ਕਰਮਚਾਰੀਆਂ ਨੂੰ ਸਰੀਰਕ ਅਤੇ ਮਾਨਸਿਕ ਤੌੌਰ ਤੇ ਫਿੱਟ ਰੱਖਣ ਲਈ ਯੋੋਗ ਕੋੋਰਸ ਕੀਤਾ ਸੁਰੂ

0
113

ਮਾਨਸਾ,26 ਅਕਤੂਬਰ (ਸਾਰਾ ਯਹਾ / ਮੁੱਖ ਸੰਪਾਦਕ) : ਐਸ.ਐਸ.ਪੀ. ਮਾਨਸਾ ਸ੍ਰੀ ਸੁਰੇਂਦਰ ਲਾਂਬਾ, ਆਈ.ਪੀ.ਐਸ. ਨੇ ਦੱਸਿਆ ਕਿ ਪੁਲਿਸ ਕਰਮਚਾਰੀਆਂ ਨੂੰ ਚੁਸਤ-ਫੁਰਤ ਅਤੇ ਸਿਹਤਯਾਬ ਰੱਖਣ ਲਈ ਪੁਲਿਸ ਲਾਈਨ ਮਾਨਸਾ ਵਿਖੇ ਸ੍ਰੀ ਸਤਨਾਮ ਸਿੰਘ ਕਪਤਾਨ ਪੁਲਿਸ (ਸਥਾਨਕ) ਮਾਨਸਾ ਅਤੇ ਸ੍ਰੀ ਮਨੋੋਜ ਗੋੋਰਸੀ ਉਪ ਕਪਤਾਨ ਪੁਲਿਸ (ਸਥਾਨਕ) ਮਾਨਸਾ ਦੀ ਨਿਗਰਾਨੀ ਹੇਠ ਹਫਤਾਵਰੀ ਯੋਗਾ ਕੋੋਰਸ ਸੁਰੂ ਕੀਤਾ ਗਿਆ ਹੈ। ਇਹ ਯੋੋਗਾ ਕੋੋਰਸ ਸ:ਥ: ਯਾਦਵਿੰਦਰ ਸਿੰਘ ਯੋੋਗਾ ਇੰਸਟਰਕਟਰ ਵੱਲੋੋਂ ਕਰਵਾਇਆ ਜਾ ਰਿਹਾ ਹੈ। ਇਸ ਕੋੋਰਸ ਵਿੱਚ ਜਿਲਾ ਦੇ ਸਾਰੇ ਥਾਣਿਆ, ਚੌੌਕੀਆ, ਸਟਾਫਾਂ ਅਤੇ ਦਫਤਰਾਂ ਵਿੱਚੋੋ 200 ਕਰਮਚਾਰੀਆਂ ਨੂੰ ਤਰਤੀਬਵਾਈਜ ਬੁਲਾ ਕੇ ਰੋੋਜਾਨਾਂ ਸੁਭਾ 6.30 ਏ.ਐਮ. ਤੋੋਂ 8.00 ਵਜੇ ਤੱਕ ਯੋਗਾ ਕਰਵਾਇਆ ਜਾਂਦਾ ਹੈ। ਇਸ ਯੋਗਾ ਕੋੋਰਸ ਦੌੌਰਾਨ ਕੋਵਿਡ-19 ਮਹਾਂਮਾਰੀ ਦੀਆ ਸਾਵਧਾਨੀਆਂ ਦੀ ਇੰਨ ਬਿੰਨ ਪਾਲਣਾ ਨੂੰ ਯਕੀਨੀ ਬਨਾਇਆ ਜਾ ਰਿਹਾ ਹੈ।
ਐਸ.ਐਸ.ਪੀ. ਮਾਨਸਾ ਨੇ ਜਾਣਕਾਰੀ ਦਿੰਦੇ ਹੋੋਏ ਦੱਸਿਆ ਕਿ ਪੁਲਿਸ ਕਰਮਚਾਰੀਆਂ ਨੂੰ ਸਰੀਰਕ ਅਤੇ ਮਾਨਸਿਕ ਤੌੌਰ ਤੇ ਬਦਲਦੇ ਸਮਾਜਿਕ ਹਾਲਾਤਾਂ ਅਨੁਸਾਰ ਫਿੱਟ ਅਤੇ ਨਿਰੋੋਗ ਰੱਖਣ ਲਈ ਹੀ ਇਹ ਯੋੋਗਾ ਕੋੋਰਸ ਸੁਰੂ ਕੀਤਾ ਗਿਆ ਹੈ। ਕਿਉਕਿ ਕੋੋਰੋੋਨਾ ਮਹਾਮਾਰੀ ਨਾਲ ਨਿਪਟਣ ਲਈ ਵਧੇਰੇ ਡਿਉਟੀਆਂ, ਨਿੱਤ ਦੇ ਧਰਨੇ, ਰੈਲੀਆ, ਅਮਨ ਤੇ ਕਾਨੂੰਨ ਵਿਵਸਥਾਂ ਆਦਿ ਸਬੰਧੀ ਦਿਨ/ਰਾਤ ਦੀਆਂ ਡਿਊਟੀਆਂ ਦੇ ਮੱਦੇਨਜ਼ਰ

