ਬੁਢਲਾਡਾ 30, ਅਪ੍ਰੈਲ(ਅਮਨ ਮਹਿਤਾ, ਅਮਿਤ ਜਿੰਦਲ): ਕਰੋਨਾ ਵਾਇਰਸ ਦੇ ਖਿਲਾਫ ਮੁਹਰਲੀ ਕਤਾਰ ਵਿੱਚ ਜੰਗ ਲੜ੍ਹ ਰਹੇ ਪੁਲਿਸ ਮੁਲਾਜਮਾਂ ਦੀ ਹੋਸਲਾ ਅਫਜਾਈ ਲਈ ਬ੍ਰਹਮਾਕੁਮਾਰੀ ਇਸ਼ਵਰੀਆਂ ਵਿਸ਼ਵਵਿਦਿਆਲੀਆਂ ਵੱਲੋਂ ਫਰੂਟ ਵੰਡ ਕੇ ਹੋਸਲਾ ਅਫਜਾਈ ਕੀਤੀ ਗਈ. ਜਿਸ ਦੀ ਸ਼ੁਰੂਆਤ ਸੈਟਰ ਦੀ ਇੰਚਾਰਜ ਭੈਣ ਰਾਜਿੰਦਰ ਦੀਦੀ ਵੱਲੋਂ ਥਾਣਾ ਸਿਟੀ ਦੇ ਐਸ ਐਚ ਓ ਗੁਰਦੀਪ ਸਿੰਘ ਨੂੰ ਫਲਾਂ ਦੀ ਟੋਕਰੀ ਭੇਂਟ ਕੀਤੀ ਗਈ ਉੱਥੇ ਵੱਖ ਵੱਖ ਨਾਕਿਆਂ ਤੇ ਤਾਇਨਾਤ ਪੁਲਿਸ ਕਰਮਚਾਰੀਆਂ ਨੂੰ ਫਰੂਟ ਵੰਡੇ ਗਏ. ਇਸ ਮੋਕੇ ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਪ੍ਰਮ ਪਿਤਾ ਪ੍ਰਮਾਤਮਾ ਕਰੋਨਾ ਜੰਗ ਦੇ ਯੋਧਿਆ ਨੂੰ ਲੜਾਈ ਲੜਨ ਲਈ ਸ਼ਕਤੀ ਪ੍ਰਦਾਨ ਕਰੇਗਾ. ਉਨ੍ਹਾਂ ਕਿਹਾ ਕਿ ਪ੍ਰਮ ਪਿਤਾ ਪ੍ਰਮਾਤਮਾ ਦਾ ਸਾਨੂੰ ਸਵੇਰੇ ਉੱਠ ਕੇ ਸ਼ੁਕਰੀਆਂ ਅਦਾ ਕਰਨਾ ਚਾਹੀਦਾ ਹੈ. ਉਨ੍ਹਾਂ ਕਿਹਾ ਕਿ ਸਵੇਰ ਵੇਲੇ ਇੱਕ ਘੰਟਾ ਸਾਡੇ ਲਈ ਬਹੁਤ ਮਹੱਤਵਪੂਰਨ ਹੁੰਦਾ ਹੈ ਜ਼ੋ ਆਤਮਾ ਸੁਣਦੀ ਪੜਦੀ ਅਤੇ ਦੇਖਦੀ ਹੈ ਉਸਦਾ ਸਾਡੇ ਸਰੀਰ ਦੇ ਬਹੁਤ ਪ੍ਰਭਾਵ ਪੈਦਾ ਹੈ. ਉਨ੍ਹਾਂ ਕਿਹਾ ਕਿ ਇਸ ਲਈ ਅਸੀਂ ਹਮੇਸ਼ਾ ਸਵੇਰ ਸਮੇਂ ਪ੍ਰਮ ਪਿਤਾ ਪ੍ਰਮਾਤਮਾ ਨੂੰ ਯਾਦ ਕਰਕੇ ਇੱਕ ਚੰਗੀ ਸ਼ਕਤੀ ਪ੍ਰਾਪਤ ਕਰੀਏ. ਇਸ ਮੋਕੇ ਤੇ ਉਨ੍ਹਾਂ ਨੇ ਸਮੱੁਚੀ ਪੁਲਿਸ ਲਈ ਪ੍ਰਮ ਪਿਤਾ ਪ੍ਰਮਾਤਮਾ ਅੱਗੇ ਕਾਮਨਾ ਕੀਤੀ ਅਤੇ ਬ੍ਰਹਮ ਗਿਆਨ ਸੰਬੰਧੀ ਲਿਟਰੇਚਰ ਵੀ ਵੰਡਿਆਂ ਗਿਆ. ਇਸ ਮੋਕੇ ਤੇ ਉਨ੍ਹਾਂ ਦੇ ਨਾਲ ਐਡਵੋਕੇਟ ਮਦਨ ਲਾਲ, ਸ਼ਤੀਸ਼ ਗੋਇਲ, ਜੈ ਭਗਵਾਨ ਸੈਣੀ ਆਦਿ ਹਾਜ਼ਰ ਸਨ.