*ਕਰੋਨਾ ਟੀਕਾਕਰਨ ਮੁਹਿੰਮ ਹੇਠ ਸ਼੍ਰੀ ਪੰਚਮੁਖੀ ਬਾਲਾ ਜੀ ਸੇਵਾ ਸੰਮਤੀ ਮਾਨਸਾ ਵੱਲੋਂ ਕਰੋਨਾ ਵੈਕਸੀਨ ਦਾ 39ਵਾ ਕੈਂਪ ਮਾਨਸਾ ਵਿੱਖੇ ਲਗਾਇਆ ਗਿਆ*

0
27

ਮਾਨਸਾ 28 ਜੁਲਾਈ (ਸਾਰਾ ਯਹਾਂ/ਜਗਦੀਸ਼ ਬਾਂਸਲ)-ਕਰੋਨਾ ਟੀਕਾਕਰਨ ਮੁਹਿੰਮ ਹੇਠ ਸ਼੍ਰੀ ਪੰਚਮੁਖੀ ਬਾਲਾ ਜੀ ਸੇਵਾ ਸੰਮਤੀ ਮਾਨਸਾ ਵੱਲੋਂ ਕਰੋਨਾ ਵੈਕਸੀਨ ਦਾ39ਵਾ ਕੈਂਪ ਰਾਘਵ ਸਿੰਗਲਾ ਦੀ ਅਗੁਵਾਈ ਵਿੱਚ ਭਗਤ ਨਾਮਦੇਵ ਧਰਮਸ਼ਾਲਾ ਲੱਲੂਆਣਾ ਰੋਡ ਮਾਨਸਾ ਵਿੱਖੇ ਲਗਾਇਆ ਗਿਆ ਇਸ ਕੈਂਪ ਦਾ ਉਦਘਾਟਨ  ਪ੍ਰੇਮ ਮਿੱਤਲ ਚੇਅਰਮੈਨ ਜ਼ਿਲਾ ਯੋਜਨਾ ਬੋਰਡ ਮਾਨਸਾ ਅਤੇ ਆਈ,ਐੱਮ,ਏ ਦੇ ਪ੍ਰਧਾਨ ਡਾਕਟਰ ਜਨਕ ਰਾਜ ਸਿੰਗਲਾ ਮਾਨਸਾ ਨੇ ਕੀਤਾ ਤੇ ਸੰਮਤੀ ਦੇ ਕੰਮਾਂ ਦੀ ਸ਼ਲਾਂਘਾ ਕੀਤੀ ਤੇ ਕਿਹਾ ਕੀ ਲੋਕ ਟੀਕਾਕਰਨ ਕਰਵਾਉਣ ਲਈ ਅੱਗੇ ਆਉਣ ਤਾਂ ਹੀ ਆਪਾਂ ਕਰੋਨਾ ਦੀ ਭਿਆਨਕ ਬਿਮਾਰੀ ਦੀ ਚੈਨ ਤੋੜ ਸਕਦੇ ਹਾਂ।ਡਾਕਟਰ ਵਰੁਣ ਮਿੱਤਲ ਅਤੇ ਸਮਾਜ ਸੇਵੀ ਬਲਜੀਤ ਕੜਵਲ ਇਸ ਕੈਂਪ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਤੇ ਕਰੋਨਾ ਬਿਮਾਰੀ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ।।ਸੰਮਤੀ ਦੇ ਪ੍ਰਧਾਨ ਸੁਰੇਸ਼ ਕਰੋੜੀ ਨੇ  ਲੋਕਾਂ ਨੂੰ ਅਪੀਲ ਕੀਤੀ ਕੀ ਵੱਧ ਤੋਂ ਵੱਧ ਵੇਕਸੀਨੇਸ਼ਨ ਕਰਵਾ ਕੇ ਆਪਣਾ ਫ਼ਰਜ਼ ਨਿਭਾਉਣ।ਸੰਮਤੀ ਦੇ ਲੱਕੀ ਬਾਂਸਲ ਨੇ ਕਿਹਾ ਕਿ ਕਰੋਨਾ ਦੀ ਰਫ਼ਤਾਰ ਘੱਟ ਜ਼ਰੂਰ ਹੋਈ ਪਰ ਕਰੋਨਾ ਅਜੇ ਖ਼ਤਮ ਨੀ ਹੋਇਆ ਇਸ ਲਈ ਸੰਮਤੀ ਦਾ ਹਰ ਮੈਂਬਰ ਮਹਾਮਾਰੀ ਦੌਰਾਨ ਸੇਵਾ ਵਿੱਚ ਰੁਝਿਆ ਹੋਇਆ ਹੈ।ਦਰਸ਼ਨ ਨੀਟਾ ਨੇ ਦੱਸਿਆ ਕਿ ਸੰਸਥਾ ਵੱਲੋਂ ਲਗਾਏ ਗਏ ਵੱਖ ਵੱਖ ਕੈਂਪਾਂ ਵਿੱਚ ਸਿਵਿਲ ਸਰਜਨ ਮਾਨਸਾ ਦੀ ਟੀਮ ਵੱਲੋਂ 400ਲੋਕਾਂ ਦੀ ਵੇਕਸੀਨੇਸ਼ਨ ਕੀਤੀ ਗਈ।ਅਤੇ ਲੋਕਾਂ ਵਿੱਚ ਵੇਕਸੀਨੇਸ਼ਨ ਨੂੰ ਲੈ ਕੇ ਭਾਰੀ ਉਤਸ਼ਾਹ ਸੀ ।ਇਸ ਕੈਂਪ ਵਿੱਚ ਰਮੇਸ਼ ਕੁਮਾਰ,ਰਾਮ ਕੁਮਾਰ ਗਰਗ, ਸੁਦਾਮਾ ਗਰਗ,ਨੀਰਜ ਕੁਮਾਰ,ਮਨਦੀਪ ਕੁਮਾਰ, ਅਰਜੁਨ ਸਿੰਘ,ਅਜੈ ਕੁਮਾਰ,ਆਦਿ ਹਾਜਰ ਸਨ।

NO COMMENTS