਧਿਆਣਾ ਦੇ ਇਕ ਨਿੱਜੀ ਹਸਪਤਾਲ ਵਿਚ ਦਾਖਲ ਹੈ। ਜਿੱਥੇ ਆਏ ਦਿਨ ਹਜਾਰਾ ਰੁਪਏ ਖਰਚ ਹੋ ਰਹੇ ਹਨ। ਉਸਦੇ ਪਿੱਛੇ ਕਮਾਉਣ ਵਾਲਾ ਕੋਈ ਨਹੀਂ। ਬੱਚੇ ਹਾਲੇ ਛੋਟੇ ਹਨ। ਲਾਲੀ ਨੇ ਸ¨ਲਰਘਰਾਟ ਸਕ¨ਲ,ਮਹਿਲਾ ਚੌਕ ਸਕ¨ਲ ਅਤੇ ਆਪਣੇ ਪਿੰਡ ਲਈ ਵੱਡੇ ਪੱਧਰ ਤੇ ਕਬੱਡੀ ਖੇਡੀ ਹੈ। ਉਸ ਨੇ ਆਪਣੇ ਕੋਚ ਰਾਮ ਸਿੰਘ ਪੰਜਾਬ ਪੁਲਸ ਨਾਲ ਮਿਲਕੇ ਸੈਂਕੜੇ ਨੌਜਵਾਨਾ ਨੂੰ ਕਬੱਡੀ ਨਾਲ ਜੋੜਿਆ ਹੈ। ਇਸ ਘਟਨਾ ਨੂੰ ਗੰਭੀਰਤਾ ਨਾਲ ਲੈਂਦਿਆ ਉੱਘੇ ਖੇਡ ਬੁਲਾਰੇ ਸਤਪਾਲ ਖਡਿਆਲ ਜੋ ਹਰ ਸਮੇਂ ਪੀੜਤ ਖਿਡਾਰੀਆ ਨਾਲ ਖੜਦੇ ਹਨ। ਉਹਨਾਂ ਸਮੁੱਚੇ ਕਬੱਡੀ ਜਗਤ ਤੇ ਸਮਾਜ ਸੇਵੀ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਲਾਲੀ ਢੰਡੋਲੀ ਖੁਰਦ ਦੀ ਜਾਨ ਬਚਾਉਣ ਲਈ ਆਪਣਾ ਯੋਗਦਾਨ ਪਾਉਣ। ਉਹਨਾਂ ਗਿਲਾ ਜਾਹਿਰ ਕੀਤਾ ਕਿ ਕਬੱਡੀ ਦੇ ਨਾਂ ਤੇ ਰਾਜਨੀਤੀ ਕਰਨ ਵਾਲੇ ਲੋਕ ਮੁਸੀਬਤ ਸਮੇਂ ਖਿਡਾਰੀਆ ਦੀ ਸਾਰ ਕਿਉਂ ਨਹੀਂ ਲੈਂਦੇ। ਉਹਨਾਂ ਆਸ ਪ੍ਰਗਟਾਈ ਕਿ ਜਲਦੀ ਹੀ ਕਬੱਡੀ ਪ੍ਰਮੋਟਰ ਇਸ ਖਿਡਾਰੀ ਦੀ ਮਦਦ ਲਈ ਅੱਗੇ ਆਉਣਗੇ। ।