ਕਰੋਨਾ ਮਹਾਮਾਰੀ ਕਰਕੇ ਬੰਦ ਪਏ ਐਜ਼ੂਕੇਸ਼ਨਲ ਇੰਸਚੀਟਿਊਟ ਅਤੇ ਸ਼ੈਟਰ ਖੋਲੇ ਜਾਣ

0
49

ਬੁਢਲਾਡਾ 1, ਜੂਨ( (ਸਾਰਾ ਯਹਾ / ਅਮਨ ਮਹਿਤਾ): ਕਰੋਨਾ ਮਹਾਮਾਰੀ ਦੇ ਚਲਦਿਆਂ ਸਰਕਾਰ ਵੱਲੋਂ ਲਗਾਏ ਕਰਫਿਊ ਅਤੇ ਲਾਕਡਾਊਨ ਤੋਂ ਬਾਅਦ ਹੁਣ ਅਨਲਾਕ ਵਿੱਚ ਅਜੇ ਤੱਕ ਪੂਰੇ ਸੂਬੇ ਭਰ ਵਿੱਚ ਐਜੂਕੇਸ਼ਨਲ ਇੰਸਟੀਚਿਊਟ ਅਤੇ ਸੈਟਰ ਖੋਲਣ ਸੰਬੰਧੀ ਕੋਈ ਆਦੇਸ਼ ਨਾ ਦੇਣ ਤੋਂ ਬਾਅਦ ਇਨ੍ਹਾਂ ਨਾਲ ਸੰਬੰਧਤ ਲੋਕਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ. ਇਸ ਸੰਬੰਧੀ ਅੱਜ ਕੰਪਿਊਟਰ, ਕੋਚਿੰਗ, ਆਈਲੈਟਸ ਆਦਿ ਸਾਰੇ ਐਜ਼ੂਕੇਸ਼ਨਲ ਇੰਸਚੀਟਿਊਟ ਅਤੇ ਸੈਟਰਾਂ ਦੇ ਮਾਲਕਾਂ ਦੀ ਇੱਕ ਮੀਟਿੰਗ ਕੀਤੀ ਗਈ ਜਿੱਥੇ ਇਸ ਸਮੇਂ ਦੌਰਾਨ ਆ ਰਹੀਆਂ ਮੁਸ਼ਕਲਾਂ ਅਤੇ ਇਨ੍ਹਾਂ ਨੂੰ ਚਲਾਉਣ ਲਈ ਸਰਕਾਰ ਨੂੰ ਮੰਗ ਪੱਤਰ ਦੇਣ ਦੀ ਚਰਚਾ ਕੀਤੀ ਗਈ. ਇਸ ਮੌਕੇ ਸਮੂਹ ਇੰਸਚੀਟਿਊਟ ਮਾਲਕਾ ਨੇ ਕਿਹਾ ਕਿ ਇਸ ਮਹਾਮਾਰੀ ਦੇ ਚਲਦਿਆਂ ਪਿਛਲੇ ਲਗਭਗ 70 ਦਿਨਾਂ ਤੋਂ ਕਰਫਿਊ ਅਤੇ ਲਾਕਡਾਊਨ ਕਾਰਨ ਉਨ੍ਹਾਂ ਦਾ ਕੰਮ ਬੰਦ ਪਿਆ ਹੈ. ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਇਨ੍ਹਾਂ ਛੋਟੇ ਐਜੂਕੇਸ਼ਨਲ ਇੰਸਚੀਟਿਊਟਾਂ ਨੂੰ ਸਕੂਲਾਂ ਅਤੇ ਕਾਲਜਾਂ ਦੇ ਖੇਤਰ ਵਿੱਚ ਪਾਇਆ ਹੋੋਇਆ ਹੈ. ਉਨ੍ਹਾਂ ਕਿਹਾ ਕਿ ਸਕੂਲਾਂ ਦੇ ਕਾਲਜ਼ਾਂ ਦੇ ਮੁਕਾਬਲੇ ਇਨ੍ਹਾਂ ਸੰਸਥਾਵਾਂ ਵਿੱਚ ਬਹੁਤ ਘੱਟ ਗਿਣਤੀ ਵਿੱਚ ਵਿਦਿਆਰਥੀ ਪੜ੍ਹਨ ਆਉਦੇ ਹਨ ਅਤੇ ਉਹ ਵੀ ਇੱਕੋ ਸਮੇਂ ਵਿੱਚ ਨਹੀਂ ਆਉਦੇ. ਉਨ੍ਹਾਂ ਕਿਹਾ ਕਿ ਸਾਡੇ ਕੋਲ ਵਿਦਿਆਰਥੀਆਂ ਨੂੰ ਪੜਾਉਣ ਲਈ ਅਲੱਗ ਅਲੱਗ ਬੈਂਚ ਹੁੰਦੇ ਹਨ ਜਿਸ ਵਿੱਚ 10 ਤੋਂ ਲੈ ਕੇ 20 ਵਿਦਿਆਰਥੀ ਹੀ ਹੁੰਦੇ ਹਨ. ਉਨ੍ਹਾਂ ਸਰਕਾਰ ਅਤੇ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਇਨ੍ਹਾਂ ਛੋਟੇ ਵਿਦਿਅਕ ਅਦਾਰਿਆਂ ਨੂੰ ਸਕੂਲਾਂ ਅਤੇ ਕਾਲਜਾਂ ਦੇ ਖੇਤਰ ਵਿੱਚੋਂ ਬਾਹਰ ਕੱਢਿਆ ਜਾਵੇ ਅਤੇ ਜਿਸ ਤਰ੍ਹਾਂ ਸਰਕਾਰ ਨੇ ਦੂਸਰੇ ਵਪਾਰਕ ਅਦਾਰੇ ਅਤੇ ਹੋਰ ਕੰਮਕਾਜ ਸ਼ਰਤਾਂ ਦੇ ਆਧਾਰ ਤੇ ਖੋਲੇ ਹਨ ਉੁਸੇ ਤਰ੍ਹਾਂ ਇਨ੍ਹਾਂ ਵਿਦਿਅਕ ਅਦਾਰਿਆਂ ਨੂੰ ਵੀ ਸ਼ਰਤਾਂ ਦੇ ਆਧਾਰ ਤੇ ਖੋਲਿਆ ਜਾਵੇ ਤਾਂ ਜੋ ਪਿਛਲੇ ਸਮੇਂ ਦੌਰਾਨ ਬੰਦ ਹੋਣ ਕਰਕੇ ਇਨ੍ਹਾਂ ਨਾਲ ਸੰਬੰਧਤ ਲੋਕਾਂ ਨੂੰ ਮਾਨਸਿਕ ਪ੍ਰੇਸ਼ਾਨੀ ਅਤੇ ਆਰਥਿਕ ਮੰਦਹਾਲੀ ਦਾ ਸ਼ਿਕਾਰ ਨਾ ਹੋਣਾ ਪਵੇ. ਉਨ੍ਹਾਂ ਕਿਹਾ ਕਿ ਇਨ੍ਹਾਂ ਵਿਦਿਅਕ ਅਦਾਰਿਆਂ ਨੂੰ ਚਲਾਉਣ ਵਾਲੇ ਬਹੁਤ ਗਿਣਤੀ ਲੋਕ ਸਿਰਫ ਇਸੇ ਹੀ ਕੰਮ ਨਾਲ ਸੰਬੰਧਤ ਹਨ ਅਤੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ ਹਨ. ਉਨ੍ਹਾਂ ਕਿਹਾ ਕਿ ਇਨ੍ਹਾਂ ਨੂੰ ਚਲਾਉਣ ਵੇਲੇ ਸ਼ੋਸ਼ਲ ਡਿਸਟੈਸਿੰਗ ਅਤੇ ਕਰੋਨਾ ਵਾਇਰਸ ਦੇ ਕਾਰਨ ਵਰਤੇ ਜਾਣ ਵਾਲੇ ਇਤਿਆਤਾਂ ਅਤੇ ਸਰਕਾਰ ਦੀਆਂ ਹਦਾਇਤਾ ਨੂੰ ਧਿਆਨ ਵਿੱਚ ਰੱਖਿਆ ਜਾਵੇ. ਇਸ ਮੋਕੇ ਰਾਕੇਸ਼ ਜੈਨ, ਨਵੀਨ ਸਿੰਗਲਾ, ਅਮਨ ਆਹੂਜਾ, ਅਸ਼ੋਕ ਕੁਮਾਰ, ਹਿੰਮਾਸ਼ੂ, ਰੋਹੀਤ ਕੁਮਾਰ, ਰਸ਼ਪਿੰਦਰ ਸਿੰਘ, ਕੁਸ਼ਦੀਪ ਸ਼ਰਮਾ, ਜਸ ਕਾਲੜਾ,  ਗਗਨਦੀਪ ਸਿੰਘ, ਹਰਦੀਪ ਸਿੰਘ ਆਦਿ ਹਾਜ਼ਰ ਸਨ. 

NO COMMENTS