ਕਰੋਨਾ ਵਾਇਰਸ ਦੇ ਚੱਲਦਿਆਂ ਅਧਿਆਪਕਾਂ ਨੇ ਸੋਸ਼ਲ ਮੀਡੀਆ ਤੇ ਜੋੜੇ ਪੜ੍ਹਾਈ ਨਾਲ ਬੱਚੇ

0
49

ਬੁਢਲਾਡਾ 29ਅਪ੍ਰੈਲ (ਸਾਰਾ ਯਹਾ, ਅਮਨ ਮਹਿਤਾ) ਪਿਛਲੇ ਲੰਮੇ ਸਮੇਂ ਤੋਂ ਇਮਤਿਹਾਨਾਂ ਦੇ ਦਿਨਾਂ ਵਿੱਚ ਹੀ ਮਹਾਂਮਾਰੀ ਕਰੋਨਾ ਵਾਇਰਸ ਦੇ ਉਹ ਫੈਲਣ
ਦੇ ਕਾਰਨ ਜਿੱਥੇ ਬੱਚਿਆਂ ਦੀ ਇਮਤਿਹਾਨ ਵੀ ਅੱਧ ਪਚੱਧੇ ਵਿੱਚ ਰਹਿ ਗਏ ਸਨ ਦਾਖਲੇ, ਨਵਾਂ- ਸੈਸ਼ਨ ,ਕਿਤਾਬਾਂ- ਕਾਪੀਆਂ,
ਵਰਦੀਆਂ ਦਾ ਕੰਮ ਜਿੱਥੇ ਪਸੜ ਗਿਆ ਸੀ ਉੱਥੇ ਅਧਿਆਪਕਾਂ ਨੇ ਪਹਿਲਕਦਮੀ ਕਰਦਿਆਂ ਬੱਚਿਆਂ ਨੂੰ ਪੜ੍ਹਾਈ ਨਾਲ ਜੋੜਨ
ਵਿੱਚ ਖੂਬ ਉਪਰਾਲੇ ਕੀਤੇ ਐਲੀਮੈਂਟਰੀ ਟੀਚਰ ਯੂਨੀਅਨ ਪੰਜਾਬ ਦੇ ਸੂਬਾ ਕਨਵੀਨਰ ਅਤੇ ਸੈਂਟਰ ਇੰਚਾਰਜ ਗੁੜੱਦੀ ਦੇ
ਇੰਚਾਰਜ ਅਮਨਦੀਪ ਸ਼ਰਮਾ ਨੇ ਕਿਹਾ ਕਿ ਬੱਚਿਆਂ ਨੂੰ ਪੜ੍ਹਾਈ ਨਾਲ ਜੋੜਨ ਸਬੰਧੀ ਸਕੂਲਾਂ ਵਿੱਚ ਗਰੁੱਪ ਬਣਾਏ ਗਏ ਹਨ
ਅਤੇ ਅਧਿਆਪਕ ਬੜੀ ਮਿਹਨਤ ਨਾਲ ਬੱਚਿਆਂ ਨੂੰ ਪੜ੍ਹਾਈ ਕਰਵਾ ਰਹੇ ਹਨ ਇਸ ਸਬੰਧੀ ਕੀ ਕਹਿੰਦੇ ਹਨ ਅਧਿਆਪਕ


ਇਸ ਸਬੰਧੀ ਹੈਡ ਟੀਚਰ ਸਰਕਾਰੀ ਪ੍ਰਾਇਮਰੀ ਸਕੂਲ ਭਾਦੜਾ ਦੇ ਮੈਡਮ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਕੂਲ
ਦੇ ਸਮੂਹ ਅਧਿਆਪਕਾਂ ਵੱਲੋਂ ਕਲਾਸਾਂ ਅਨੁਸਾਰ ਗਰੁੱਪ ਬਣਾ ਲਏ ਗਏ ਹਨ ਅਤੇ ਰੋਜ਼ਾਨਾ ਲਿਖਤੀ ਅਤੇ ਆਡੀਓ ਕਲਿੱਪਾ
ਰਾਹੀਂ ਕੰਮ ਦਿੱਤਾ ਜਾ ਰਿਹਾ ਹੈ ਸਰਕਾਰੀ ਪ੍ਰਾਇਮਰੀ ਸਕੂਲ ਕਣਕਵਾਲ ਚਹਿਲਾਂ ਵਿਖੇ ਬਤੌਰ ਈ ਜੀ ਐਸ ਅਧਿਆਪਕ ਕੰਮ
ਕਰ ਰਹੇ ਮੇਜਰ ਸਿੰਘ ਨੇ ਕਿਹਾ ਕਿ ਬੱਚਿਆਂ ਦੇ ਦਾਖ਼ਲੇ ਪ੍ਰਤੀ ਲੋਕਾਂ ਵਿੱਚ ਭਰਪੂਰ ਉਤਸ਼ਾਹ ਹੈ ਲੋਕ ਸਰਕਾਰੀ ਸਕੂਲਾਂ ਵੱਲ
ਦੁਬਾਰਾ ਪਰਤਣ ਲੱਗ ਪਏ ਹਨ ਉਨ੍ਹਾਂ ਕਿਹਾ ਕਿ ਸਾਡੇ ਸਕੂਲ ਵਿੱਚ ਬੱਚਿਆਂ ਦੀ ਗਿਣਤੀ ਪਹਿਲਾਂ ਨਾਲੋਂ ਵਧੀ ਹੈ ਅਤੇ
ਦਾਖ਼ਲੇ ਲਗਾਤਾਰ ਹੋ ਰਹੇ ਹਨ ਸਰਕਾਰੀ ਪ੍ਰਾਇਮਰੀ ਸਕੂਲ ਗੁੜੱਦੀ ਦੇ ਮੈਡਮ ਮਨਜੀਤ ਕੌਰ ਨਾਲ ਗੱਲਬਾਤ ਕੀਤੀ ਤਾਂ
ਉਨ੍ਹਾਂ ਕਿਹਾ ਕਿ ਮੇਰੇ ਵੱਲੋਂ ਕਲਾਸ ਦਾ ਗਰੁੱਪ ਬਣਾਇਆ ਗਿਆ ਹੈ ਜਿਸ ਦੇ ਵਿੱਚ ਰੋਜ਼ਾਨਾ ਆਡੀਓ ਕਲਿੱਪਾਂ ਅਤੇ ਵੀਡੀਓ
ਕਲਿੱਪ ਜ਼ਰੀਏ ਬੱਚਿਆਂ ਨੂੰ ਪੜ੍ਹਾਈ ਨਾਲ ਜੋੜਿਆ ਗਿਆ ਹੈ
ਇਸ ਸਬੰਧੀ ਹੀਰੋਂ ਖੁਰਦ ਦੇ ਅਧਿਆਪਕ ਗੁਰਮੇਲ ਸਿੰਘ ਨੇ ਕਿਹਾ ਕਿ ਬੱਚਿਆਂ ਨੂੰ ਗਰੁੱਪ ਬਣਾ ਕੇ ਲਿਖਤੀ ਕੰਮ ਭੇਜਿਆ
ਜਾ ਰਿਹਾ ਹੈ ਅਤੇ ਦੋ ਮਹੀਨਿਆਂ ਦਾ ਸਿਲੇਵਸ ਬੱਚਿਆਂ ਦਾ ਪੂਰਾ ਕਰਵਾ ਦਿੱਤਾ ਗਿਆ ਹੈ

NO COMMENTS