ਕਰੋਨਾ ਕਾਰਨ ਬੁਢਲਾਡਾ ਚ 1 ਬਜ਼ੁਰਗ ਔਰਤ ਦੀ ਮੌਤ, 8 ਨਵੇਂ ਮਾਮਲੇ ਸਾਹਮਣੇ ਆਏ

0
454

ਬੁਢਲਾਡਾ 18 ਅਗਸਤ  (ਸਾਰਾ ਯਹਾ, ਅਮਨ ਮਹਿਤਾ): ਸਥਾਨਕ ਸ਼ਹਿਰ ਦੀ ਇੱਕ 70 ਸਾਲਾ ਔਰਤ ਦੀ ਕਰੋਨਾ ਕਾਰਨ ਮੌਤ ਹੋਣ ਅਤੇ ਸ਼ਹਿਰ ਦੀਆਂ 2 ਔਰਤਾਂ ਸਮੇਤ 7 ਹੋਰਨਾਂ ਤੇ ਇੱਕ ਪਿੰਡ ਚੱਕ ਭਾਈਕੇ ਦੇ ਨੌਜਵਾਨ ਦੀ ਰਿਪੋਰਟ ਪਾਜ਼ਟਿਵ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੁਢਲਾਡਾ ਦੇ ਭੀਖੀ ਰੋਡ ਦੀ ਰਹਿਣ ਵਾਲੀ ਇੱਕ ਬਜ਼ੁਰਗ ਔਰਤ ਜੋ ਲੁਧਿਆਣਾ ਵਿਖੇ ਜੇਰੇ ਇਲਾਜ ਸੀ ਦੀ ਅੱਜ ਮੌਤ ਹੋ ਗਈ। ਮਾਨਸਾ ਜ਼ਿਲ੍ਹੇ ਅੰਦਰ ਕਰੋਨਾ ਨਾਲ ਹੋਣ ਵਾਲੀ ਇਹ ਦੂਜੀ ਮੌਤ ਹੈ ਇਸ ਤੋ ਇਲਾਵਾ ਪ੍ਰਾਪਤ ਜਾਂਚ ਰਿਪੋਰਟਾਂ ਚ ਪੋਜਟਿਵ ਆਏ 8 ਵਿਅਕਤੀਆ ਚ ਸਹਿਰ ਦੇ ਵਾਰਡ ਨੰਬਰ 12, 8,1 ਅਤੇ 16 ਦੇ ਵਿਅਕਤੀ ਸ਼ਾਮਿਲ ਹਨ। ਇਸੇ ਤਰ੍ਹਾਂ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੇ ਸੰਪਰਕ ਵਿੱਚ ਆਉਣ ਵਾਲੇ ਪਿੰਡ ਚੱਕ ਭਾਈਕੇ ਦੇ ਇੱਕ 27 ਸਾਲਾਂ ਨੌਜਵਾਨ ਦੀ ਰਿਪੋਰਟ ਪਾਜ਼ੀਟਿਵ ਆਈ ਹੈ।

NO COMMENTS