ਕਰੋਨਾ ਪ੍ਰਕੋਪ ਚ ਵੀ 24 ਘੰਟੇ ਬੱਚਿਆਂ ਨੂੰ ਸਮਰਪਿਤ ਹੈ ਚਾਈਲਡ ਲਾਈਨ -1098 ਮੁਫਤ ਕਾਲ ਸੇਵਾ

0
31

ਮਾਨਸਾ ਜੂਨ 5 (ਸਾਰਾ ਯਹਾ / ਹੀਰਾ ਸਿੰਘ ਮਿੱਤਲ) ਸਮਾਜਿਕ ਸੁਰੱਖਿਆ ਅਤੇ  ਇਸਤਰੀ ਤੇ ਬਾਲ ਵਿਕਾਸ ਵਿਭਾਗ, ਭਾਰਤ ਸਰਕਾਰ ਵੱਲੋਂ ਪ੍ਰਮਾਣਿਤ ਚਾਈਲਡ ਇੰਡੀਆ ਫਾਂਊਡੇਸ਼ਨ ਅਧੀਨ 0 ਤੋਂ 18 ਸਾਲ ਤੱਕ ਬੱਚੇ ਦੇ ਅਧਿਕਾਰਾਂ ਅਤੇ ਹਰ ਸੰਭਵ ਮਦਦ ਲਈ ਸਮਰਪਿਤ ਚਾਈਲਡ ਲਾਈਨ -1098 ਮੁਫ਼ਤ ਕਾਲ ਸੇਵਾ ਹੁਣ ਵਿਸ਼ਵ ਭਰ ਚ ਜਾਨ ਲੇਵਾ ਦਹਿਸ਼ਤ ਫੈਲਾਉਣ ਵਾਲੇ ਕੋਰੋਨਾ ਵਾਇਰਸ , ਕੋਵਿਡ-19 ਦੇ ਪ੍ਰਕੋਪ ਚ ਵੀ ਜਾਨ ਦੀ ਪਰਵਾਹ ਨਾ ਕਰਦਿਆਂ 24 ਘੰਟੇ ਕੰਮ ਕਰ ਰਹੀ ਹੈ। ਮੌਜੂਦਾ ਸਮੇਂ ਜਿੱਥੇ ਹੁਣ ਸੂਬਾ ਸਰਕਾਰਾਂ ਅਤੇ ਕੇਂਦਰ ਸਰਕਾਰ ਦੇ ਬਹੁਤ ਸਾਰੇ ਅਦਾਰੇ ਅਣਮਿਥੇ ਸਮੇਂ ਲਈ ਤਾਲਾ ਬੰਦ ਹਨ ਉਥੇ ਚਾਈਲਡ ਲਾਈਨ -1098 ਦੇ ਹੋਰ ਵੀ ਚੰਗੇ ਨਤੀਜਿਆਂ ਲਈ ਰਾਜ ਅਤੇ ਕੇਂਦਰ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਸੰਸਥਾਵਾਂ ਵੱਲੋਂ ਬੱਚਿਆਂ ਨੂੰ ਹਰ ਤਰਾਂ ਸੁਵਿਧਾਵਾਂ ਪ੍ਰਦਾਨ ਕਰਾਉਣ ਚ ਤੇਜੀ ਲਿਆਂਦੀ ਗਈ ਹੈ। ਇਹ ਜਾਣਕਾਰੀ ਬਲ਼ਦੇਵ ਕੱਕੜ ਮੇਂਬਰ ਬਾਲ ਭਲਾਈ ਕਮੇਟੀ ਮਾਨਸਾ ਵਲੋਂ ਦਿੱਤੀ ਗਈ।ਇਸ ਦੇ ਨਾਲ ਹੀ ਬਾਲ ਸੁਰਿਖਆ ਅਮਲਾ ਵੀ ਇਸ ਦੇ ਵਿਚ ਸਹਿਜੋਗ ਦੇ ਰਿਹਾ ਹੈ।ਚਾਈਲਡ ਲਾਈਨ ਮਾਨਸਾ ਦੇ ਜਿਲਾ ਇੰਚਾਰਜ ਕਮਲਦੀਪ ਸਿੰਘ ਨੇ ਅਪੀਲ ਕਰਦਿਆਂ ਹੋਇਆ ਕਿਹਾ ਕਿ ਜੇਕਰ 18 ਸਾਲ ਤੋਂ ਘੱਟ ਕਿਸੇ ਵੀ ਬੱਚੇ ਨੂੰ ਕਿਸੇ ਵੀ ਤਰਾਂ ਦੀ ਕੋਈ ਸਮੱਸਿਆ ਆਉਂਦੀ ਹੈ ਤਾਂ ਉਹ 1098 ਤੇ ਕਾਲ ਕਰਕੇ ਬੇਝਿਜਕ ਆਪਣੀ ਸਮੱਸਿਆ ਦੱਸ ਕੇ ਮੱਦਦ ਪ੍ਰਾਪਤ ਕਰ ਸਕਦਾ ਹੈ।

NO COMMENTS