ਕਰੋਨਾ ਕਾਰਨ ਆੜਤੀਆਂ ਐਸ਼ੋਸ਼ੀਏਸ਼ਨ ਪੰਜਾਬ ਦੇ ਮੀਤ ਪ੍ਰਧਾਨ ਕੇਸ਼ੋ ਰਾਮ ਗੋਇਲ ਦੀ ਮੌਤ

0
635

ਬੁਢਲਾਡਾ 27 ਅਗਸਤ (ਸਾਰਾ ਯਹਾ, ਅਮਨ ਮਹਿਤਾ): ਆੜਤੀਆਂ ਐਸ਼ੋਸ਼ੀਏਸ਼ਨ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਕੇਸ਼ੋ ਰਾਮ ਗੋਇਲ ਬੁਢਲਾਡਾ ਦਾ ਅੱਜ ਕਰੋਨਾ ਮਹਾਮਾਰੀ ਕਾਰਨ ਫਰੀਦਕੋਟ ਮੈਡੀਕਲ ਕਾਲਜ ਵਿੱਚ ਦਿਹਾਂਤ ਹੋ ਗਿਆ। ਉਹ ਪਿਛਲੇ ਕਈ ਦਿਨਾਂ ਤੋਂ ਬੁਖਾਰ ਅਤੇ ਟਾਈਫਾਇਡ ਦੀ ਬਿਮਾਰੀ ਨਾਲ ਪੀੜਤ ਸਨ ਇਸ ਦੋਰਾਨ ਜਿੱਥੇ ਮਾਨਸਾ ਦੇ ਪ੍ਰਾਇਵੇਟ ਹਸਪਤਾਲ ਵਿੱਚ ਉਨ੍ਹਾਂ ਨੂੰ ਦਾਖਲ ਕਰਵਾਇਆ ਗਿਆ ਜਿੱਥੇ ਉਨ੍ਹਾਂ ਦਾ ਕਰੋਨਾ ਟੈਸਟ ਪਾਜਟਿਵ ਪਾਇਆ ਗਿਆ ਜਿਸ ਤੋਂ ਬਾਅਦ ਉਨ੍ਹਾਂ ਨੂੰ ਫਰੀਦਕੋਟ ਮੈਡੀਕਲ ਕਾਲਜ ਵਿੱਚ ਉਨ੍ਹਾਂ ਨੂੰ ਰੈਫਰ ਕਰ ਦਿੱਤਾ ਗਿਆ ਜਿੱਥੇ ਇੱਕ ਹਫਤੇ ਦੌਰਾਨ ਕਰੋਨਾ ਮਹਾਮਾਰੀ ਨਾਲ ਲੜਦਿਆਂ ਅੱਜ ਦਮ ਤੋੜ ਦਿੱਤਾ। ਕੇਸ਼ੋ ਰਾਮ ਗੋਇਲ ਦੀ ਅਚਾਨਕ ਬੇਵਕਤੀ ਮੌਤ ਤੇ ਸ਼ਹਿਰ ਵਿੱਚ ਸੋਗ ਦੀ ਲਹਿਰ ਫੈਲ ਗਈ। ਆੜਤੀਆਂ ਐਸ਼ੋੋਸ਼ੀਏਸ਼ਨ ਵੱਲੋਂ ਸੋਗ ਵਜੋਂ ਆਪਣੇ ਵਪਾਰਕ ਅਦਾਰੇ 28 ਅਗਸਤ ਅੱਜ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਹੈ। ਐਸ਼ੋਸ਼ੀਏਸ਼ਨ ਦੇ ਸੀਨੀਅਰ ਆਗੂ ਗੋਬਿੰਦ ਗੋਇਲ, ਅਸ਼ੀਸ਼ ਸਿੰਗਲਾ, ਨਵਤੇਜ਼ ਸਿੰਘ ਨਵੀ, ਮਹਿੰਦਰਪਾਲ, ਆਦਿ ਨੇ ਦੱਸਿਆ ਕਿ ਸ੍ਰੀ ਗੋਇਲ ਆੜਤੀਆ ਐਸ਼ੋਸ਼ੀਏਸ਼ਨ ਦੇ ਜਿਲ੍ਹਾ ਪ੍ਰਧਾਨ ਅਤੇ ਬੁਢਲਾਡਾ ਦੀ ਐਸ਼ੋਸ਼ੀਏਸ਼ਨ ਦੇ ਲੰਬੇ ਸਮੇਂ ਤੋਂ ਪ੍ਰਧਾਨ ਚਲੇ ਆ ਰਹੇ ਸਨ। ਇਸ ਸਾਲ ਆਪਣਾ ਕਾਰਜਕਾਲ ਪੂਰਾ ਕਰਨ ਉਪਰੰਤ ਅਸਤੀਫਾ ਦੇ ਦਿੱਤਾ ਗਿਆ ਸੀ। ਗੋਇਲ ਦੀ ਬੇਵਕਤੀ ਮੋਤ ਤੇ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ, ਹਲਕਾ ਵਿਧਾਇਕ ਪ੍ਰਿੰਸੀਪਲ ਬੂੱਧ ਰਾਮ, ਸਾਬਕਾ ਵਿਧਾਇਕ ਹਰਬੰਤ ਸਿੰਘ ਦਾਤੇਵਾਸ, ਸਾਬਕਾ ਵਿਧਾਇਕ ਕਾਮਰੇਡ ਹਰਦੇਵ ਅਰਸ਼ੀ, ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਔਲਖ, ਜਿਲ੍ਹਾ ਯੌਜਨਾ ਬੋਰਡ ਦੇ ਚੇਅਰਮੈਨ ਪ੍ਰੇਮ ਕੁਮਾਰ ਮਿੱਤਲ, ਜਿਲ੍ਹਾ ਕਾਂਗਰਸ ਕਮੇਟੀ ਦੀ ਪ੍ਰਧਾਨ ਡਾ ਮਨੋਜ਼ ਮੰਜੂ ਬਾਂਸਲ, ਸਾਬਕਾ ਡਿਪਟੀ ਸਪੀਕਰ ਜ਼ਸਵੰਤ ਸਿੰਘ ਫਫੜੇ ਭਾਈਕੇ, ਮਾਰਕਿਟ ਕਮੇਟੀ ਦੇ ਚੇਅਜਮੈਨ ਖੇਮ ਸਿੰਘ ਜਟਾਣਾ, ਠੇਕੇਦਾਰ ਗੁਰਪਾਲ ਸਿੰਘ, ਆੜਤੀਆਂ ਐਸ਼ੋਸ਼ੀਏਸ਼ਨ ਦੇ ਪ੍ਰਧਾਨ ਰਾਜ ਕੁਮਾਰ, ਪੇ੍ਰਮ ਸਿੰਘ ਦੋਦੜਾ, ਸਾਮ ਲਾਲ ਧਲੇਵਾ, ਸਾਬਕਾ ਚੇਅਰਮੈਨ ਬੋਘ ਸਿੰਘ ਦਾਤੇਵਾਸ, ਸਾਬਕਾ ਚੇਅਰਮੈਨ ਹਰਬੰਸ ਸਿੰਘ ਖਿੱਪਲ, ਪ੍ਰਿੰੰਸੀਪਲ ਮੁਕੇਸ਼ ਕੁਮਾਰ ਆਦਿ ਨੇ ਦੁਖੀ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ। 

NO COMMENTS