*ਕਰੋਨਾ ਮਹਾਮਾਰੀ ਦੇ ਚਲਦਿਆ ਬੁਢਲਾਡਾ ਵਿਖੇ ਹਵਨ ਸਮੱਗਰੀ ਰਾਹੀ ਵਾਤਾਵਰਨ ਨੂੰ ਸ਼ੁੱਧ ਕੀਤਾ*

0
119

ਬੁਢਲਾਡਾ 16 ਮਈ (ਸਾਰਾ ਯਹਾਂ/ਅਮਨ ਮਹਿਤਾ): ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਜਿੱਥੇ ਪ੍ਰਸ਼ਾਸਨ ਤੇ ਸਰਕਾਰ ਵੱਲੋਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਉਥੇ ਸਮਾਜ ਸੇਵੀ ਸੰਸਥਾਵਾਂ  ਵੱਲੋਂ ਵੀ ਆਪਣਾ ਯੋਗਦਾਨ ਦਿੱਤਾ ਜਾ ਰਿਹਾ ਹੈ । ਜਿੱਥੇ ਕੁਝ ਸਮਾਜ ਸੇਵੀ ਸੰਸਥਾਵਾਂ ਵੱਲੋਂ ਸੈਨੇਟਾਏਜਸ਼ਨ ਦਾ ਕੰਮ ਕੀਤਾ ਜਾ ਰਿਹਾ ਹੈ ਉੱਥੇ ਕੁਝ ਵੱਲੋਂ ਮਰੀਜ਼ਾਂ ਨੂੰ ਆਕਸੀਜਨ ਅਤੇ ਹੋਰ ਸਹੂਲਤਾਵਾ ਦਿੱਤੀਆਂ ਜਾ ਰਹੀਆਂ ਹਨ। ਇਸੇ ਤਹਿਤ ਰਾਸ਼ਟਰੀਯ ਸਵਅਮਸੇਵਕ  ਸੰਘ(ਆਰ ਅੈਸ ਅੈਸ) ਵੱਲੋਂ ਹਵਨ ਸਮੱਗਰੀ ਰਾਹੀਂ ਵਾਤਾਵਰਨ ਨੂੰ ਸ਼ੁੱਧ ਕਰਨ ਅਤੇ ਅਾਕਸੀਜਨ ਬਣਾਉਂ ਦਾ ਇੱਕ ਉਪਰਾਲਾ ਕੀਤਾ ਗਿਆ। ਜਿਸ ਤਹਿਤ ਸ਼ਹਿਰ ਦੀਆ ਦੋ ਬਸਤੀਆਂ ਵਿੱਚ ਕੀਤਾ ਗਿਆ। ਇਸ ਮੋਕੇ ਰਾਜ ਕੁਮਾਰ, ਕ੍ਰਿਸ਼ਨ ਕੁਮਾਰ, ਅੈਡਵੋਕੇਟ ਜਤਿਦਰ ਗੋਇਲ, ਸਤੀਸ ਕੁਮਾਰ, ਮਾਸਟਰ ਰਾਜ ਕੁਮਾਰ, ਹੇਮ ਰਾਜ, ਰਘੂਨਾਥ, ਨੀਲ ਕਮਲ, ਪ੍ਰਦੀਪ ਕੁਮਾਰ ਮੋਹੀਤ ਕੁਮਾਰ ਆਦਿ ਹਾਜਰ ਸਨ।

NO COMMENTS