ਕਰਫਿਊ ਦੌਰਾਨ ਲੋੜਬੰਦਾ ਤੱਕ ਲੰਗਰ ਪਹੁੰਚਦਾ ਕਰ ਰਹੇ ਨੇ ਸਮਾਜ ਸੇਵੀ

0
97

ਮਾਨਸਾ 31 ਮਾਰਚ ((ਸਾਰਾ ਯਹਾ,ਬਪਸ): ਕਰੋਨਾ ਵਾਇਰਸ ਕਾਰਨ ਪੂਰੇ ਦੇਸ਼ ਵਿੱਚ ਹੋਈ ਤਾਲਾਬੰਦੀ ਕਰਕੇ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਬੰਦ ਹੈ। ਘਰਾਂ ਵਿੱਚ ਬੰਦ ਲੋਕ ਜ਼ਰੂਰੀ ਵਸਤਾਂ ਦੀ ਥੁੜ ਨਾਲ ਜੂਝ ਰਹੇ ਹਨ। ਅਜਿਹੀ ਮੁਸ਼ਕਲਾਂ ਭਰੀ ਜ਼ਿੰਦਗੀ ਵਿੱਚ ਜਿੱਥੇ ਕੁਝ ਮੁਨਾਫਾਖੋਰ ਲੋਕ ਵੱਖ-ਵੱਖ ਵਸਤੂਆਂ ਦੀ ਕਾਲਾਬਜ਼ਾਰੀ ਕਰ ਰਹੇ ਹਨ ਉੱਥੇ ਹੀ ਕੁਝ ਲੋਕ ਅਜਿਹੇ ਵੀ ਹਨ ਜੋ ਬਾਬੇ ਨਾਨਕ ਦੇ ਫ਼ਲਸਫ਼ੇ ਨੂੰ ਅੱਗੇ ਤੋਰਦੇ ਹੋਏ ਲੋੜਵੰਦਾਂ ਦੀ ਦਿਲੋ ਮਦਦ ਕਰ ਰਹੇ ਹਨ। ਇੰਨਾ ਨੂੰ ਦਿਲੋ ਸਲਾਮ ਹੈ ਜੋ ਨਿਰਸਵਾਰਥ ਆਪਣੇ ਘਰਾਂ ਵਿੱਚ ਲੋੜਵੰਦਾਂ ਲਈ ਪ੍ਰਸ਼ਾਦੇ ਅਤੇ ਸਬਜ਼ੀਆਂ ਤਿਆਰ ਕਰਕੇ ਉਨ੍ਹਾਂ ਲੋੜਵੰਦਾਂ ਤੱਕ ਪਹੁੰਚਾ ਰਹੇ ਹਨ ਜੋ ਤਾਲਾਬੰਦੀ ਕਾਰਨ ਘਰਾਂ ਚ ਬੰਦ ਹਨ ਤੇ ਖਾਣ-ਪੀਣ ਦਾ ਕੋਈ ਸਾਧਨ ਨਾ ਹੋਣ ਕਰਕੇ ਭੁੱਖ ਨਾਲ ਜੂਝ ਰਹੇ ਸਨ।  ਪਿੰਡ ਭੰਮੇ ਖੁਰਦ ਦੇ ਸਮਾਜ ਸੇਵੀ ਗੁਰਪ੍ਰੀਤ ਸਿੰਘ ਜੋ ਪਿਛਲੇ ਛੇ ਦਿਨਾਂ ਤੋ ਆਪਣੇ ਨੇੜਲੇ ਗੁਆਂਢੀ ਅੌਰਤਾਂ ਦੀ ਸਹਾਇਤਾ ਨਾਲ ਆਪਣੇ ਘਰੇ ਤਕਰੀਬਨ ਇੱਕ ਹਜ਼ਾਰ ਤੋਂ ਲੈ ਕੇ ਦੋ ਹਜ਼ਾਰ ਤੱਕ ਪ੍ਰਸ਼ਾਦੇ ਰੋਜ਼ਾਨਾ ਤਿਆਰ ਕਰਕੇ ਵੱਖ-ਵੱਖ ਸੰਸਥਾਵਾਂ ਅਤੇ ਐਸਡੀਐਮ ਦਫ਼ਤਰ ਮਾਨਸਾ ਰਾਹੀਂ ਲੋੜਵੰਦਾਂ ਤੱਕ ਪਹੁੰਚਾ ਰਹੇ ਹਨ। ਉੱਥੇ ਹੀ ਪਿੰਡ ਦੂਲੋਵਾਲ ਦੇ ਡਾ.