ਪੁਲਿਸ ਕਰਮਚਾਰੀਆਂ ਪਾਸ ਆਪਣੀ ਸਿਹਤ ਨੂੰ ਸੰਭਾਲਣ, ਸਮਾਜਿਕ ਤੇ ਪਰਿਵਾਰਕ ਜਰੂਰਤਾਂ ਲਈ ਸਮਾਂ ਨਾ ਮਿਲਣ ਕਰਕੇ ਉਹ ਅਕਸਰ ਤਨਾਓ ਵਿੱਚ ਆ ਕੇ ਭਿਆਨਕ ਬਿਮਾਰੀਆਂ ਦੀ ਪਕੜ ਵਿੱਚ ਆ ਜਾਂਦੇ ਹਨ। ਲਗਾਤਾਰ ਚੱਲ ਰਹੀ ਡਿਊਟੀ ਦੇ ਤਨਾਓ ਨੂੰ ਖਤਮ ਕਰਨ ਲਈ ਅਤੇ ਉਹਨਾਂ ਨੂੰ ਸਰੀਰਕ ਅਤੇ ਮਾਨਸਿਕ ਤੌੌਰ ਤੇ ਫਿੱਟ ਰੱਖਣ ਲਈ ਹੀ ਯੋੋਗਾ ਕੋੋਰਸ ਸੁਰੂ ਕੀਤਾ ਗਿਆ ਹੈ। ਯੋੋਗ ਕੋੋਰਸ ਦੌੌਰਾਨ ਕਰਮਚਾਰੀਆਂ ਨੂੰ ਪਹਿਲਾਂ ਵਾਕਿੰਗ, ਫਿਰ ਹਲਕੀ ਜੋਗਿੰਗ, ਪੀ.ਟੀ. ਤੋੋਂ ਬਾਅਦ ਪ੍ਰਾਣਾਯਾਮ ਦਾ ਅਭਿਆਸ, ਨਾੜ੍ਹੀ ਸੋੋਧਣ ਪ੍ਰਾਣਾਯਾਮ, ਅਨੂਲੋੋਮ, ਵਿਲੋਮ ਆਦਿ ਯੋੋਗ ਕਿਰਿਆਵਾਂ/ਆਸਣਾ ਦਾ ਵੱਧ ਤੋੋਂ ਵੱਧ ਅਭਿਆਸ ਸਹੀ ਤਰੀਕੇ ਨਾਲ ਕਰਵਾ

ਕੇ ਉਹਨਾਂ ਦੀ ਰੋਗ ਪ੍ਰਤੀ ਰੋੋਗ ਸਮੱਰਥਾਂ (ਇਮਿਊਨਿਟੀ ਸਿਸਟਮ ਅੱਪ ਕਰਨਾ) ਵਿੱਚ ਵਾਧਾ ਕੀਤਾ ਜਾ ਰਿਹਾ ਹੈ ਤਾਂ ਜੋੋ ਕਰਮਚਾਰੀ ਸਰੀਰਕ ਤੇ ਮਾਨਸਿਕ ਤੌੌਰ ਤੇ ਫਿੱਟ ਰਹਿ ਕੇ ਆਪਣੀ ਡਿਊਟੀ ਹੋੋਰ ਅੱਛੇ ਤਾਰੀਕੇ ਨਾਲ ਨਿਭਾ ਸਕਣ।

NO COMMENTS