ਚੰਡੀਗੜ੍ਹ/30 ਅਪ੍ਰੈਲ/ ਸਾਰਾ ਯਹਾ ਸੁਰਿੰਦਰ ਮਚਾਕੀ:- ਏਟਕ ਪੰਜਾਬ ਦੇ ਜਨਰਲ ਸਕੱਤਰ ਨਿਰਮਲ ਸਿੰਘ ਧਾਲੀਵਾਲ ਨੇ ਮੁੱਖ ਮੰਤਰੀ ਕਪਤਾਨ ਅਮਰਿੰਦਰ ਸਿੰਘ ਨੂੰ ਚਿੱਠੀ ਲਿਖ ਕੇ ਕਰੋਨਾ ਕਾਰਨ ਐਮਰਜੈਂਸੀ ਜੁੰਮੇਵਾਰੀ ਨਿਭਾ ਰਹੇ ਡਰਾਈਵਰ ਤੇ ਕੰਡਕਟਰਾਂ ਦੀਆਂ ਮੁਸ਼ਕਲਾਂ ਵੱਲ ਦੁਆਇਆ ਹੈ । ਉਨ੍ਹਾਂ ਜ਼ਿਕਰ ਕੀਤਾ ਹੈ ਕਿ ਸ੍ਰੀ ਨਾਂਦੇੜ ਸਾਹਿਬ ਦਰਸ਼ਨਾਂ ਨੂੰ ਗਈ ਪੰਜਾਬ ਦੀਆਂ ਸੰਗਤ ਜਿਹੜੀ ਮੁਲਕ ਦੀ ਤਾਲਾਬੰਦੀ ਹੋਣ ਕਰਕੇ ਉਥੇ ਫਸ ਗਈ ਸੀ ,ਨੂੰ ਉਥੋਂ ਲਿਆਉਣ ਲਈ ਪੀ ਆਰ ਟੀ ਸੀ ਤੇ ਪੰਜਾਬ ਰੋਡਵੇਜ਼ ਦੀਆਂ ਬੱਸਾਂ ਦਾ ਵਿਸ਼ੇਸ਼ ਕਾਰਵਾਂ ਭੇਜਿਆ ਸੀ । ਇਨ੍ਹਾਂ ਬੱਸਾਂ ਨੂੰ ਲਿਜਾਣ ਲਿਆਉਣ ਲਈ ਜਿਹੜੇ ਡਰਾਈਵਰਾਂ ਕੰਡਕਟਰਾਂ ਦੀਆਂ ਵਿਸ਼ੇਸ਼ ਡਿਊਟੀ ਲਗਾਈ ਸੀ ,ਮੁੜਨ ਮਗਰੋਂ ਉਨ੍ਹਾਂ ਨੂੰ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਵਖ ਵਖ ਥਾਵਾਂ ‘ਤੇ ਇਕਾਂਤਵਾਸ ਰੱਖਿਆ ਹੈ । ਉਨ੍ਹਾਂ ਚੋ ਜਿਆਦਾਤਰ ਜ਼ਿਆਦਾਤਰ ਨੇ ਇਕਾਂਤਵਾਸ ਗਾਹਾਂ ਚ ਸਫਾਈ ,ਖਾਣ ਪੀਣ ਤੇ ਰਹਿਣ ਸਹਿਣ ਦੇ ਢੁਕਵੇਂ ਇੰਤਜ਼ਾਮ ਨਾ ਹੋਣ ਦੀ ਸ਼ਿਕਾਇਤ ਕੀਤੀ ਹੈ। ਕਿਹਾ ਹੈ ਕਿ ਢੁਕਵੇ ਖਾਣ ਪੀਣ , ਪਖਾਨੇ , ਗੁਸਲਖਾਨੇ, ਸੌਣ ਤੇ ਡਾਕਟਰੀ ਜਾਂਚ ਤੇ ਇਲਾਜ ਦੀ ਸਹੂਲਤਾਂ ਦੀ ਭਾਰੀ ਘਾਟ ਕਾਰਨ ਉਨ੍ਹਾਂ ਦੇ ਬੀਮਾਰ ਹੋਣ ਦਾ ਖਤਰਾ ਬਣਿਆ ਹੋਇਆ ਹੈ । ਧਾਲੀਵਾਲ ਨੇ ਮੁੱਖ ਮੰਤਰੀ ਨੂੰ ਉਚੇਚਾ ਧਿਆਨ ਦੇ ਕੇ ਇਨ੍ਹਾਂ ਮੁਸ਼ਕਲਾਂਨੂੰ ਦੂਰ ਕਰਨ ਲਈ ਕਿਹਾ ਹੈ।