ਬੁਢਲਾਡਾ 11 ਜੂਨ (ਸਾਰਾ ਯਹਾਂ/ਅਮਨ ਮੇਹਤਾ): ਕਰੋਨਾ ਮਹਾਮਾਰੀ ਦੇ ਚਲਦਿਆਂ ਪਿਛਲੇ ਲੰਮੇ ਸਮੇ ਤੋਂ ਬੰਦ ਪਏ ਐਜੂਕੇਸ਼ਨ ਸੈਟਰਾਂ ਜਿਵੇਂ ਕੰਪਿਊਟਰ, ਆਈਲੈਟਸ ਆਦਿ ਨੂੰ ਖੋਲਣ ਲਈ ਸਥਾਨਕ ਬੁਢਲਾਡਾ ਇੰਸਟੀਚਿਊਟ ਐਸ਼ੋਸ਼ੀਏਸ਼ਨ ਵੱਲੋਂ ਡਿਪਟੀ ਕਮਿਸ਼ਨਰ ਮਾਨਸਾ ਮਹਿੰਦਰਪਾਲ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਮੋਕੇ ਸੋ੍ਰਮਣੀ ਅਕਾਲੀ ਦਲ ਬਾਦਲ ਦੇ ਮਾਨਸਾ ਦੇ ਜਿਲ੍ਹਾ ਯੂਥ ਸ਼ਹਿਰੀ ਪ੍ਰਧਾਨ ਗੁਰਪ੍ਰੀਤ ਸਿੰਘ ਚਹਿਲ ਵੱਲੋਂ ਵੀ ਡਿਪਟੀ ਕਮਿਸ਼ਨਰ ਨੂੰ ਨਾਲ ਜਾ ਕੇ ਸੈਟਰਾਂ ਨੂੰ ਖੋਲਣ ਦੀ ਮੰਗ ਕੀਤੀ ਗਈ। ਇਸ ਮੋਕੇ ਜਾਣਕਾਰੀ ਦਿੰਦਿਆ ਸੈਟਰ ਮਾਲਕਾ ਨੇ ਦੱਸਿਆ ਕਿ ਕਰੋਨਾ ਮਹਾਮਾਰੀ ਕਰਕੇ ਪਿਛਲੇ ਲੰਮੇ ਸਮੇਂ ਤੋਂ ਸਰਕਾਰ ਵੱਲੋਂ ਇਨ੍ਹਾਂ ਐਜ਼ੁਕੇਸ਼ਨ ਸੈਟਰਾਂ ਨੂੰ ਸਕੂਲਾਂ ਕਾਲਜਾਂ ਦੀ ਕੈਟਾਗਰੀ ਵਿੱਚ ਰੱਖ ਕੇ ਬੰਦ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸੈਟਰਾਂ ਦੇ ਬੰਦ ਰਹਿਣ ਕਰਕੇ ਬਿਲਡਿੰਗ ਦਾ ਕਿਰਾਇਆ, ਤਨਖਾਹਾਂ ਅਤੇ ਹੋਰ ਖਰਚੇ ਜਿਉ ਦੇ ਤਿਉ ਚੱਲ ਰਹੇ ਹਨ ਪਰ ਇਨਕਮ ਦਾ ਕੋਈ ਸਾਧਨ ਨਹੀਂ ਰਿਹਾ ਜਿਸ ਕਰਕੇ ਉਨ੍ਹਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਵੀ ਕਰੋਨਾ ਮਹਾਮਾਰੀ ਕਰਕੇ ਮਾਰਚ ਤੋਂ ਅਕਤੂਬਰ ਤੱਕ ਸੈਟਰ ਬੰਦ ਸਨ। ਉਨ੍ਹਾਂ ਕਿਹਾ ਕਿ ਸੂਬੇ ਅੰਦਰ ਬਾਕੀ ਦੁਕਾਨਾ ਅਤੇ ਬਜਾਰਾਂ ਸਮੇਤ ਹੋਰ ਅਦਾਰਿਆਂ ਨੂੰ ਵੀ ਖੋਲ ਦਿੱਤਾ ਗਿਆ ਹੈ ਪਰ ਸੈਟਰਾਂ ਦੇ ਕੰਮ ਅਜੇ ਵੀ ਬੰਦ ਪਏ ਹਨ। ਉਨ੍ਹਾਂ ਮੰਗ ਕੀਤੀ ਕਿ ਇਨ੍ਹਾਂ ਸੈਟਰਾਂ ਨੂੰ ਕਰੋਨਾਂ ਇਤਿਆਤਾਂ ਦੀਆਂ ਗਾਇਡਲਾਇਨਜ ਦੇ ਤੋਰ ਤੇ ਖੋਲਿਆ ਜਾਵੇ ਤਾਂ ਜ਼ੋ ਉਹ ਵੀ ਆਪਣਾ ਅਤੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਨ ਕਰ ਸਕਣ ਅਤੇ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਰਾਕੇਸ਼ ਜੈਨ, ਅਮਨ ਕੁਮਾਰ, ਰੋਹੀਤ ਕੁਮਾਰ, ਰਸ਼ਪਿੰਦਰ ਸਿੰਘ, ਹਰਜੀਵਨ ਸਿੰਘ, ਹਿਮਾਂਸ਼ੂ, ਵਿਕਾਸ ਕੁਮਾਰ, ਕ੍ਰਿਸ਼ਨ ਕੁਮਾਰ, ਸਿਮਰ ਚਹਿਲ, ਦੀਪਕ ਗਰਗ, ਅਭਿਸ਼ੇਕ ਕੁਮਾਰ ਆਦਿ ਸੈਟਰਾਂ ਦੇ ਮਾਲਕ ਹਾਜ਼ਰ ਸਨ।