*ਕਰੋਨਾ ਤੋਂ ਬਚਾਅ ਲਈ ਪਰਿਆਸ ਕਲੱਬ ਸਰਦੂਲਗੜ੍ਹ ਵੱਲੋਂ ਸਿਹਤ ਵਿਭਾਗ ਦੇ ਸਹਿਯੋਗ ਨਾਲ ਕੋਰੋਨਾ ਵੈਕਸੀਨ ਕੈਂਪ ਲਗਾਇਆ ਗਿਆ*

0
41

ਝੁਨੀਰ 27 ਜੂਨ(ਸਾਰਾ ਯਹਾਂ/ ਬਲਜੀਤ ਪਾਲ) : ਕੋਰੋਨਾ ਤੋਂ ਬਚਾਅ ਲਈ ਵੈਕਸੀਨ ਕੈਂਪ ਸਿਹਤ ਵਿਭਾਗ ਵੱਲੋਂ ਪਰਿਆਸ ਕਲੱਬ ਕਲੱਬ ਦੇ ਸਹਿਯੋਗ ਨਾਲ ਝੁਨੀਰ ਵਿਖੇ ਲਗਾਇਆ ਗਿਆ ਜਿਸ ਵਿੱਚ 18 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਨੂੰ ਵੈਕਸੀਨ ਲਗਾਈ ਗਈ ਇਸ ਕੈਂਪ ਦਾ ਉਦਘਾਟਨ ਮੀਡੀਆ ਕਲੱਬ ਝੁਨੀਰ ਦੇ ਪ੍ਰਧਾਨ ਲਛਮਣ ਸਿੰਘ ਸਿੱਧੂ ਵੱਲੋਂ ਕੀਤਾ ਗਿਆ ! ਉਨ੍ਹਾਂ ਪਰਿਆਸ ਕਲੱਬ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦੇ ਹੋਏ ਲੋਕਾਂ ਨੂੰ ਕੋਰੋਨਾ ਤੋਂ ਬਚਾਅ ਲਈ ਅਫਵਾਹਾਂ ਤੋਂ ਸੁਚੇਤ ਰਹਿੰਦੇ ਹੋਏ ਟੀਕਾਕਰਨ ਕਰਵਾਉਣ ਅਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ।ਇਸ ਮੌਕੇ ਜਾਣਕਾਰੀ ਦਿੰਦਿਆਂ ਪਰਿਆਸ ਕਲੱਬ ਦੇ ਪ੍ਰਧਾਨ ਪ੍ਰੇਮ ਗਰਗ ਅਤੇ ਕਾਕਾ ਉੱਪਲ ਨੇ ਵੀ ਲੋਕਾ ਨੂੰ ਵੱਧ ਤੋਂ ਵੱਧ ਵੈਕਸੀਨ ਲਵਾਉਣ ਲਈ ਅਪੀਲ ਕੀਤੀ ਅਤੇ ਉਨ੍ਹਾਂ ਦੱਸਿਆ ਕਿ ਪਰਿਆਸ ਕਲੱਬ ਸਰਦੂਲਗੜ੍ਹ ਵੱਲੋਂ ਵੈਕਸੀਨ ਲਗਵਾਉਣ ਵਾਲਿਆਂ ਲਈ ਇਕ ਕੂਪਨ ਸਿਸਟਮ ਚਾਲੂ ਕੀਤਾ ਗਿਆ ਹੈ ਜਿਸ ਵਿੱਚ ਇੱਕੀ ਹਜ਼ਾਰ ਰੁਪਏ ਦਾ ਇਨਾਮ ਰੱਖਿਆ ਗਿਆ ਅਤੇ ਤਿੰਨ ਰੇਂਜਰ ਸਾਈਕਲ ਵੀ ਇਨਾਮ ਵਜੋਂ ਰੱਖੇ ਗਏ ਹਨ ਜਿਸ ਦਾ

ਡਰਾਅ ਇੱਕ ਜਨਵਰੀ ਨੂੰ ਕੱਢਿਆ ਜਾਵੇਗਾ ਜੋ ਵੀ ਪਰਿਆਸ ਕਲੱਬ ਝੁਨੀਰ ਦੇ ਦਫ਼ਤਰ ਵਿਖੇ 9 ਵਜੇ ਤੋ ਲੈ ਕੇ 2 ਵਜੇ ਤੱਕ ਆ ਕੇ ਵੈਕਸੀਨ ਲਵੇਗਾ ਉਸ ਨੂੰ ਇੱਕ ਕੂਪਨ ਵੀ ਦਿੱਤਾ ਜਾਵੇਗਾ ਕਰੋਨਾ ਵੈਕਸੀਨ ਕੈਂਪ ਪਰਿਆਸ ਕਲੱਬ ਝੁਨੀਰ ਦੇ ਦਫਤਰ ਵਿਖੇ ਹਰ ਰੋਜ਼ ਨੌੰ ਤੋਂ ਦੋ ਵਜੇ ਤੱਕ ਲਗਾਇਆ ਜਾਵੇਗਾ ।ਇਸ ਮੌਕੇ ਪਰਿਆਸ ਕਲੱਬ ਦੇ ਮੈਬਰ ਐਡਵੋਕੇਟ ਬਲਜੀਤ ਸਿੰਘ ਸੰਧੂ ,ਸੰਜੀਵ ਕੁਮਾਰ ਸਿੰਗਲਾ ਝੁਨੀਰ, ਅੰਗਰੇਜ਼ ਚੰਦ ਝੁਨੀਰ ,ਪੱਤਰਕਾਰ ਮਿੱਠੂ ਸਿੰਘ ਘੁਰਕਣੀ ,ਲੱਖਾ ਸਿੰਘ ਕੁਸਲਾ ਦੀਦਾਰ ਸਿੰਘ ਪੰਚ ਦਸੌਂਧੀਆ ,ਪੱਤਰਕਾਰ ਅਵਤਾਰ ਸਿੰਘ ਜਟਾਣਾ ਆਦਿ ਹਾਜਰ ਸਨ।

NO COMMENTS