*ਕਰੋਨਾ ਪਾਜਟਿਵ ਮਰੀਜ਼ ਸ਼ਰੇਆਮ ਘੁੰਮ ਰਹੇ ਨੇ ਬਜਾਰਾ ‘ਚ..!*

0
427

ਬੁਢਲਾਡਾ 10 ਮਈ  (ਸਾਰਾ ਯਹਾਂ/ਅਮਨ ਮਹਿਤਾ): ਸਥਾਨਕ ਸ਼ਹਿਰ ਅੰਦਰ ਕਰੋਨਾ ਮਰੀਜ਼ਾਂ ਦੇ ਲਗਾਤਾਰ ਵਾਧੇ ਕਾਰਨ ਜਿੱਥੇ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਉੱਥੇ ਬਹੁਗਿਣਤੀ ਕਰੋਨਾ ਪਾਜਟਿਵ ਮਰੀਜ਼ ਗਲੀਆਂ ਬਜ਼ਾਰਾਂ ਵਿੱਚ ਆਮ ਘੁੰਮਦੇ ਹੋਣ ਕਾਰਨ ਲੋਕ ਆਪਣੇ ਆਪ ਹੀ ਕਰੋਨਾ ਇਤਿਆਤ ਦੀ ਪਾਲਣਾ ਲਈ ਆਪਣੀ ਸੁਰੱਖਿਆ ਖੁਦ ਕਰਨ ਵਿੱਚ ਲੱਗੇ ਹੋਏ ਹਨ। ਇੱਕਤਰ ਕੀਤੀ ਜਾਣਕਾਰੀ ਅਨੁਸਾਰ ਸ਼ਹਿਰ ਅੰੰਦਰ ਲਗਭਗ ਸੇਕੜੈ ਕਰੋਨਾ ਪਾਜਟਿਵ ਮਰੀਜ਼ਾ ਦਾ ਅੰਕੜਾ ਪਾਰ ਹੋ ਚੁੱਕਿਆ ਹੈੈ। ਇਸ ਤੋ ਵੱਧ ਘਰਾਂ ਵਿੱਚ ਜੇਕਰ ਸਿਹਤ ਵਿਭਾਗ ਡੋਰ ਟੂ ਡੋਰ ਸਰਵੇਖਣ ਕਰੇ ਤਾਂ ਮਰੀਜ਼ਾ ਦਾ ਅੰਕੜਾ ਵੱਡੀ ਗਿਣਤੀ ਵਿੱਚ ਸਾਹਮਣੇ ਆ ਸਕਦਾ ਹੈ। ਸਿਹਤ ਵਿਭਾਗ ਵੱਲੋਂ ਕੀਤੇ ਜਾ ਰਹੇ ਟੀਕਾਕਰਨ ਨੁੰ ਭਾਵੇ ਕਾਫੀ ਉਤਸ਼ਾਹ ਮਿਲ ਰਿਹਾ ਹੈ ਉੱਥੇ ਕਰੋਨਾ ਟੈਸਟਿਗ ਵੀ ਵੱਡੀ ਪੱਧਰ ਤੇ ਕੀਤੀ ਜਾ ਰਹੀ ਹੈ। ਸ਼ਹਿਰ ਦੇ ਲੋਕਾਂ ਨੇ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਹੈ ਕਿ ਕਰੋਨਾ ਪਾਜਟਿਵ ਮਰੀਜ਼ਾ ਦੀ ਚੈਕਿੰਗ ਯਕੀਨੀ ਬਣਾਈ ਜਾਵੇ। ਸ਼ਰੇਆਮ ਘੁੰਮ ਰਹੇ ਕਰੋਨਾ ਮਰੀਜ਼ਾ ਖਿਲਾਫ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਦੀ ਜਾਵੇ। ਦੂਸਰੇ ਪਾਸੇ ਕਰੋਨਾ ਮਰੀਜ਼ਾ ਲਈ ਮਿਸ਼ਨ ਫਤਿਹ ਕਿੱਟਾ ਦੀ ਭਾਰੀ ਘਾਟ ਕਾਰਨ ਵੀ ਕਰੋਨਾ ਮਰੀਜਾਂ ਨੂੰ ਕਾਫੀ ਮੁਸ਼ਕਲਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

NO COMMENTS