ਫਗਵਾੜਾ 2 ਅਕਤੂਬਰ (ਸਾਰਾ ਯਹਾਂ/ਸ਼ਿਵ ਕੋੜਾ) ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੀ ਜਯੰਤੀ ਮੌਕੇ ਨਗਰ ਨਿਗਮ ਕਮਿਸ਼ਨਰ ਨਵਨੀਤ ਕੌਰ ਬੱਲ ਵੱਲੋਂ ਨਗਰ ਨਿਗਮ ਵਿਖੇ ਮਹਾਤਮਾ ਗਾਂਧੀ ਜੀ ਦੀ ਪ੍ਰਤਿਮਾ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਕੇ ਸ਼ਰਧਾਂਜਲੀ ਦਿੱਤੀ ਗਈ ਉਨ੍ਹਾਂ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਜੀ ਦੇ ਵਿਚਾਰਾਂ ਅਤੇ ਉਨ੍ਹਾਂ ਦੇ ‘ਸਵੱਛਤਾ ਹੀ ਸੇਵਾ’ਦੇ ਨਾਅਰੇ ਨੂੰ ਅਮਲੀ ਰੂਪ ਵਿਚ ਅਪਣਾਉਣ ਦਾ ਸੱਦਾ ਦਿੱਤਾ ਉਨ੍ਹਾਂ ਦੱਸਿਆ ਕਿ ਨਗਰ ਨਿਗਮ ਵੱਲੋਂ ਸਵੱਛ ਭਾਰਤ ਮਿਸ਼ਨ ਅਧੀਨ 17 ਸਤੰਬਰ ਤੋਂ 02 ਅਕਤੂਬਰ 2024 ਤੱਕ ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ ‘ਸਵੱਛਤਾ ਹੀ ਸੇਵਾ’ ਤਹਿਤ ਸ਼ਹਿਰ ਦੇ ਵੱਖ-ਵੱਖ ਵਾਰਡਾਂ, ਸਕੂਲਾਂ, ਕਾਲਜਾਂ ਵਿੱਚ ਸ਼ਹਿਰ ਦੀਆਂ ਵੱਖ—ਵੱਖ ਪ੍ਰਮੁੱਖ ਸੰਸਥਾਵਾਂ/ਐਨ.ਜੀ.ਓਜ਼ ਦੇ ਸਹਿਯੋਗ ਨਾਲ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ ਇਸੇ ਤਰ੍ਹਾਂ ਸਫਾਈ ਪ੍ਰਤੀ ਕਰਵਾਈ ਗਈ ਜਾਗਰੂਕਤਾ ਰੈਲੀ ਵਿੱਚ ਨਗਰ ਨਿਗਮ ਦੇ ਬਰੈਂਡ ਅੰਬੈਸਡਰ ਪ੍ਰਸਿੱਧ ਗਾਇਕ ਫਿਰੋਜ਼ ਖਾਨ ਵੱਲੋਂ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਗਈ।ਇਸ ਤੋਂ ਇਲਾਵਾ ਸਾਈਕਲ ਰੈਲੀ ਹਿਊਮੈਨ ਚੇਨ,ਧਾਰਮਿਕ ਸਥਾਨਾਂ ਵਿੱਚ ਸਵੱਛਤਾ ਅਭਿਆਨ ਅਧੀਨ ਡਸਟਬੀਨ ਰਖਵਾਏ ਗਏ ਤਾਂ ਜੋ ਕੂੜੇ ਦੀ ਸਹੀ ਸੰਭਾਲ ਕੀਤੀ ਜਾ ਸਕੇ ਉਨਾਂ ਇਹ ਵੀ ਦੱਸਿਆ ਕਿ ‘ਕੰਪੋਸਟ ਪਿੱਟਸ’ ਤੋਂ ਤਿਆਰ ਕਰਵਾਈ ਜੈਵਿਕ ਖਾਦ ਦੇ ਸਟਾਲ ਲਗਵਾਏ ਗਏ ਹਨ ਇਸ ਤੋਂ ਇਲਾਵਾ ‘ਏਕ ਪੇਡ ਮਾਂ ਕੇ ਨਾਮ’ ਅਧੀਨ ਪਲਾਂਟੇਸ਼ਨ ਡਰਾਈਵ ਵੀ ਚਲਾਈ ਗਈ, ਜਿਸ ਤਹਿਤ ਸ਼ਹਿਰ ਦੇ ਵੱਖ—ਵੱਖ ਖੇਤਰਾਂ ਵਿੱਚ ਬੂਟੇ ਲਗਾਏ ਗਏ ਅਤੇ ਉਨ੍ਹਾਂ ਦੀ ਜੀਓ ਟੈਗਿੰਗ ਵੀ ਕਰਵਾਈ ਗਈ ਇਸ ਮੌਕੇ ਨਿਗਮ ਕਮਿਸ਼ਨਰ ਵੱਲੋਂ ਨਗਰ ਨਿਗਮ ਦੇ ਸਫਾਈ ਕਰਮਚਾਰੀ ਰਾਜ ਕੁਮਾਰ ਅਮਿਤ ਬਲਵਿੰਦਰ ਪਰਮਿੰਦਰ ਕੁਮਾਰ, ਨਵੀਨ ਅਤੇ ਲਵ ਕੁਮਾਰ ਨੂੰ ਉਨ੍ਹਾਂ ਵੱਲੋਂ ਕੀਤੇ ਗਏ ਸ਼ਲਾਘਾਯੋਗ ਕੰਮ ਲਈ ਪ੍ਰਸ਼ੰਸ਼ਾ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਚੀਫ ਸੈਨੇਟਰੀ ਇੰਸਪੈਕਟਰ ਅਜੈ ਕੁਮਾਰ, ਬਲਬੀਰ ਸਿੰਘ ਪੀ.ਏ., ਸੈਨੇਟਰੀ ਇੰਸਪੈਕਟਰ ਹਿਤੇਸ਼ ਸ਼ਰਮਾ, ਜਤਿੰਦਰ ਵਿੱਜ, ਅਜੈ ਕੁਮਾਰ ਆਈ.ਈ.ਸੀ. ਐਕਸਪਰਟ ਪੂਜਾ ਸੀ.ਐੱਫ. ਸੁਨੀਤਾ ਸ਼ਰਮਾ,ਆਸ਼ਾ ਰਾਣੀ ਅਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਜੇ.ਈ. ਅਸ਼ੀਸ਼ ਰਾਣਾ, ਸੁਰਜੀਤ ਕੁਮਾਰ, ਗੌਰਵ ਬੱਤਰਾ ਅਤੇ ਸ਼ੋਸ਼ਲ ਸਟਾਫ ਦੇ ਮੈਡਮ ਰਮੇਸ਼ਵਰੀ, ਸਰਬਜੀਤ ਸਿੰਘ ਨਾਗਰਾ, ਹਰਮਨਪ੍ਰੀਤ ਸਿੰਘ, ਜਸਦੀਪ ਸਿੰਘ ਢਿੱਲੋਂ, ਰਣਦੀਪ ਕੌਰ, ਪਰਮਜੀਤ ਕੌਰ, ਜੋਗਿੰਦਰ ਸਿੰਘ, ਪ੍ਰਿੰਸੀਪਲ ਡਾ.ਮਨਜੀਤ ਸਿੰਘ ਪਰਮਜੀਤ, ਪ੍ਰਿੰਸੀਪਲ ਮਨਦੀਪ ਕੌਰ ਵਿਰਦੀ, ਪ੍ਰਿੰਸੀਪਲ ਸੀਮਾ ਸ਼ਰਮਾ ਪ੍ਰਿੰਸੀਪਲ ਰੀਟਾ ਦੇਵੀ, ਪ੍ਰਿੰਸੀਪਲ ਰਣਜੀਤ ਕੁਮਾਰ, ਅੰਮ੍ਰਿਤਪਾਲ ਸਿੰਘ ਔਜਲਾ ਉਂਕਾਰ ਸਿੰਘ ਸੱਲ੍ਹ, ਗੁਰਵਿੰਦਰ ਸਿੰਘ ਦੇਸ ਰਾਜ ਮੋਨਿਕਾ ਮਲਕੀਤ ਸਿੰਘ ਰਗਬੋਤਰਾ, ਕ੍ਰਿਸ਼ਨ ਕੁਮਾਰ, ਸੁਧਾ ਬੇਦੀ ਸੁਖਵਿੰਦਰ ਸਿੰਘ, ਰਮਨ ਨਹਿਰਾ, ਸੁਧੀਰ ਸ਼ਰਮਾ ਮੋਹਨ ਲਾਲ ਗੁਰਦੀਪ ਸਿੰਘ ਕੰਗ, ਮਹਿੰਦਰ ਸੇਠੀ ਮਨਦੀਪ ਸਿੰਘ, ਗਗਨਦੀਪ ਮੱਟੂ ਆਦਿ ਹਾਜ਼ਰ ਸਨ।