ਤਰਸੇਮ ਸਿੰਘ ਅਤੇ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਦੋ ਦਿਨਾਂ ਤੋਂ ਪ੍ਰਸਾਦੇ ਅਤੇ ਸਬਜ਼ੀਆਂ ਤਿਆਰ ਕਰਕੇ ਲੋੜਵੰਦਾਂ ਤੱਕ ਪਹੁੰਚਦੇ ਕਰ ਰਹੇ ਹਨ। ਇਸੇ ਤਰ੍ਹਾਂ ਹੀ ਹਲਕੇ ਦੇ ਪਿੰਡ ਦਸੌਧੀਆਂ ਦੇ ਕਮਲਜੀਤ ਸਿੰਘ ਆਪਣੇ ਸਾਥੀਆਂ ਸਮੇਤ ਦੋ ਦਿਨਾਂ ਤੋਂ ਲੰਗਰ ਦੀ ਸੇਵਾ ਕਰ ਰਹੇ ਹਨ। ਪਿੰਡ ਤਾਮਕੋਟ ਦੇ ਡਾ.ਜਗਸੀਰ ਸਿੰਘ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਤਾਮਕੋਟ ਪ੍ਰਸ਼ਾਦੇ ਤਿਆਰ ਕਰਕੇ ਵੱਖ-ਵੱਖ ਸੰਸਥਾਵਾਂ ਰਾਹੀਂ ਲੋੜਵੰਦਾਂ ਤੱਕ ਪਹੁੰਚਦੇ ਕਰ ਰਹੇ ਹਨ। ਪਿੰਡ ਖਿਆਲਾ ਕਲਾਂ ਦੇ ਗੁਰਪ੍ਰੀਤ ਸ਼ਰਮਾ ਜੋ ਆਪਣੇ ਘਰੋਂ ਲੰਗਰ ਤਿਆਰ ਕਰਕੇ ਅਤੇ ਖਿਆਲਾ ਕਲਾਂ ਦੇ ਹੀ ਮੇਜਰ ਸਿੰਘ ਭੋਲਾ ਕਮੇਟੀ ਪ੍ਰਧਾਨ ਵੀ ਲੰਗਰ ਤਿਆਰ ਕਰਕੇ ਵੱਖ-ਵੱਖ ਸੰਸਥਾਵਾਂ ਰਾਹੀਂ ਲੋੜਵੰਦਾਂ ਤੰਕ ਪਹੁੰਚਦੇ ਕਰ ਰਹੇ ਹਨ। ਇੰਨਾ ਵੱਲੋ ਤਿਆਰ ਕੀਤਾ ਲੰਗਰ ਰੋਜ਼ਾਨਾ ਹੀ ਸਮਾਜ ਸੇਵੀ ਬੀਰਬਲ ਧਾਲੀਵਾਲ, ਤਰਸੇਮ ਸੇਮੀ, ਰਣਧੀਰ ਸਿੰਘ ਧੀਰਾ ਨੰਗਲ ਆਦਿ ਵੱਲੋਂ ਵੱਖ-ਵੱਖ ਬਸਤੀਆਂ, ਝੁੱਗੀਆਂ-ਝੋਪੜੀਆਂ ਆਦਿ ਲੋੜਵੰਦਾਂ ਤੱਕ ਪਹੁੰਚਦੇ ਕਰ ਰਹੇ ਹਨ। ਕੈਪਸ਼ਨ: ਪਿੰਡ ਭੰਮੇ ਖ਼ੁਰਦ ਵਿਖੇ ਲੋੜਵੰਦਾਂ ਲਈ ਲੰਗਰ ਬਣਾ ਰਹੀਆਂ ਬੀਬੀਆਂ ਅਤੇ ਸਮਾਜਸੇਵੀ।  

NO COMMENTS