ਕਰੋਨਾ ਦੇ ਵੱਧ ਰਹੇ ਕੇਸਾ ਕਾਰਨ ਬੁਢਲਾਡਾ ਸ਼ਹਿਰ ਚ ਕੀਤੀ ਪੁਲਿਸ ਨੇ ਸਖਤੀ

0
158

ਬੁਢਲਾਡਾ 19,ਮਾਰਚ (ਸਾਰਾ ਯਹਾਂ /ਅਮਨ ਮਹਿਤਾ):: ਕਰੋਨਾ ਮਹਾਮਾਰੀ ਦੇ ਵੱਧ ਰਹੇ ਮਰੀਜ਼ਾਂ ਨੂੰ ਮੱਦੇਨਜਰ ਰੱਖਦਿਆਂ ਪੰਜਾਬ ਸਰਕਾਰ ਵੱਲੋਂ ਇੱਕ ਵਾਰ ਫੇਰ ਕਰੋਨਾ ਇਤਿਆਤ ਦੀ ਪਾਲਣਾ ਕਰਦਿਆ ਵੱਡੀ ਪੱਧਰ ਤੇ ਪੁਲਿਸ ਵੱਲੋਂ ਬਿਨ੍ਹਾਂ ਮਾਸਕ ਵਾਲੇ ਲੋਕਾਂ ਦੇ ਚਲਾਨ ਕੱਟਣੇ ਸ਼ੁਰੂ ਕਰ ਦਿੱਤੇ ਗਏ ਹਨ। ਡੀ ਐਸ ਪੀ ਪ੍ਰਭਜੋਤ ਕੋਲ ਬੇਲਾ ਦੀ ਪੁਲਿਸ ਪਾਰਟੀ ਵੱਲੋਂ ਭੀੜ ਭੜੱਕੇ ਵਾਲੇ ਬਜਾਰਾਂ ਵਿੱਚ ਭਾਰੀ ਪੁਲਿਸ ਫੋਰਸ ਸਮੇਤ ਪਹੁੰਚ ਕੇ ਜਿੱਥੇ ਲੋਕਾਂ ਨੂੰ ਕਰੋਨਾ ਇਤਿਆਤ ਦੀ ਪਾਲਣਾ ਕਰਨ ਲਈ ਪੇ੍ਰਰਿਤ ਕੀਤਾ ਉੱਥੇ ਪੁਲਿਸ ਵੱਲੋਂ ਲੋਕਾਂ ਨੂੰ ਮਾਸਕ ਵੀ ਵੰਡੇ ਗਏ। ਸ਼ਹਿਰ ਅੰਦਰ ਕੁਝ ਦੁਕਾਨਾਂ ਅੰਦਰ ਕਰੋਨਾ ਇਤਿਆਤ ਦੀਆਂ ਉਡਾਇਆ ਜਾ ਰਹੀਆਂ ਧੱਜੀਆਂ ਦੇ ਮੱਦੇਨਜਰ ਦੁਕਾਨਦਾਰਾਂ ਦੇ ਚਲਾਨ ਵੀ ਕੱਟੇ ਗਏ। ਉਨ੍ਹਾਂ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਦੁਕਾਨਾਂ ਅੰਦਰ ਦਾਖਿਲ ਹੋਣ ਵਾਲੇ ਗਾਹਕਾਂ ਲਈ ਮਾਸਕ,

ਡਿਸਟੈਸ, ਸੈਨੇਟਾਇਜ਼ਰ ਆਦਿ ਇਤਿਆਤ ਦੀ ਪਾਲਣਾ ਜ਼ਰੂਰੀ ਹੋਵੇਗੀ। ਇਸ ਮੋਕੇ ਤੇ ਡੀ ਐਸ ਪੀ ਨੇ ਬਿਨ੍ਹਾਂ ਮਾਸਕ ਵਾਲੇ ਤਿੰਨ ਦਰਜਨ ਦੇ ਕਰੀਬ ਔਰਤਾਂ ਅਤੇ ਮਰਦਾਂ ਨੂੰ ਇੱਕ ਲਾਇਨ ਚ ਖੜੇ ਕਰਕੇ ਡਿਸਟੈਸ ਦੀ ਪਾਲਣਾ ਕਰਦਿਆਂ ਸ਼ਹਿਰ ਦੇ ਫੁਹਾਰਾ ਚੋਕ ਵਿੱਚ ਪੈਦਲ ਮਾਰਚ ਕਰਵਾ ਕੇ ਲੋਕਾਂ ਨੂੰ ਜਾਗਰੂਕ ਕੀਤਾ। ਇਸ ਮੌਕੇ ਤੇ ਐਸ ਐਚ ਓ ਸਿਟੀ ਸੁਰਜਨ ਸਿੰਘ ਨੇ ਕਿਹਾ ਕਿ ਕਰੋਨਾ ਤੋਂ ਇਲਾਵਾ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਬਖਸਿਆ ਨਹੀਂ ਜਾਵੇਗਾ।

NO COMMENTS